• ਸਮਾਜਿਕ ਮੀਡੀਆ ਲਿੰਕ
  • ਸਾਈਟ ਮੈਪ
  • Accessibility Links
  • ਪੰਜਾਬੀ
ਬੰਦ ਕਰੋ

ਰੋਜ਼ਗਾਰ ਦੇ ਚਾਹਵਾਨ ਬੇਰੁਜਗਾਰਾਂ ਨੂੰ “ਸੌਫ਼ਟ ਸਕਿੱਲ” ਦੀ ਕਰਵਾਈ ਜਾਵੇਗੀ ਮੁਫ਼ਤ ਕੋਚਿੰਗ/ਟ੍ਰੇਨਿੰਗ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 10/10/2019
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਰੋਜ਼ਗਾਰ ਦੇ ਚਾਹਵਾਨ ਬੇਰੁਜਗਾਰਾਂ ਨੂੰ “ਸੌਫ਼ਟ ਸਕਿੱਲ” ਦੀ ਕਰਵਾਈ ਜਾਵੇਗੀ ਮੁਫ਼ਤ ਕੋਚਿੰਗ/ਟ੍ਰੇਨਿੰਗ
ਤਰਨ ਤਾਰਨ, 10 ਅਕਤੂਬਰ :
     ਪੰਜਾਬ ਸਰਕਾਰ ਦੀ ਘਰ-ਘਰ ਰੋਜਗਾਰ ਯੋਜਨਾ ਤਹਿਤ ਜਿਲ੍ਹਾ ਰੋਜਗਾਰ ਅਤੇ ਕਰੋਬਾਰ ਬਿਓੂਰੋ ਤਰਨ ਤਾਰਨ ਵੱਲੋ ਪ੍ਰਾਈਵੇਟ ਖੇਤਰ ਵਿੱਚ ਰੋਜ਼ਗਾਰ ਦੇ ਚਾਹਵਾਨ ਬੇਰੁਜਗਾਰਾਂ ਨੂੰ “ਸੌਫ਼ਟ ਸਕਿੱਲ” ਦੀ ਮੁਫ਼ਤ ਕੋਚਿੰਗ/ਟ੍ਰੇਨਿੰਗ ਸ਼ੁਰੂ ਕਰਵਾਈ ਜਾ ਰਹੀ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਪਰਦੀਪ ਕੁਮਾਰ ਸੱਭਰਵਾਲ, ਆਈ. ਏ. ਅੱੈਸ, ਨੇ ਦੱਸਿਆ ਗਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਸਥਾਪਿਤ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਓੂਰੋ ਵਿੱਚ ਗਰਾਸ ਐਜੂਕੇਸ਼ਨ ਪ੍ਰਾਈਵੇਟ ਅਂੈਡ ਟ੍ਰੇਨਿੰਗ ਦਿੱਲੀ ਵੱਲੋਂ “ਸੌਫ਼ਟ ਸਕਿੱਲ” ਦੀ ਮੁਫ਼ਤ ਕੋਚਿੰਗ/ਟ੍ਰੇਨਿੰਗ ਕਰਵਾਈ ਜਾਵੇਗੀ। 
ਟ੍ਰੇਨਿੰਗ ਉਪਰੰਤ ਏਜੰਸੀ ਵੱਲੋਂ ਪ੍ਰਾਈਵੇਟ ਖੇਤਰ ਵਿੱਚ ਰੋਜ਼ਗਾਰ ਵੀ ਮੁਹੱਈਆ ਕਰਵਾਇਆ ਜਾਵੇਗਾ।ਇਹ ਕੋਚਿੰਗ/ਟ੍ਰੇਨਿੰਗ 100 ਘੰਟੇ ਦੀ ਹੋਵੇਗੀ ਅਤੇ ਹਫਤੇ ਦੇ ਛੇ ਦਿਨ ਦੋ ਘੰਟੇ ਕਰਵਾਈ ਜਾਵੇਗੀ। ਉਹਨਾਂ ਦੱਸਿਆ ਕਿ ਏਜੰਸੀ ਵੱਲੋਂ 14 ਅਕਤੂਬਰ, 2019 ਨੂੰ ਸਵੇਰੇ 11:30 ਵਜੇ ਕਮਰਾ ਨੰਬਰ 115, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਉਮੀਦਵਾਰਾਂ ਦੀ ਓਰੀਐਂਟੇਸ਼ਨ ਰੱਖੀ ਗਈ ਹੈ। ਉਹਨਾਂ ਦੱਸਿਆ ਕਿ 10+2, ਗਰੈਜੂਏਟ ਉਮੀਦਵਾਰ ਆਪਣੀ ਵਿਦਿਅਕ ਯੋਗਤਾ ਦੇ ਸਰਟੀਫਿਕੇਟ/ ਅਧਾਰ ਕਾਰਡ ਲੈ ਕੇ ਓਰੀਐਂਟੇਸ਼ਨ ਲਈ ਹਾਜ਼ਰ ਹੋ ਸਕਦੇ ਹਨ।ਉਨ੍ਹਾਂ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਟਰੇਨਿੰਗ ਦਾ ਵੱਧ ਤੋਂ ਵੱਧ ਲਾਭ ਲੈਣ ।
———–