Close

383 cases disposed of on the spot during National Lok Adalat – District and Sessions Judge

Publish Date : 12/04/2021
DSC
ਰਾਸ਼ਟਰੀ ਲੋਕ ਅਦਾਲਤ ਦੌਰਾਨ 383 ਕੇੇਸਾਂ ਦਾ ਕੀਤਾ ਗਿਆ ਮੌਕੇ ‘ਤੇ ਨਿਪਟਾਰਾ-ਜਿਲ੍ਹਾ ਅਤੇ ਸ਼ੈਸਨਜ਼ ਜੱਜ
ਤਰਨ ਤਾਰਨ, 10 ਅਪ੍ਰੈਲ :
ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਅੱਜ ਰਾਸ਼ਟਰੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਦੇ ਬਾਰੇ ਸ਼੍ਰੀਮਤੀ ਪ੍ਰਿਆ ਸੂਦ, ਜਿਲ੍ਹਾ ਅਤੇ ਸ਼ੈਸਨਜ਼ ਜੱਜ ਸਹਿਤ-ਚੇਅਰਪਰਸਨ-ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ  ਨੇ ਦੱਸਿਆ ਕਿ ਇਹ ਲੋਕ ਅਦਾਲਤ ਦੇਸ਼ ਦੀ ਹਰ ਤਹਿਸੀਲ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਲਗਾਈ ਗਈ ਹੈ। 
ਇਸ ਮੌਕੇ ਜਿਲ੍ਹਾ ਕਚਹਿਰੀ ਤਰਨ ਤਾਰਨ ਵਿਖੇ ਕੋਰਟ ਦੇ ਸੱਤ ਬੈਂਚਾਂ ਨੇ ਕੇਸਾਂ ਦਾ ਨਿਪਟਾਰਾ ਕੀਤਾ ਜਿਨ੍ਹਾਂ ਵਿਚ ਪਹਿਲਾ ਬੇੈਂਚ, ਮਾਣਯੋਗ ਸ੍ਰੀ ਪਰਮਿੰਦਰ ਸਿੰਘ ਰਾਏ, ਵਧੀਕ ਜਿਲਾ੍ਹ ਅਤੇ ਸੈਸ਼ਨ ਜੱਜ, ਤਰਨ ਤਾਰਨ, ਵਕੀਲ ਮਿਸ ਵਸੁਧਾ ਅਰੋੜਾ, ਮੈਂਬਰ ਸ੍ਰੀ ਹੰਸਰਾਜ, ਦੂਸਰਾ ਬੈਂਚ ਮਾਣਯੋਗ ਸ੍ਰੀ ਚਰਨਜੀਤ ਅਰੋੜਾ, ਵਕੀਲ ਸ੍ਰੀ ਹਰਮਨਦੀਪ ਸਿੰਘ ਕੰਗ, ਮੈਬਰ ਸ੍ਰੀ ਮਤੀ ਸੁਰਿੰਦਰ ਕੋਰ ਲਹਿਰੀ, ਤੀਸਰਾ ਬੈਂਚ ਸ੍ਰੀ ਬਗੀਚਾ ਸਿੰਘ, ਸਿਵਲ ਜੱਜ ਸੀਨੀਅਰ ਡਵੀਜ਼ਨ, ਤਰਨ ਤਾਰਨ, ਵਕੀਲ ਸ੍ਰੀ ਹਰਸਿਮਰਨਜੀਤ ਸਿੰਘ ਸਾਹਨੀ, ਮੈਂਬਰ ਸ੍ਰੀ ਪਰਮਜੀਤ ਅਹੂਜਾ, ਚੋਥਾ ਬੈਂਚ ਮਾਣਯੋਗ ਸ੍ਰੀ ਰਾਜੇਸ ਆਹਲੂਵਾਲੀਆ, ਚੀਫ ਜੂਡੀਸੀਅਲ ਮੈਸਿਜਟੇਟ, ਤਰਨਤਾਰਨ, ਵਕੀਲ ਸ਼੍ਰੀ ਗੁਰਇਕਬਾਲ ਸਿੰਘ ਕੰਗ, ਮੈਂਬਰ ਸ਼੍ਰੀਮਤੀ ਰਾਜਵਿੰਦਰ ਕੋਰ, ਪੰਜਵਾ ਬੈਂਚ ਮਾਣਯੋਗ ਮਿਸ ਅਨੁਰਾਧਾ ਅਡੀਸਨਲ ਸਿਵਲ ਜੱਜ (ਸੀਨੀਅਰ ਡਵੀਜਨ), ਤਰਨ ਤਾਰਨ, ਵਕੀਲ ਸ੍ਰੀ ਅੰਕੁਸ਼ ਸੂਦ, ਮੈਂਬਰ ਸ੍ਰੀ ਅਸੋਕ ਕੁਮਾਰ, ਛੇਵਾ ਬੈਂਚ ਮਾਣਯੋਗ ਮਿਸ ਵਿਸ਼ਵਜਯੋਤੀ, ਸਿਵਲ ਜੱਜ (ਜੂਨੀਅਰ ਡਵੀਜ਼ਨ), ਤਰਨਤਾਰਨ, ਵਕੀਲ ਸ਼੍ਰੀ ਮਨਦੀਪ ਸਿੰਘ,  ਮੈਂਬਰ ਸ੍ਰੀ ਸੁਖਵੰਤ ਸਿੰਘ ਧਾਮੀ, ਸੱਤਵਾ ਬੈਂਚ ਮਾਣਯੋਗ ਸ੍ਰੀ ਤਰੁਨ ਕੁਮਾਰ, ਸਿਵਲ ਜੱਜ (ਜੂਨੀਅਰ ਡਵੀਜ਼ਨ), ਤਰਨਤਾਰਨ, ਵਕੀਲ ਸ਼੍ਰੀ ਅਮਿਤ ਧਵਨ,  ਮੈਂਬਰ ਸ੍ਰੀ ਬਲਬੀਰ ਸਿੰਘ। 
ਇਸ ਤੋਂ ਇਲਾਵਾ ਪੱਟੀ ਵਿਖੇ ਦੋ ਬੈਂਚਾਂ ਦਾ ਗਠਨ ਕੀਤਾ ਗਿਆ। ਪਹਿਲਾ ਬੈਂਚ ਮਾਣਯੋਗ ਸ਼੍ਰੀ ਮੁਨੀਸ਼ ਗਰਗ, ਵਧੀਕ ਸਿਵਲ ਜੱਜ (ਸੀਨੀਅਰ ਡਵੀਜਨ), ਪੱਟੀ, ਵਕੀਲ ਸ੍ਰੀਮਤੀ ਅੰਜਨਾ ਧਵਨ, ਮੈਬਰ ਸ੍ਰੀ ਸਾਮ ਲਾਲ ਗੁਪਤਾ ਦਾ ਬਣਿਆ, ਦੂਸਰਾ ਬੈਂਚ ਮਾਣਯੋਗ ਸ੍ਰੀ ਗੁਰਿੰਦਰਪਾਲ, ਸਿਵਲ ਜੱਜ (ਜੂਨੀਅਰ ਡਵੀਜ਼ਨ), ਪੱਟੀ, ਵਕੀਲ ਸ਼੍ਰੀ ਗੋਰਵ ਮਹਿਤਾ,  ਵਕੀਲ ਸ੍ਰੀ ਮਨਿੰਦਰ ਸਿੰਘ, ਮੈਬਰ ਮਿਸ  ਜ਼ਸਬੀਰ ਕੋਰ। ਇਸ ਤੋਂ ਇਲਾਵਾ ਖਡੂਰ ਸਾਹਿਬ ਵਿਖੇ ਇੱਕ ਬੈਂਚ ਮਾਣਯੋਗ ਮਿਸ ਵਿਨੀਤਾ ਲੂਥਰਾ, ਵਧੀਕ ਸਿਵਲ ਜੱਜ (ਸੀਨੀਅਰ ਡਵੀਜਨ), ਖਡੂਰ ਸਾਹਿਬ, ਵਕੀਲ ਸ੍ਰੀ ਦਲਜੀਤ ਸਿੰਘ ਸੰਧੂ, ਅਤੇ ਮੈਂਬਰ  ਡਾ. ਵਰਿਆਮ ਸਿੰਘ ਦਾ ਬਣਿਆ।  ਜਿਸ ਵਿੱਚ ਜੱਜ ਸਾਹਿਬਾਨਾਂ ਨੇ ਆਪਣੇ ਪੱਧਰ ਤੇ ਕੇਸਾਂ ਦਾ ਨਿਪਟਾਰਾ ਕੀਤਾ। 
ਇਸ ਲੋਕ ਅਦਾਲਤ ਦੌਰਾਨ 2394 ਕੇਸਾਂ ਨੂੰ ਲਿਆ ਗਿਆ ਅਤੇ 383 ਕੇੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ 5,92,04,718 ਰੁਪਏ ਦੀ ਰੀਕਵਰੀ ਕੀਤੀ ਗਈ। ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜੇਕਰ ਲੋਕ ਅਦਾਲਤ ਵਿੱਚ ਕਿਸੇ ਕੇਸ ਦਾ ਫੈਸਲਾ ਹੋ ਜਾਂਦਾ ਹੈ ਤਾਂ ਇਸ ਕੇਸ ਵਿੱਚ ਲੱਗੀ ਕੋਰਟ ਫੀਸ ਵਾਪਿਸ ਹੋ ਜਾਂਦੀ ਹੈ। ਅਦਾਲਤਾਂ ਵਿੱਚ ਸਮੇਂ ਸਮੇਂ ਤੇ ਪ੍ਰੀ ਲੋਕ ਅਦਾਲਤਾਂ ਦਾ ਵੀ ਆਯੋਜਨ ਕੀਤਾ ਗਿਆ ਹੈ। ਰਾਸ਼ਟਰੀ ਲੋਕ ਅਦਾਲਤ ਵਿੱਚ ਦੋ ਧਿਰਾਂ ਦੀ ਆਪਸੀ ਰਜ਼ਾਮੰਦੀ ਨਾਲ ਝਗੜਿਆਂ ਦਾ ਨਿਪਟਾਰਾ ਕੀਤਾ ਗਿਆ।
ਸ਼੍ਰੀ ਗੁਰਬੀਰ ਸਿੰਘ, ਸਿਵਲ ਜੱਜ (ਸੀਨੀਅਰ ਡਵੀਜਨ) ਕਮ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਨੇ ਦੱਸਿਆ ਕਿ ਰਾਸ਼ਟਰੀ ਲੀਗਲ ਸਰਵਿਸ ਅਥਾਰਟੀ, ਦਿੱਲੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਲੋਕ ਅਦਾਲਤ ਦਾ ਆਯੋਜ਼ਨ ਅੱਜ ਦੇਸ਼ ਭਰ ਦੀਆਂ ਸਾਰੀਆਂ ਅਦਾਲਤਾਂ ਵਿਚ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਰਾਸ਼ਟਰੀ ਲੋਕ ਅਦਾਲਤ ਦੌਰਾਨ 138 ਐਨ.ਆਈ.ਐਕਟ, ਬੈਂਕ ਰਿਕਵਰੀ ਕੇਸ, ਲੇਬਰ ਕੇਸ, ਫੋਰਸਟ ਵਿਭਾਗ ਦੇ ਕੇਸ, ਬਿਜਲੀ, ਪਾਣੀ, ਅਤੇ ਕਮੇਟੀ ਘਰ ਦੇ ਹੋਰ ਕੇੇਸ, ਸਾਰੀ ਤਰਾਂ੍ਹ ਦੇ ਸਿਵਲ ਕੇਸ, ਛੋਟੇ ਘੱਟ ਸਜ਼ਾ ਵਾਲੇ ਅਪਰਾਧ, ਐਮ.ਏ.ਸੀ.ਟੀ. ਦੇ ਕੇਸ, ਇੰਸ਼ੀਉਰੈਂਸ ਕਲੇਮ ਦੇ ਕੇਸ, ਬੈਂਕ ਰਿਕਵਰੀ ਕੇਸ, ਦਾ ਵੀ ਨਿਪਟਾਰਾ ਆਪਸੀ ਰਜ਼ਾਮੰਦੀ ਨਾਲ ਕੀਤਾ ਗਿਆ ਹੈ।ਜੇਕਰ ਕੋਈ ਵਿਆਕਤੀ ਆਪਣੇ ਝਗੜੇ ਦਾ ਨਿਪਟਾਰਾ ਆਪਸੀ ਰਜ਼ਾਮੰਦੀ ਨਾਲ ਇਸ ਰਾਸ਼ਟਰੀ ਲੋਕ ਅਦਾਲਤ ਜ਼ਰੀਏ ਹੱਲ ਕਰਨਾ ਚਾਹੰੁਦਾ ਹੈ ਤਾਂ ਉਹ ਆਪਣੀ ਅਰਜ਼ੀ ਆਪਣੇ ਸਬੰਧਤ ਕੋਰਟ ਵਿਚ ਜਾਂ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਫਤਰ ਵਿਖੇ ਦੇ ਸਕਦਾ ਹੈ। 
ਸ਼੍ਰੀ ਗੁਰਬੀਰ ਸਿੰਘ ਨੇ ਦੱਸਿਆ ਕਿ ਲੋਕ ਅਦਾਲਤ ਰਾਹੀਂ ਹੱਲ ਕੀਤੇ ਜਾਂਦੇ ਮੁਕੱਦਮਿਆਂ ਦੀ ਅੱਗੇ ਕਿਸੇ ਵੀ ਅਦਾਲਤ ਵਿੱਚ ਅਪੀਲ ਨਹੀਂ ਕੀਤੀ ਜਾ ਸਕਦੀ ਅਤੇ ਲੋਕ ਅਦਾਲਤ ਰਾਹੀਂ ਹੱਲ ਕੀਤੇ  ਗਏ ਮਾਮਲੇ ਦਾ ਫੈਸਲਾ ਅੰਤਿਮ ਹੰੁਦਾ ਹੈ। ਸ਼੍ਰੀ ਗੁਰਬੀਰ ਸਿੰਘ ਜੀ ਨੇ ਦੱਸਿਆ ਕਿ ਲੋਕ ਅਦਾਲਤ ਰਾਹੀਂ ਆਪਣੇ ਮੁਕੱਦਮੇ ਹੱਲ ਕਰਵਾਉਣ ਲਈ ਜਿਥੇ ਲੋਕਾਂ ਦੇ ਪੈਸੇ ਦੀ ਬਚਤ ਹੰੁਦੀ ਹੈ ਉਥੇ ਦੋਹਾਂ ਧਿਰਾਂ ਵਿੱਚ ਪ੍ਰੇਮ ਪਿਆਰ ਵੀ ਬਣਿਆ ਰਹਿੰਦਾ ਹੈ ਅਤੇ ਕੋਈ ਵੀ ਧਿਰ ਆਪਣੇ ਆਪ ਨੂੰ ਜਿੱਤੀ ਜਾ ਹਾਰੀ ਮਹਿਸੂਸ ਨਹੀਂ ਕਰਦੀ।