ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਅਧੀਨ 2 ਅਕਤੂਬਰ ਨੂੰ ਲਗਾਏ ਜਾਣਗੇ ਵਿਸ਼ੇਸ ਕੈਂਪ- ਡੀ. ਸੀ.
ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਅਧੀਨ 2 ਅਕਤੂਬਰ ਨੂੰ ਲਗਾਏ ਜਾਣਗੇ ਵਿਸ਼ੇਸ ਕੈਂਪ- ਡੀ. ਸੀ.
ਇੰਨਡੋਰ ਸਟੇਡੀਅਮ ਤਰਨ ਤਾਰਨ, ਪੀ. ਡਬਲਯੂ. ਡੀ. ਰੈਸਟ ਹਾਊਸ ਪੱਟੀ ਸਰਕਾਰੀ ਪੋਲ਼ੀਟੈਕਨਿਕ ਕਾਲਜ ਭਿੱਖੀਵਿੰਡ ਵਿਖੇ ਅਤੇ ਸਰਕਾਰੀ ਸੀਨੀਅਰ ਸਕੂਲ (ਲੜਕੇ) ਵਿਖੇ ਲੱਗਣਗੇ ਕੈਂਪ
ਤਰਨ ਤਾਰਨ 27 ਸਤੰਬਰ:
ਮਹਾਤਮਾ ਗਾਂਧੀ ਸਰਬੱਤ ਯੋਜਨਾ ਅਧੀਨ ਗਰੀਬ ਅਤੇ ਲੋੜਵੰਦ ਲੋਕਾਂ ਦੀ ਪਹਿਚਾਣ ਕਰਕੇ ਵੱਖ-ਵੱਖ ਸਰਕਾਰੀ ਸਕੀਮਾਂ ਤਹਿਤ ਬਣਦੇ ਲਾਭ ਦੇਣਾ ਯਕੀਨੀ ਬਣਾਉੇਣ ਲਈ ਜ਼ਿਲਾ ਪੱਧਰ ਅਤੇ ਸਬ ਡਵੀਜਨ ਪੱਧਰ ‘ਤੇ 2 ਅਕਤੂਬਰ ਨੂੰ ਵਿਸ਼ੇਸ ਕੈਂਪ ਆਯੋਜਨ ਕੀਤੇ ਜਾ ਰਹੇ ਹਨ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਸਬ-ਡਵੀਜ਼ਨ ਤਰਨ ਤਾਰਨ ਦਾ ਕੈਂਪ ਇੰਨਡੋਰ ਸਟੇਡੀਅਮ ਨੇੜੇ ਪੁਲਿਸ ਲਾਈਨ ਤਰਨ ਤਾਰਨ ਵਿਖੇ, ਸਬ-ਡਵੀਜ਼ਨ ਪੱਟੀ ਦਾ ਕੈਂਪ ਪੀ. ਡਬਲਯੂ. ਡੀ. ਰੈਸਟ ਹਾਊਸ ਪੱਟੀ ਵਿਖੇ , ਸਬ-ਡਵੀਜ਼ਨ ਭਿੱਖੀਵਿੰਡ ਦਾ ਕੈਂਪ ਸਰਕਾਰੀ ਪੋਲ਼ੀਟੈਕਨਿਕ ਕਾਲਜ ਭਿੱਖੀਵਿੰਡ ਵਿਖੇ ਅਤੇ ਸਬ-ਡਵੀਜ਼ਨ ਖਡੂਰ ਸਾਹਿਬ ਦਾ ਕੈਂਪ ਸਰਕਾਰੀ ਸੀਨੀਅਰ ਸਕੂਲ ਲੜਕੇ ਵਿਖੇ ਲਗਾਇਆ ਜਾ ਰਿਹਾ ਹੈ । ਇਸ ਮੌਕੇ ‘ਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਪ੍ਰੋ. ਰਾਕੇਸ਼ ਕੁਮਾਰ, ਐੱਸ.ਡੀ.ਐੱਮ. ਤਰਨ ਤਾਰਨ ਸ੍ਰੀ ਸੁਰਿੰਦਰ ਸਿੰਘ, ਸਹਾਇਕ ਕਮਿਸ਼ਨਰ ਜਨਰਲ ਡਾ. ਸ਼ਿਵਰਾਜ ਸਿੰਘ ਬੱਲ, ਡੀ. ਡੀ. ਪੀ. ਓ. ਜਗਜੀਤ ਸਿੰਘ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੇ ਦੋ ਪੜਾਅ ਮੁਕੰਮਲ ਹੋ ਚੁੱਕੇ ਹਨ, ਜਿਸ ਦੌਰਾਨ ਜ਼ਿਲੇ ਵਿਚ ਵਿਸ਼ੇਸ ਕੈਂਪ ਆਯੋਜਿਤ ਕਰਕੇ 1 ਲੱਖ 28 ਹਜ਼ਾਰ ਲਾਭਪਾਤਰੀਆਂ ਦੀ ਪਹਿਚਾਣ ਕੀਤੀ ਗਈ ਸੀ, ਜਿੰਨਾਂ ਵਿਚੋਂ 60 ਹਜ਼ਾਰ ਲਾਭ ਪਾਤਰੀ ਯੋਗ ਪਾਏ ਗਏ ਅਤੇ ਹੁਣ ਤੱਕ 50 ਹਜ਼ਾਰ ਯੋਗ ਲਾਭਪਾਤਰੀਆਂ ਨੂੰ ਬਣਦੇ ਲਾਭ ਦਿੱਤੇ ਜਾ ਚੁੱਕੇ ਹਨ ।
ਉਹਨਾਂ ਦੱਸਿਆ ਕਿ ਇਸ ਯੋਜਨਾ ਤਹਿਤ ਇਹ ਯਕੀਨੀ ਬਣਾਇਆ ਜਾਵੇਗਾ ਕਿ ਜ਼ਿਲੇ ਦਾ ਕੋਈ ਵੀ ਲੋੜਵੰਦ ਪਰਿਵਾਰ ਵੱਖ-ਵੱਖ ਵਿਭਾਗਾਂ ਵੱਲੋਂ ਮਿਲਣ ਵਾਲੀਆਂ ਸਰਕਾਰੀ ਸਹੂਲਤਾਂ ਤੋਂ ਵਾਂਝਾ ਨਾ ਰਹੇ।ਮੀਟਿੰਗ ਦੌਰਾਨ ਉਹਨਾਂ ਨੇ ਸਮਾਜਿਕ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰਦਿਆਂ ਕਿਹਾ ਕਿ 2 ਅਕਤੂਬਰ ਨੂੰ ਲੱਗਣ ਵਾਲੇ ਇਹਨਾਂ ਵਿਸ਼ੇਸ ਕੈਂਪਾਂ ਵਿਚ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਵਿਧਵਾ, ਆਸ਼ਰਿਤ ਬੱਚੇ ਅਤੇ ਦਿਵਿਆਂਗ ਪੈਨਸ਼ਨ ਦੀ ਸਹੂਲਤ ਤੋਂ ਵਾਂਝਾ ਨਾ ਰਹੇ।
ਉਹਨਾਂ ਦੱਸਿਆ ਕਿ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦਾ ਉਦੇਸ਼ ਸਰਕਾਰ ਦੇ ਸਮੁੱਚੇ ਵਿਕਾਸ ਦੇ ਦਿ੍ਰਸ਼ਟੀ ਕੋਣ ਨੂੰ ਬਦਲਣਾ ਹੈ ਤਾਂ ਜੋ ਸਮਾਜਿਕ ਤੇ ਆਰਥਿਕ ਵਿਕਾਸ ਦੀਆਂ ਸਕੀਮਾਂ ਦੇ ਲਾਭ ਉਹਨਾਂ ਸਾਰਿਆਂ ਤੱਕ ਪੁੱਜ ਸਕਣ, ਜਿਹੜੇ ਲੋਕਾਂ ਇਹਨਾਂ ਲਾਭਾਂ ਤੋਂ ਵਾਂਝੇ ਰਹਿ ਗਏ ਹਨ । ਇਸ ਸਕੀਮ ਦਾ ਟੀਚਾ ਅਜਿਹੇ ਲੋਕਾਂ ਦੀ ਪਹਿਚਾਣ ਕਰਨਾ ਅਤੇ ਇਹ ਸੁਨਿਸ਼ਸਿਤ ਕਰਨਾ ਹੈ ਕਿ ਵੱਖ-ਵੱਖ ਸਰਕਾਰੀ ਸਕੀਮਾਂ ਅਤੇ ਪ੍ਰੋਗਰਾਮਾਂ ਅਧੀਨ ਬਣਦੇ ਲਾਭ ਇਹਨਾਂ ਲੋਕਾਂ ਨੂੰ ਮਿਲ ਸਕਣ ।
————-