ਬੰਦ ਕਰੋ

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਲਾਸਟਿਕ ਕੈਰੀ ਬੈਗਾਂ ਦੇ ਉਤਪਾਦਨ, ਸਟਾਕ, ਵੰਡਣ, ਵੇਚਣ ਜਾਂ ਵਰਤੋਂ ਕਰਨ ‘ਤੇ ਪਾਬੰਦੀ

ਪ੍ਰਕਾਸ਼ਨ ਦੀ ਮਿਤੀ : 16/10/2019
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨਤਾਰਨ
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਲਾਸਟਿਕ ਕੈਰੀ ਬੈਗਾਂ ਦੇ ਉਤਪਾਦਨ, ਸਟਾਕ, ਵੰਡਣ, ਵੇਚਣ ਜਾਂ ਵਰਤੋਂ ਕਰਨ ‘ਤੇ ਪਾਬੰਦੀ
ਤਰਨਤਾਰਨ, 16 ਅਕਤੂਬਰ :
ਜ਼ਿਲ੍ਹਾ ਮੈਜਿਸਟਰੇਟ ਤਰਨਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਜ਼ਿਲ੍ਹਾ ਤਰਨਤਾਰਨ ਦੀਆਂ ਸੀਮਾਵਾਂ ਅੰਦਰ ਪਲਾਸਟਿਕ ਕੈਰੀ ਬੈਗਾਂ ਦੇ ਉਤਪਾਦਨ, ਸਟਾਕ, ਵੰਡਣ, ਰੀਸਾਈਕਲ, ਵੇਚਣ ਜਾਂ ਵਰਤੋਂ ਕਰਨ ਅਤੇ ਥਰਮੋਕੋਲ ਮਟੀਰੀਅਲ ਤੋਂ ਬਣੇ ਇੱਕ ਵਾਰ ਵਰਤੋਂ ਦੇ ਸਾਰੇ ਮਟੀਰੀਅਲ (ਪੈਕਿੰਗ ਮਟੀਰੀਅਲ ਨੂੰ ਛੱਡ ਕੇ) ‘ਤੇ ਰੋਕ ਲਗਾਈ ਗਈ ਹੈ। ਇਹਨਾਂ ਦੀ ਵਰਤੋਂ ਨਾਲ ਸਫ਼ਾਈ ਵਿਘਨ ਪੈਂਦਾ ਹੈ ਅਤੇ ਸੀਵਰੇਜ ਆਦਿ ਵਿੱਚ ਫਸ ਜਾਣ ਕਾਰਨ ਸੀਵਰੇਜ ਬੰਦ ਹੋ ਜਾਂਦਾ ਅਤੇ ਗੰਦਾ ਪਾਣੀ ਸੜਕਾਂ, ਗਲੀਆਂ ਵਿੱਚ ਆ ਜਾਂਦਾ ਹੈ।
ਪਾਬੰਦੀ ਦੇ ਇਹ ਹੁਕਮ ਰਾਜ ਸਰਕਾਰ ਵੱਲੋਂ ਸ਼ਹਿਰੀ ਖੇਤਰ ਵਿੱਚ ਪਲਾਸਟਿਕ ਕੈਰੀ ਬੈਗ ਅਤੇ ਥਰਮੋਕੋਲ ਮਟੀਰੀਅਲ ਤੋਂ ਬਣੇ ਇੱਕ ਵਾਰ ਵਰਤੋਂ ਦੇ ਸਾਰੇ ਮਟੀਰੀਅਲ (ਪੈਕਿੰਗ ਮਟੀਰੀਅਲ ਨੂੰ ਛੱਡ ਕੇ), “ਪੰਜਾਬ ਪਲਾਸਟਿਕ ਕੈਰੀ ਬੈਗਜ਼ (ਮੈਨੂਫੈਕਚਰ, ਯੂਜਜ਼ ਐਂਡ ਡਿਸਪੋਜ਼ਲ) ਕੰਟਰੋਲ ਐਕਟ, 2005 (ਪੰਜਾਬ ਐਕਟ ਨੰ: 17 ਆੱਫ਼ 2007) ਤਹਿਤ ਜਾਰੀ ਕੀਤੇ ਗਏ ਹਨ।ਪਾਬੰਦੀ ਦੇ ਇਹ ਹੁਕਮ 2 ਦਸੰਬਰ, 2019 ਤੱਕ ਲਾਗੂ ਰਹਿਣਗੇ।    
————