• ਸਮਾਜਿਕ ਮੀਡੀਆ ਲਿੰਕ
  • ਸਾਈਟ ਮੈਪ
  • Accessibility Links
  • ਪੰਜਾਬੀ
ਬੰਦ ਕਰੋ

ਪ੍ਰਧਾਨ ਮੰਤਰੀ ਅਵਾਸ ਯੋਜਨਾ (ਗ੍ਰਾਮੀਣ) ਤਹਿਤ ਜ਼ਿਲ੍ਹੇ ਵਿੱਚ 2234 ਯੋਗ ਲਾਭਪਾਤਰੀਆਂ ਲਈ ਨਵੇਂ ਘਰ ਬਣਾਉਣ ਲਈ ਦਾ ਟੀਚਾ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 31/12/2019
dc
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪ੍ਰਧਾਨ ਮੰਤਰੀ ਅਵਾਸ ਯੋਜਨਾ (ਗ੍ਰਾਮੀਣ) ਤਹਿਤ ਜ਼ਿਲ੍ਹੇ ਵਿੱਚ 2234 ਯੋਗ ਲਾਭਪਾਤਰੀਆਂ ਲਈ ਨਵੇਂ ਘਰ ਬਣਾਉਣ ਲਈ ਦਾ ਟੀਚਾ-ਡਿਪਟੀ ਕਮਿਸ਼ਨਰ
ਯੋਜਨਾ ਦਾ ਲਾਭ ਦੇਣ ਲਈ 270 ਯੋਗ ਲਾਭਪਾਤਰੀਆਂ ਨੂੰ ਜਾਰੀ ਕੀਤੀ ਗਈ ਸ਼ੈਕਸ਼ਨ
ਤਰਨ ਤਾਰਨ, 31 ਦਸੰਬਰ :
ਪ੍ਰਧਾਨ ਮੰਤਰੀ ਅਵਾਸ ਯੋਜਨਾ (ਗ੍ਰਾਮੀਣ) ਤਹਿਤ ਐੱਸ. ਈ. ਸੀ. ਸੀ.-2011 ਅਨੁਸਾਰ ਜਿਲਾ ਤਰਨ ਤਾਰਨ ਵਿੱਚ ਸਾਲ 2019-20 ਦੌਰਾਨ 2234 ਯੋਗ ਲਾਭਪਾਤਰੀਆਂ ਲਈ ਨਵੇਂ ਘਰ ਬਣਾਉਣ ਲਈ ਦਾ ਟੀਚਾ ਦਿੱਤਾ ਗਿਆ ਹੈ।ਇਸ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਵੱਖ-ਵੱਖ ਬਲਾਕਾਂ ਦੀ ਪ੍ਰੋਪੋਜ਼ਲ ਅਨੁਸਾਰ ਇਸ ਯੋਜਨਾ ਦਾ ਲਾਭ ਦੇਣ ਲਈ 270 ਯੋਗ ਲਾਭਪਾਤਰੀਆਂ ਨੂੰ ਸ਼ੈਕਸ਼ਨ ਕਰ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਅਵਾਸ ਯੋਜਨਾ (ਗ੍ਰਾਮੀਣ) ਤਹਿਤ ਬੇਘਰਿਆਂ ਨੂੰ ਨਵੇਂ ਘਰ ਬਣਾਉਣ ਦੀ ਸਹੂਲਤ ਦਿੱਤੀ ਜਾਂਦੀ ਹੈ।ਉਹਨਾਂ ਦੱਸਿਆ ਕਿ ਬਾਕੀ ਰਹਿੰਦੇ ਲਾਭਪਾਤਰੀਆਂ ਦੀ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਪਾਸੋਂ ਵੈਰੀਫਿਕੇਸ਼ਨ ਕਰਵਾਉਣ, ਉਪਰੰਤ ਜੀਉੂ ਟੈਗਿੰਗ ਅਤੇ ਰਜਿਸਟ੍ਰੇਸਨ ਕਰਨ ਉਪਰੰਤ ਜਲਦੀ ਹੀ ਸ਼ੈਕਸਨ ਕਰ ਦਿੱਤਾ ਜਾਵੇਗਾ।
ਸ੍ਰੀ ਸੱਭਰਵਾਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਅਵਾਸ ਯੋਜਨਾ (ਗ੍ਰਾਮੀਣ) ਤਹਿਤ ਜਿਲਾ ਤਰਨ ਤਾਰਨ ਅਧੀਨ ਐੱਸ. ਈ. ਸੀ. ਸੀ.-2011 ਅਨੁਸਾਰ ਸਾਲ 2017-18 ਲਈ 1005 ਯੋਗ ਲਾਭਪਾਤਰੀਆਂ ਦੇ ਨਵੇਂ ਘਰ ਬਣਾਉਣ ਲਈ ਦਾ ਟੀਚਾ ਦਿੱਤਾ ਗਿਆ ਸੀ, ਜਿਸ ਵਿਚੋਂ 977 ਘਰ ਮੁਕੰੰਮਲ ਹੋ ਚੁੱਕੇ ਹਨ ਅਤੇ 28 ਘਰ ਪ੍ਰਗਤੀ ਅਧੀਨ ਹਨ।
ਉਨ੍ਹਾਂ ਦੱਸਿਆ ਕਿ ਲਾਭਪਾਤਰੀਆ ਨੂੰ ਜੀਉੂ ਟੈਗਿੰਗ ਅਤੇ ਰਜਿਸਟ੍ਰੇਸ਼ਨ ਕਰਨ ਦਾ ਕੰਮ ਬਲਾਕ ਪੱਧਰ ਤੇ ਕੀਤਾ ਜਾਣਾ ਹੈ।ਇਹਨਾਂ ਲਾਭਪਾਤਰੀਆਂ ਨੂੰ ਮਕਾਨ ਬਣਾਉਣ ਲਈ ਰਾਸ਼ੀ ਤਿੰਨ ਕਿਸ਼ਤਾ ਵਿੱਚ ਜਾਰੀ ਕੀਤੀ ਜਾਵੇਗੀ। ਪਹਿਲੀ ਕਿਸ਼ਤ 25% (30,000 ਰੁਪਏ ), ਦੂਜੀ ਕਿਸ਼ਤ 60% (72,000 ਰੁਪਏ ਅਤੇ ਤੀਸਰੀ ਕਿਸ਼ਤ 15% (18,000 ਰੁਪਏ) ਦਿੱਤ ਿਜਾਵੇਗੀ।ਇਸ ਤੋ ਇਲਾਵਾ ਮਗਨਰੇਗਾ ਸਕੀਮ ਅਧੀਨ ਘੱਟੋ-ਘੱਟ 90 ਦਿਨਾਂ ਦੀਆਂ ਦਿਹਾੜੀਆ ਦੇ ਹਿਸਾਬ ਨਾਲ 21,690 ਰੁਪਏ ਦਿੱਤੇ ਜਾਣੇ ਹਨ ਅਤੇ ਪਖਾਨਾ ਬਣਾਉਣ ਲਈ 12,000 ਰੁਪਏ ਵੀ ਮਗਨਰੇਗਾ ਸਕੀਮ ਤਹਿਤ ਦਿੱਤੇ ਜਾਣੇ ਹਨ
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲਾਭਪਾਤਰੀਆ ਦੀ ਰਜਿਸਟ੍ਰੇਸ਼ਨ ਅਤੇ ਜੀਉੁ ਟੈਗਿੰਗ ਦਾ ਕੰਮ ਪ੍ਰਗਤੀ ਅਧੀਨ ਹੈ, ਜਿਵੇਂ-ਜਿਵੇਂ ਉਕਤ ਕੰਮ ਹੋ ਰਿਹਾ ਹੈ, ਯੋਗ ਲਾਭਪਾਤਰੀਆ ਨੂੰ ਮਕਾਨ ਸੈਕਸ਼ਨ ਕੀਤੇ ਜਾਣ ਦਾ ਕੰਮ ਕੀਤਾ ਜਾ ਰਿਹਾ ਹੈ।
—————–