Close

35 pilgrims from Tarn Taran district stranded at Nanded reached Sarhali Kalan by special bus today

Publish Date : 27/04/2020
Pilgrims

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਨਾਂਦੇੜ ਵਿਖੇ ਫਸੇ ਜ਼ਿਲ੍ਹਾ ਤਰਨ ਤਾਰਨ ਦੇ 35 ਸ਼ਰਧਾਲੂ ਅੱਜ ਵਿਸ਼ੇਸ ਬੱਸ ਰਾਹੀਂ ਸਰਹਾਲੀ ਕਲਾਂ ਵਿਖੇ ਪਹੁੰਚੇ
ਯਾਤਰੂਆਂ ਨੂੰ ਸਰਕਾਰੀ ਹਸਪਤਾਲ ਸਰਹਾਲੀ ਕਲਾਂ ਵਿਖੇ ਮੈਡੀਕਲ ਜਾਂਚ ਉਪਰੰਤ ਬੱਸਾਂ ਰਾਹੀਂ ਘਰ-ਘਰ ਪਹੁੰਚਾਇਆ
ਮੁੱਖ ਮੰਤਰੀ ਪੰਜਾਬ ਦੀਆਂ ਕੋਸ਼ਿਸ਼ਾਂ ਨਾਲ ਸੁਰੱਖਿਅਤ ਘਰ ਵਾਪਸੀ ਲਈ ਅਸੀਂ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ
ਤਰਨ ਤਾਰਨ, 27 ਅਪ੍ਰੈਲ :
ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਪਹਿਲ ਨਾਲ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਮਹਾਰਾਸ਼ਟਰ ਦੀ ਸਰਕਾਰ ਦੀਆਂ ਸਾਂਝੀਆਂ ਕੋਸ਼ਿਸ਼ਾਂ ਸਦਕਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਫਸੇ ਜ਼ਿਲ੍ਹਾ ਤਰਨ ਤਾਰਨ ਦੇ 35 ਸ਼ਰਧਾਲੂ ਅੱਜ ਵਿਸ਼ੇਸ ਬੱਸ ਰਾਹੀਂ ਸਰਹਾਲੀ ਕਲਾਂ ਵਿਖੇ ਪਹੁੰਚੇ, ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਹਨਾਂ ਲਈ ਖਾਣ-ਪੀਣ ਦਾ ਵਿਸ਼ੇਸ ਪ੍ਰਬੰਧ ਕੀਤਾ ਗਿਆ।
ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਹਨਾਂ ਯਾਤਰੂਆਂ ਨੂੰ ਸਰਕਾਰੀ ਹਸਪਤਾਲ ਸਰਹਾਲੀ ਕਲਾਂ ਵਿਖੇ ਮੈਡੀਕਲ ਜਾਂਚ ਉਪਰੰਤ ਵੱਖ-ਵੱਖ ਬੱਸਾਂ ਰਾਹੀਂ ਘਰ-ਘਰ ਪਹੁੰਚਾਇਆ ਗਿਆ।
ਇਸ ਮੌਕੇ ਜਾਣਕਾਰੀ ਦਿੰਦਿਆਂ ਐੱਸ. ਡੀ. ਐੱਮ. ਤਰਨ ਤਾਰਨ ਸ੍ਰੀ ਰਜਨੀਸ਼ ਅਰੋੜਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਬੁਰਜ ਰਾਏ ਕੇ, ਬਲੇਰ ਅਤੇ ਪੰਨਗੋਟਾ ਪਿੰਡਾਂ ਨਾਲ ਸਬੰਧਿਤ 35 ਸ਼ਰਧਾਲੂ ਪਹੁੰਚੇ ਹਨ, ਜਿੰਨ੍ਹਾ ਦਾ ਸਰਕਾਰੀ ਹਸਪਤਾਲ ਸਰਹਾਲੀ ਕਲਾਂ ਵਿੱਚ ਡਾਕਟਰੀ ਮੁਆਇਨਾ ਕੀਤਾ ਗਿਆ।ਡਾਕਟਰੀ ਰਿਪੋਰਟ ਵਿਚ ਸਾਰੇ ਯਾਤਰੀ ਸਰੀਰਕ ਤੌਰ ਉਤੇ ਤੰਦਰੁਸਤ ਪਾਏ ਗਏ ਹਨ ਅਤੇ ਜਿਸ ਕਾਰਨ ਸਾਰੇ ਯਾਤਰੀਆਂ ਨੂੰ ਵਿਸ਼ੇਸ ਬੱਸਾਂ ਰਾਹੀਂ ਘਰ ਭੇਜ ਦਿੱਤਾ ਗਿਆ ਹੈ, ਪਰ ਅਗਲੇ 14 ਦਿਨ ਆਪਣੇ ਆਪ ਨੂੰ ਇਕਾਂਤਵਾਸ ਵਿਚ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਉਨਾਂ ਦੱਸਿਆ ਕਿ ਬੀਤੇ ਦਿਨੀਂ ਪੰਜਾਬ ਤੋਂ 80 ਬੱਸਾਂ ਦਾ ਕਾਫਲਾ ਸ੍ਰੀ ਹਜ਼ੂਰ ਸਾਹਿਬ ਲਈ ਗਿਆ ਹੈ, ਤਾਂ ਜੋ ਉੱਥੇ ਫਸੇ ਪੰਜਾਬ ਦੇ ਸ਼ਰਧਾਲੂਆਂ ਨੂੰ ਵਾਪਿਸ ਲਿਆਂਦਾ ਜਾ ਸਕੇ।ਉਨਾਂ ਦੱਸਿਆ ਕਿ ਵਾਪਸੀ ਦਾ ਸਾਰਾ ਖਰਚ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ।
ਇਸ ਮੌਕੇ ਸ਼ਰਧਾਲੂਆਂ ਨੇ ਵੀ ਦੱਸਿਆ ਕਿ 23 ਮਾਰਚ ਨੂੰ ਲਾੱਕਡਾੳੂਨ ਹੋਣ ਕਾਰਨ ਕੋਈ ਵੀ ਸਾਧਨ ਨਹੀਂ ਚੱਲ ਰਿਹਾ ਸੀ, ਸੋ ਉਹ ਉਥੇ ਫਸ ਗਏ। ਇਸ ਮਗਰੋਂ ਮੁੱਖ ਮੰਤਰੀ ਪੰਜਾਬ ਦੀਆਂ ਕੋਸ਼ਿਸ਼ਾਂ ਨਾਲ ਸਾਡੀ ਸੁਰੱਖਿਅਤ ਆਪਣੇ ਘਰ ਵਾਪਸੀ ਹੋਈ ਹੈ, ਜਿਸ ਲਈ ਅਸੀਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ।
————–