ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਬੇਰੋਜਗਾਰ ਨੌਜਵਾਨਾ ਨੂੰ ਮੁਫਤ ਕਿੱਤਾ ਮੱੁਖੀ ਕੋਰਸ ਕਰਵਾਉਣ ਲਈ ਲਗਾਏ ਜਾਣਗੇ ਮਾਸ ਅਵੇਅਰਨੈੱਸ ਕੈਂਪ-ਡਿਪਟੀ ਕਮਿਸ਼ਨਰ

ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਬੇਰੋਜਗਾਰ ਨੌਜਵਾਨਾ ਨੂੰ ਮੁਫਤ ਕਿੱਤਾ ਮੱੁਖੀ ਕੋਰਸ ਕਰਵਾਉਣ ਲਈ ਲਗਾਏ ਜਾਣਗੇ ਮਾਸ ਅਵੇਅਰਨੈੱਸ ਕੈਂਪ-ਡਿਪਟੀ ਕਮਿਸ਼ਨਰ
ਤਰਨ ਤਾਰਨ, 8 ਦਸੰਬਰ :
ਪੰਜਾਬ ਵਿੱਚ ਬੇਰੁਜਗਾਰੀ ਨੂੰ ਘਟਾਉਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਬੇਰੋਜਗਾਰ ਨੌਜਵਾਨਾ ਨੂੰ ਕਿੱਤਾ ਮੁੱਖੀ ਕੋਰਸ ਕਰਵਾਉਣ ਲਈ ਸਕੰਲਪ ਪ੍ਰੋਜੈਕਟ ਤਹਿਤ ਮੁਫਤ ਕਿੱਤਾ ਮੱੁਖੀ ਕੋਰਸ ਕਰਵਾਉਣ ਲਈ ਮਾਸ ਅਵੇਅਰਨੈੱਸ ਕੈਂਪ ਲਗਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਜਿਲਾ ਤਰਨ ਤਾਰਨ ਵਿੱਚ ਪੇਂਡੂ ਅਤੇ ਸ਼ਹਿਰੀ ਦੋਨਾਂ ਖੇਤਰਾਂ ਦੇ ਨੌਜਵਾਨਾ ਨੂੰ ਮੁਫਤ ਵਿੱਚ ਟੇ੍ਰਨਿੰਗ ਦੇਣ ਉਪਰੰਤ ਪ੍ਰਾਈਵੇਟ ਨੌਕਰੀ ਮੁਹੱਈਆ ਕਰਵਾਈ ਜਾਂਦੀ ਹੈ।
ਉਹਨਾਂ ਦੱਸਿਆ ਕਿ ਇਹਨਾਂ ਕੈਂਪਾਂ ਵਿੱਚ ਬੇਰੋਜਗਾਰ ਨੌਜਵਾਨ ਆਪਣੀ ਲੋੜ ਅਨੁਸਾਰ ਜਿਲਾ ਤਰਨ ਤਾਰਨ ਵਿੱਚ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਕਰਵਾਏ ਜਾ ਰਹੇ ਕਿੱਤਾ ਮੁੱਖੀ ਕੋਰਸ ਜਿਵੇਂ ਕਿ ਹਾਊਸ ਕੀਪਰ-ਕਮ-ਕੁੱਕ, ਇਨ-ਸਟੋਰ ਪਰੋਮੋਟਰ, ਡਾਕੂਮੈਂਨਟੇਸ਼ਨ ਅਸ਼ਿਸਟੈਂਟ, ਬਰੌਡਬੈਂਡ ਟੈਕਨੀਸ਼ਨ, ਫੀਲਡ ਟੈਕਨੀਸ਼ਨ ਅਦਰ ਹੋਮ ਅਪਲਾਈਂਸ, ਡੀਲਰਸ਼ਿੱਪ ਟੈਲੀਕਾਲਰ ਸੇਲਜ਼ ਐਗਜੈਕਟਿਵ, ਡੀ. ਟੀ. ਐੱਚ. ਸੈੱਟ ਟਾੱਪ ਬਾਕਸ ਇੰਸਟਾਲੇਸ਼ਨ, ਹੈਂਡ ਇੰਮਬਰਾਈਡਰ, ਰੀਟੇਲ ਅਤੇ ਡਾਟਾ ਇੰਟਰੀ ਆਪਰੇਟਰ ਆਦਿ ਕੋਰਸਾ ਵਿੱਚ ਟੇ੍ਰਨਿੰਗ ਲੈਣ ਲਈ ਰਜ਼ਿਟਰੇਸ਼ਨ ਕਰਵਾ ਸਕਦੇ ਹਨ।
ਉਹਨਾਂ ਦੱਸਿਆ ਕਿ ਟਰੇਨਿੰਗ ਲੈਣ ਦੇ ਚਾਹਵਾਨ ਬਲਾਕ ਤਰਨ ਤਾਰਨ ਅਤੇ ਗੰਡੀਵਿੰਡ ਦੇ ਨੌਜਵਾਨ ਮਿਤੀ 9 ਦਸੰਬਰ, 2019 ਨੂੰ ਬੀ. ਡੀ. ਪੀ. ਓ. ਦਫਤਰ, ਤਰਨ ਤਾਰਨ ਵਿਖੇ ਸਵੇਰੇ 10 ਵਜੇ ਤੋਂ 2 ਵਜੇ ਤੱਕ, ਬਲਾਕ ਪੱਟੀ ਅਤੇ ਭਿੱਖੀਵਿੰਡ ਦੇ ਨੌਜਵਾਨ, ਮਿਤੀ 10 ਦਸੰਬਰ, 2019 ਨੂੰ ਸ਼ਿਵ ਸ਼ੰਕਰ ਕਾਲਜ ਖੇਮਕਰਨ ਰੋਡ, ਪੱਟੀ ਵਿਖੇ ਸਵੇਰੇ 10 ਵਜੇ ਤੋਂ 2 ਵਜੇ ਤੱਕ, ਬਲਾਕ ਨੌਸ਼ਹਿਰਾ ਪੰਨੂਆ ਅਤੇ ਚੋਹਲਾ ਸਾਹਿਬ ਦੇ ਨੌਜਵਾਨ ਮਿਤੀ 11 ਦਸੰਬਰ, 2019 ਨੂੰ ਦਫਤਰ ਬੀ. ਡੀ. ਪੀ. ਓ. ਨੌਸ਼ਹਿਰਾ ਪੰਨੂਆ ਵਿਖੇ ਸਵੇਰੇ 10 ਵਜੇ ਤੋਂ 2 ਵਜੇ ਤੱਕ, ਬਲਾਕ ਖਡੂਰ ਸਾਹਿਬ ਅਤੇ ਚੋਹਲਾ ਸਾਹਿਬ ਦੇ ਨੌਜਵਾਨ ਮਿਤੀ 12 ਦਸੰਬਰ ਨੂੰ ਲਾਰਡ ਗਣੇਸ਼ਾ ਇੰਸਟੀਚਿਊਟ ਖਵਾਸਪੁਰ ਰੋਡ, ਫਤਿਆਬਾਦ ਵਿਖੇ ਸਵੇਰੇ 10 ਵਜੇ ਤੋਂ 2 ਵਜੇ ਤੱਕ ਅਤੇ ਬਲਾਕ ਵਲਟੋਹਾ ਅਤੇ ਭਿੱਖੀਵਿੰਡ ਦੇ ਨੌਜਾਵਨ ਮਿਤੀ 13 ਦਸੰਬਰ ਨੂੰ ਦਫਤਰ ਬੀ. ਡੀ. ਪੀ. ਓ. ਵਲਟੋਹਾ ਵਿਖੇ ਸਵੇਰੇ 10 ਵਜੇ ਤੋਂ 2 ਵਜੇ ਤੱਕ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ।
ਇਹਨਾਂ ਕੋਰਸਾਂ ਨੂੰ ਕਰਨ ਲਈ ਸਿਖਿਆਰਥੀ ਦੀ ਉਮਰ 18 ਤੋਂ 40 ਸਾਲ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸਿਖਿਆਰਥੀਆਂ ਨੂੰ ਟੇ੍ਰਨਿੰਗ ਦੌਰਾਨ ਕਿਤਾਬਾਂ, ਬੈਗ, ਯੂਨੀਫਾਰਮ, ਪੈੱਨ, ਪੈੱਨਸਿਲ ਆਦਿ ਮੁਫਤ ਦਿੱਤੇ ਜਾਣਗੇ। ਉਹਨਾਂ ਵੱਲੋਂ ਦੱਸਿਆ ਗਿਆ ਕਿ ਉੱਕਤ ਸਾਰੇ ਕੋਰਸਾ ਵਿੱਚ ਦਾਖਲੇ ਸ਼ੁਰੂ ਹੋ ਗਏ ਹਨ, ਜੇਕਰ ਕੋਈ ਵੀ ਨੌਜਵਾਨ ਉੱਕਤ ਕੋਰਸ ਵਿੱਚ ਟੇ੍ਰਨਿੰਗ ਕਰਨਾ ਚਾਹੁੰਦਾ ਹੈ ਤਾਂ ਉਹ ਉੱਕਤ ਅਨੁਸਾਰ ਲਗਾਏ ਜਾ ਰਹੇ ਮਾਸ ਅਵੇਅਰਨੈੱਸ ਕੈਂਪਾਂ ਵਿੱਚ ਆਪਣਾ ਨਾਮ ਦਰਜ ਕਰਵਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਨੌਜਵਾਨ ਜਿਲਾ ਮੁਖੀ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ, ਤਰਨ ਤਾਰਨ ਸ਼੍ਰੀ ਮਨਜਿੰਦਰ ਸਿੰਘ (97792-31125), ਸ਼੍ਰੀ ਰੋਹਿਤ ਸੂਦ (79863-25952), ਅਤੇ ਸ਼੍ਰੀ ਜਤਿੰਦਰ ਸਿੰਘ (84379-70900) ਨਾਲ ਸੰਪਰਕ ਕਰ ਸਕਦੇ ਹਨ।
————