Close

7th State level mega employment fair to be organized from September 09 to September 17 under Punjab door to door employment mission – Deputy Commissioner

Publish Date : 30/07/2021
DC

ਪੰਜਾਬ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ 09 ਸਤੰਬਰ ਤੋਂ 17 ਸਤੰਬਰ ਤੱਕ ਕੀਤਾ ਜਾਵੇਗਾ ਸੱਤਵੇਂ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲੇ ਦਾ ਆਯੋਜਨ-ਡਿਪਟੀ ਕਮਿਸ਼ਨਰ
ਰੋਜ਼ਗਾਰ ਮੇਲੇ ਦੀ ਤਿਆਰੀ ਦੇ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਤਰਨ ਤਾਰਨ, 28 ਜੁਲਾਈ :
ਪੰਜਾਬ ਘਰ-ਘਰ ਰੋਜਗਾਰ ਮਿਸ਼ਨ ਤਹਿਤ 09 ਸਤੰਬਰ, 2021 ਤੋਂ 17 ਸਤੰਬਰ, 2021 ਤੱਕ ਸੱਤਵੇਂ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲੇ ਦਾ ਆਯੋਜਨ ਸਰਕਾਰ ਵੱਲੋਂ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕੀਤਾ ਜਾ ਰਿਹਾ ਹੈ।
ਇਸ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ, ਆਈ. ਏ. ਐਸ., ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਰੋਜ਼ਗਾਰ ਮੇਲਿਆ ਦੀ ਤਿਆਰੀ ਦੇ ਸਬੰਧ ਵਿੱਚ ਕੀਤੀ ਗਈ ਮੀਟਿੰਗ ਦੌਰਾਨ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਜ਼ਗਾਰ ਮੇਲੇ ਵਿੱਚ ਬੇਰੋਜ਼ਗਾਰ ਨੌਕਰੀ ਦੇ ਚਾਹਵਾਨ ਉਮੀਦਵਾਰ ਭਾਗ ਲੈ ਸਕਦੇ ਹਨ। ਇਸ ਤੋਂ ਇਲਾਵਾ ਸਵੈ-ਰੋਜ਼ਗਾਰ ਲਈ ਲੋਨ ਅਤੇ ਸਕਿਲ ਟੇ੍ਰਨਿੰਗ ਮੌਕੇ ‘ਤੇ ਉਮੀਦਵਾਰਾ ਨੂੰ ਜਾਣਕਾਰੀ ਦਿੱਤੀ ਜਾਵੇਗੀ ਅਤੇ ਫਾਰਮ ਭਰਵਾਏ ਜਾਣਗੇ।
ਉਹਨਾਂ ਦੱਸਿਆ ਕਿ ਜ਼ਿਲ੍ਹਾ ਤਰਨ ਤਾਰਨ ਵਿੱਚ ਇਹ ਰੋਜ਼ਗਾਰ ਮੇਲੇ ਮਿਤੀ 09 ਸਤੰਬਰ, 2021 ਨੂੰ ਸਰਕਾਰੀ ਬਹੁਤਨੀਕੀ ਕਾਲਜ, ਭਿਖੀਵਿੰਡ, ਮਿਤੀ 10 ਸਤੰਬਰ, 2021 ਨੂੰ ਸ਼ਹੀਦ ਭਗਤ ਸਿੰਘ ਫਾਰਮੇਸੀ ਕਾਲਜ ਪੱਟੀ, ਮਿਤੀ 13 ਸਤੰਬਰ, 2021 ਨੂੰ ਗੁਰੁ ਗੋਬਿੰਦ ਸਿੰਘ ਖਾਲਸਾ ਕਾਲਜ, ਸਰਹਾਲੀ, ਮਿਤੀ 15 ਸਤੰਬਰ, 2021 ਨੂੰ ਸ਼੍ਰੀ ਗੁਰੁ ਅੰਗਦ ਦੇਵ ਕਾਲਜ, ਖਡੂਰ ਸਹਿਬ ਅਤੇ ਮਿਤੀ 17 ਸਤੰਬਰ, 2021 ਨੂੰ ਮਾਝਾ ਕਾਲਜ, ਟੀ-ਪੁਆਇੰਟ, ਤਰਨ ਤਾਰਨ ਵਿਖੇ ਲਗਾਏ ਜਾ ਰਹੇ ਹਨ, ਰੋਜਗਾਰ ਮੇਲਿਆ ਦਾ ਸਮਾਂ ਸਵੇਰੇ 10-00 ਵਜੇ ਤੋਂ ਬਾਅਦ ਦੁਪਿਹਰ 3-00 ਵਜੇ ਤੱਕ ਹੋਵੇਗਾ। ਉਹਨਾਂ ਵੱਲੋ ਅਧਿਕਾਰੀਆਂ ਨੂੰ ਰੋਜਗਾਰ ਮੇਲੇ ਦੇ ਸਬੰਧ ਵਿੱਚ ਡਿਊਟੀਆਂ ਦੀ ਵੰਡ ਵੀ ਕੀਤੀ ਗਈ। ਰੋਜ਼ਗਾਰ ਮੇਲੇ ਵਿੱਚ ਭਾਗ ਲੈਣ ਲਈ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਉਹਨਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ 77173-97013 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਸ਼੍ਰੀ ਅਰਵਿੰਦਰਪਾਲ ਸਿੰਘ ਜ਼ਿਲਾ ਮਾਲ ਅਫਸਰ, ਸ਼੍ਰੀ ਪ੍ਰਭਜੋਤ ਸਿੰਘ ਜਿਲਾ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਡਾ. ਦੇਸ ਰਾਜ ਸਹਾਇਕ ਸਿਵਲ ਸਰਜਨ, ਸ਼੍ਰੀ ਭਗਤ ਸਿੰਘ ਜਨਰਲ ਮੈਨੇਜਰ,ਜਿਲਾ ਉਦਯੋਗਿਕ ਕੇਂਦਰ ਅਤੇ ਸ੍ਰੀ ਸਤਿਨਾਮ ਸਿੰਘ ਬਾਠ ਜਿਲ੍ਹਾ ਸਿੱਖਿਆ ਅਫਸਰ (ਸਕੈਡੰਰੀ) ਤੋਂ ਇਲਾਵਾ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।