ਗ੍ਰਾਮ ਪੰਚਾਇਤ ਨਾਰਲੀ ਤੇ ਗ੍ਰਾਮ ਪੰਚਾਇਤ ਡੱਲ ਦੀ ਕੀਤੀ ਗਈ ਵਾਰਡਬੰਦੀ ਸਬੰਧੀ 19 ਦਸੰਬਰ ਲਏ ਜਾਣਗੇ ਲਿਖਤੀ ਰੂਪ ਵਿੱਚ ਦਾਅਵੇ ਅਤੇ ਇਤਰਾਜ਼
ਪ੍ਰਕਾਸ਼ਨ ਦੀ ਮਿਤੀ : 02/12/2019

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਗ੍ਰਾਮ ਪੰਚਾਇਤ ਨਾਰਲੀ ਤੇ ਗ੍ਰਾਮ ਪੰਚਾਇਤ ਡੱਲ ਦੀ ਕੀਤੀ ਗਈ ਵਾਰਡਬੰਦੀ ਸਬੰਧੀ 19 ਦਸੰਬਰ ਲਏ ਜਾਣਗੇ ਲਿਖਤੀ ਰੂਪ ਵਿੱਚ ਦਾਅਵੇ ਅਤੇ ਇਤਰਾਜ਼
ਵਾਰਡਬੰਦੀ ਦੇ ਦਾਅਵੇ ਅਤੇ ਇਤਰਾਜ਼ ਸੁਣਨ ਲਈ ਉੱਪ-ਮੰਡਲ ਮੈਜਿਸਟਰੇਟ ਭਿੱਖੀਵਿੰਡ ਨੂੰ ਕੀਤਾ
ਅਧਿਕਾਰਤ
ਤਰਨ ਤਾਰਨ, 2 ਦਸੰਬਰ :
ਡਿਪਟੀ ਕਮਿਸ਼ਨਰ, ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਵੱਲੋਂ ਜਾਰੀ ਹੁਕਮ ਰਾਹੀਂ ਗ੍ਰਾਮ ਪੰਚਾਇਤ ਨਾਰਲੀ ਅਤੇ ਗ੍ਰਾਮ ਪੰਚਾਇਤ ਡੱਲ ਦੀ ਕੀਤੀ ਗਈ ਵਾਰਡਬੰਦੀ ਦੇ ਦਾਅਵੇ ਅਤੇ ਇਤਰਾਜ਼ ਸੁਣਨ ਲਈ ਉੱਪ ਮੰਡਲ ਮੈਜਿਸਟਰੇਟ, ਭਿੱਖੀਵਿੰਡ ਨੂੰ ਅਧਿਕਾਰਤ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗ੍ਰਾਮ ਪੰਚਾਇਤ ਨਾਰਲੀ ਅਤੇ ਗ੍ਰਾਮ ਪੰਚਾਇਤ ਡੱਲ ਦੀ ਵਾਰਡਬੰਦੀ ਦੇ ਇਤਰਾਜ ਸੁਣਨ ਅਤੇ ਫੈਸਲਾ ਕਰਨ ਦਾ ਪ੍ਰੋਗਰਾਮ ਅਨੁਸਾਰ ਵਾਰਡ ਲਿਸਟ ਲੱਗਣ ਦੇ 21 ਦਿਨਾਂ ਦੇ ਅੰਦਰ-ਅੰਦਰ ਲਿਖਤੀ ਸੁਝਾਅ ਤੇ ਇਤਰਾਜ ਲੈਣ ਜਾਣਗੇ। ਇਸ ਸਬੰਧੀ ਲਿਖਤੀ ਸੁਝਾਅ ਤੇ ਇਤਰਾਜ਼ 19 ਦਸੰਬਰ, 2019 ਤੱਕ ਲਏ ਜਾਣਗੇ।ਉਹਨਾਂ ਕਿਹਾ ਕਿ ਜੇਕਰ ਕੋਈ ਇਤਰਾਜ਼ ਪ੍ਰਾਪਤ ਨਹੀ ਹੁੰਦਾ ਹੈ ਤਾਂ ਅੰਤਿਮ ਅਧਿਸੂਚਨਾ 20 ਦਸੰਬਰ, 2019 ਨੂੰ ਜਾਰੀ ਕੀਤੀ ਜਾਵੇਗੀ।ਜੇਕਰ ਕੋਈ ਸੁਝਾਅ ਪ੍ਰਾਪਤ ਹੁੰਦਾ ਹੈ ਤਾਂ 7 ਦਿਨਾਂ ਦੇ ਅੰਦਰ-ਅੰਦਰ ਸੰਖੇਪ ਇੰਨੁਕਆਰੀ ਕਰਕੇ ਸੁਝਾਅ ਅਤੇ ਇਤਰਾਜ ਬਾਰੇ ਫੈਸਲਾ 26 ਦਸੰਬਰ, 2019 ਤੱਕ ਕੀਤਾ ਜਾਵੇਗਾ।ਵਾਰਡਬੰਦੀ ਦੀ ਫਾਈਨਲ ਅਧਿਸੂਚਨਾਵਾਂ 27 ਦਸੰਬਰ, 2019 ਨੂੰ ਜਾਰੀ ਕੀਤੀ ਜਾਵੇਗੀ।
ਉਹਨਾਂ ਕਿਹਾ ਕਿ ਇਸ ਸਬੰਧ ਵਿੱਚ ਆਮ ਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਗ੍ਰਾਮ ਪੰਚਾਇਤ ਨਾਰਲੀ ਅਤੇ ਗ੍ਰਾਮ ਪੰਚਾਇਤ ਡੱਲ ਦੀਆਂ ਵਾਰਡਬੰਦੀ ਸਬੰਧੀ ਲਿਸਟਾਂ ਜੋ ਉੱਪ-ਮੰਡਲ ਮੈਜਿਸਟਰੇਟ ਭਿੱਖੀਵਿੰਡ, ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਤਰਨ ਤਾਰਨ, ਬਲਾਕ ਵਿਕਾਸ ਪੰਚਾਇਤ ਅਫਸਰ ਭਿੱਖੀਵਿੰਡ ਦੇ ਦਫਤਰਾਂ ਅਤੇ ਗ੍ਰਾਮ ਪੰਚਾਇਤਾਂ ਦੇ ਨੋਟਿਸ ਬੋਰਡਾਂ ਤੇ ਲਗਾਈਆਂ ਗਈਆਂ ਹਨ।ਇਸ ਸਬੰਧੀ ਜੇਕਰ ਕਿਸੇ ਵਿਅਕਤੀ ਨੂੰ ਵਾਰਡਬੰਦੀ ਸਬੰਧੀ ਕੋਈ ਇਤਰਾਜ ਹੋਵੇ ਤਾਂ ਉਹ ਉੱਪ-ਮੰਡਲ ਮੈਜਿਸਟਰੇਟ, ਭਿੱਖੀਵਿੰਡ ਨੂੰ ਆਪਣਾ ਇਤਰਾਜ਼ ਪੇਸ਼ ਕਰ ਸਕਦਾ ਹੈ।