Close

7th State Level Mega Employment Fair Organized From 22nd April To 30th April Under Punjab Door-to-Door Employment Mission-Deputy Commissioner

Publish Date : 12/04/2021
DC Sir
ਪੰਜਾਬ ਘਰ-ਘਰ ਰੋਜਗਾਰ ਮਿਸ਼ਨ ਤਹਿਤ 22 ਅਪ੍ਰੈਲ ਤੋਂ 30 ਅਪ੍ਰੈਲ ਤੱਕ ਸੱਤਵੇਂ ਰਾਜ ਪੱਧਰੀ ਮੈਗਾ ਰੋਜਗਾਰ ਮੇਲਿਆ ਦਾ ਆਯੋਜਨ-ਡਿਪਟੀ ਕਮਿਸ਼ਨਰ
ਜ਼ਿਲ੍ਹੇ ਵਿੱਚ ਪੰਜ ਅਲੱਗ-ਅਲੱਗ ਸਥਾਨਾਂ ‘ਤੇ ਲਗਾਏ ਜਾਣਗੇ ਫਿਜ਼ੀਕਲ ਰੋਜ਼ਗਾਰ ਮੇਲੇ
ਤਰਨ ਤਾਰਨ, 09 ਅਪ੍ਰੈਲ :
ਪੰਜਾਬ ਘਰ-ਘਰ ਰੋਜਗਾਰ ਮਿਸ਼ਨ ਤਹਿਤ 22 ਅਪ੍ਰੈਲ, 2021 ਤੋਂ 30 ਅਪ੍ਰੈਲ, 2021 ਤੱਕ ਸੱਤਵੇਂ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲਿਆ ਦਾ ਆਯੋਜਨ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕੀਤਾ ਜਾਵੇਗਾ।ਇਹ ਮੇਲੇ ਫਿਜ਼ੀਕਲ ਅਤੇ ਵਰਚੂਅਲ ਦੋਵਾਂ ਮੋਡਜ਼ ਵਿੱਚ ਲਗਾਏ ਜਾਣਗੇ। 
ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਜ਼ਿਲ੍ਹਾ ਅਧਿਕਾਰੀਆਂ ਨਾਲ ਕੀਤੀ ਗਈ ਵਿਸ਼ੇਸ ਮੀਟਿੰਗ ਦੌਰਾਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਫਿਜ਼ੀਕਲ ਰੋਜ਼ਗਾਰ ਮੇਲੇ ਜ਼ਿਲ੍ਹੇ ਵਿੱਚ ਪੰਜ ਅਲੱਗ-ਅਲੱਗ ਸਥਾਨਾਂ ‘ਤੇ ਲਗਾਏ ਜਾਣਗੇ। 
ਉਹਨਾਂ ਦੱਸਿਆ ਕਿ 22 ਅਪ੍ਰੈਲ ਨੂੰ ਸਰਕਾਰੀ ਬਹੁਤਕਨੀਕੀ ਕਾਲਜ, ਭਿਖੀਵਿੰਡ  23 ਅਪ੍ਰੈਲ ਨੂੰ ਸ਼ਹੀਦ ਭਗਤ ਸਿੰਘ, ਫਾਰਮੇਸੀ ਕਾਲਜ, ਪੱਟੀ,  27 ਅਪ੍ਰੈਲ ਨੂੰ ਗੁਰੂ ਗੋਬਿੰਦ ਸਿੰਘ ਕਾਲਜ, ਸਰਹਾਲੀ, 29 ਅਪ੍ਰੈਲ ਨੂੰ ਗੁਰੁ ਅੰਗਦ ਦੇਵ ਕਾਲਜ, ਖਡੂਰ ਸਾਹਿਬ ਅਤੇ 30 ਅਪ੍ਰੈਲ ਨੂੰ ਮਾਝਾ ਕਾਲਜ ਫਾਰ ਵੂਮੈਨ ਤਰਨ ਤਾਰਨ ਵਿਖੇ ਇਹ ਰੋਜ਼ਗਾਰ ਮੇਲੇ ਲਗਾਏ ਜਾਣਗੇ। 
ਉਹਨਾਂ ਦੱਸਿਆ ਕਿ ਮੇਲਿਆਂ ਦੌਰਾਨ ਕੰਪਨੀਆਂ ਵੱਲੋ ਮੌਕੇ ‘ਤੇ ਹੀ ਇੰਟਰਵਿਊ ਲੈ ਕੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਰੋਜ਼ਗਾਰ ਮੇਲਿਆ ਵਿਚ ਐਸ. ਬੀ. ਆਈ. ਲਾਈਫ, ਪੁਖਰਾਜ ਹੈਲਥ ਕੇਅਰ, ਐਲ਼. ਆਈ. ਸੀ ਆਫ ਇੰਡੀਆ ਅਤੇ ਵਰਧਮਾਨ ਆਦਿ ਕੰਪਨੀਆ ਵੱਲੋ ਸ਼ਮੂਲੀਅਤ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਦਸਵੀਂ ਪਾਸ ਜਾ ਵੱਧ ਪੜੇ੍ਹ ਲਿਖੇ, ਆਈ. ਟੀ. ਆਈ, ਵੈਲਡਰ, ਮਸ਼ੀਨਿਸ਼ਟ, ਡੀਜਲ ਮਕੈਨਿਕ, ਆਦਿ ਟਰੇਡ ਦੇ ਉਮੀਦਵਾਰ ਇਹਨਾਂ ਰੋਜ਼ਗਾਰ ਮੇਲਿਆਂ ਵਿੱਚ ਭਾਗ ਲੈ ਸਕਦੇ ਹਨ। ਡਿਪਟੀ ਕਮਿਸ਼ਨਰ ਵੱਲੋ ਉਮੀਦਵਾਰਾਂ ਨੂੰ ਰੋਜਗਾਰ ਮੇਲਿਆਂ ਵਿਚ ਭਾਗ ਲੈਣ ਦੀ ਅਪੀਲ ਕੀਤੀ ਗਈ ਹੈ। 
ਜਿਲ੍ਹਾ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਤਰਨ ਤਾਰਨ ਸ਼੍ਰੀ ਸੰਜੀਵ ਕੁਮਾਰ ਵੱਲੋਂ ਦੱਸਿਆ ਗਿਆ ਕਿ ਰੋਜ਼ਗਾਰ ਮੇਲਿਆਂ ਸਬੰਧੀ ਖਾਲੀ ਅਸਾਮੀਆਂ ਸਬੰਧੀ ਮੁਕਮੰਲ ਸੂਚਨਾ ਵਿਭਾਗ ਦੇ ਪੋਰਟਲ ‘ਤੇ ਉਪਲੱਬਧ ਹੈ। ਉਮੀਦਵਾਰ ਮਿਤੀ 18 ਅਪ੍ਰੈਲ, 2021 ਤੱਕ www.pgrkam.com ‘ਤੇ ਆਨ-ਲਾਈਨ ਅਪਲਾਈ ਕਰ ਸਕਦੇ ਹਨ।  
ਇਸ ਮੌਕੇ ਸ਼੍ਰੀਮਤੀ ਪਰਮਜੀਤ ਕੌਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਤਰਨ ਤਾਰਨ, ਸ਼੍ਰੀ ਰਜਨੀਸ਼ ਅਰੋੜਾ ਐਸ.ਡੀ.ਐਮ ਤਰਨ ਤਾਰਨ, ਸ਼੍ਰੀ ਰਜੇਸ਼ ਸ਼ਰਮਾ ਐਸ. ਡੀ. ਐਮ. ਪੱਟੀ, ਸ਼੍ਰੀ ਰੋਹਿਤ ਗੁਪਤਾ ਐਸ. ਡੀ. ਐਮ. ਖਡੂਰ ਸਾਹਿਬ, ਸ਼੍ਰੀ ਭਗਤ ਸਿੰਘ ਜਨਰਲ ਮੈਨੇਜਰ, ਜਿਲ੍ਹਾ ਉਦਯੋਗ ਕੇਂਦਰ ਤਰਨ ਤਾਰਨ ਅਤੇ ਹੋਰ ਅਧਿਕਾਰੀ ਹਾਜ਼ਰ ਸਨ।