• ਸਮਾਜਿਕ ਮੀਡੀਆ ਲਿੰਕ
  • ਸਾਈਟ ਮੈਪ
  • Accessibility Links
  • ਪੰਜਾਬੀ
ਬੰਦ ਕਰੋ

ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਚਾਰ ਹੈਲਪਲਾਈਨਾਂ ਜਾਰੀ ਹੈੱਲਪਲਾਈਨ ਨੰਬਰ 104, 108, 112 ਅਤੇ 1905 ਤੋਂ ਸਿਹਤ ਸਲਾਹ, ਕਾਨੂੰਨ ਵਿਵਸਥਾ, ਪੁਲਿਸ ਨਾਲ ਸਬੰਧਤ ਅਤੇ ਜ਼ਰੂਰੀ ਵਸਤੂਆਂ/ਸਪਲਾਈ ਸਬੰਧੀ ਲਈ ਜਾ ਸਕਦੀ ਹੈ ਜਾਣਕਾਰੀ

ਪ੍ਰਕਾਸ਼ਨ ਦੀ ਮਿਤੀ : 19/04/2020
DC

ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਚਾਰ ਹੈਲਪਲਾਈਨਾਂ ਜਾਰੀ
ਹੈੱਲਪਲਾਈਨ ਨੰਬਰ 104, 108, 112 ਅਤੇ 1905 ਤੋਂ ਸਿਹਤ ਸਲਾਹ, ਕਾਨੂੰਨ ਵਿਵਸਥਾ, ਪੁਲਿਸ ਨਾਲ ਸਬੰਧਤ ਅਤੇ ਜ਼ਰੂਰੀ ਵਸਤੂਆਂ/ਸਪਲਾਈ ਸਬੰਧੀ ਲਈ ਜਾ ਸਕਦੀ ਹੈ ਜਾਣਕਾਰੀ
ਤਰਨ ਤਾਰਨ, 19 ਅਪ੍ਰੈਲ
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵੀਡ-19 ਮਹਾਂਮਾਰੀ ਦੇ ਸੰਕਟ ਨਾਲ ਨੱਜਿਠਣ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਉਪਰਾਲੇ ਜਾਰੀ ਹਨ। ਇਸ ਦੇ ਮੱਦੇਨਜਰ ਰਾਜ ਸਰਕਾਰ ਵੱਲੋਂ ਕੋਰੋਨਾ ਵਾਇਰਸ ਦੀ ਸਮੱਸਿਆ ਨਾਲ ਟਾਕਰਾ ਕਰਨ ਲਈ ਰਾਜ ਪੱਧਰ ’ਤੇ ਵੱਖ-ਵੱਖ ਚਾਰ ਹੈਲਪਲਾਈਨਾਂ 104, 108, 112 ਅਤੇ 1905 ਚਲਾਈਆਂ ਜਾ ਰਹੀਆਂ ਹਨ। ਇਹ ਚਾਰੋਂ ਹੈਲਪਲਾਈਨਾਂ 24 ਘੰਟੇ ਚਾਲੂ ਰਹਿਣਗੀਆਂ।ਉਨ੍ਹਾਂ ਕਿਹਾ ਕਿ ਇਨ੍ਹਾਂ ਹੈਲਪਲਾਈਨਾਂ ’ਤੇ ਕਾਲ ਕਰਕੇ ਆਪਣੀ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੈਡੀਕਲ ਸਬੰਧੀ ਜਾਣਕਾਰੀ ਲਈ 104, ਐਮਰਜੰਸੀ ਸਮੇਂ ਐਂਬੂਲੈਂਸ ਲਈ 108, ਕਾਨੂੰਨ ਤੇ ਵਿਵਸਥਾ, ਕਰਫਿਊ, ਪੁਲਿਸ ਨਾਲ ਸਬੰਧਤ ਕਿਸੇ ਵੀ ਮੁੱਦੇ ਬਾਰੇ ਜਾਣਕਾਰੀ ਜਾਂ ਆਪਣੀ ਕੋਈ ਹੋਰ ਤਕਲੀਫ ਦੱਸਣ ਲਈ 112 ਅਤੇ ਜ਼ਰੂਰੀ ਵਸਤੂਆਂ/ਸਪਲਾਈ ਲਈ 1905 ਹੈਲਪਲਾਈਨ ’ਤੇ ਡਾਇਲ ਕੀਤਾ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਆਮ ਲੋਕਾਂ ਦੀ ਭਲਾਈ ਲਈ ਹਰ ਤਰ੍ਹਾਂ ਯਤਨਸ਼ੀਲ ਹੈ।
ਡਿਪਟੀ ਕਮਿਸ਼ਨਰ ਸ੍ਰੀ ਸੱਭਰਵਾਲ ਨੇ ਦੱਸਿਆ ਕਿ ਇਨ੍ਹਾਂ ਹੈਲਪਲਾਈਨਾਂ ਤੋਂ ਇਲਾਵਾ ਸਰਕਾਰ ਵੱਲੋਂ ਵਿਸ਼ੇਸ਼ ਤੌਰ ’ਤੇ ਕੋਵਿਡ-19 ਸਬੰਧੀ ਟੋਲ ਫ਼੍ਰੀ ਨੰਬਰ 1800 1804 104 ਵੀ ਜਾਰੀ ਕੀਤਾ ਗਿਆ ਹੈ, ਜਿਸ ’ਤੇ ਮੈਡੀਕਲ ਸਲਾਹ ਅਤੇ ਕੋਰੋਨਾ ਵਾਇਰਸ ਨੂੰ ਰੋਕਣ ਸਬੰਧੀ ਬਚਾਅ ਬਾਰੇ ਜਾਣਕਾਰੀ ਹਾਸਲ ਕੀਤਾ ਜਾ ਸਕਦੀ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਹਦਾਇਤਾਂ ਵੀ ਜਾਰੀ ਕੀਤੀਆਂ ਜਾਂਦੀਆਂ ਹਨ। ਬਿਨਾਂ ਕਿਸੇ ਜ਼ਰੂਰੀ ਕਾਰਨ ਤੋਂ ਘਰਾਂ ਤੋਂ ਬਾਹਰ ਨਾ ਨਿਕਲ ਕੇ ਅਤੇ ਘਰਾਂ ਵਿੱਚ ਰਹਿ ਕੇ ਸਾਵਧਾਨੀਆਂ ਵਰਤ ਕੇ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਚਿਆ ਜਾ ਸਕਦਾ ਹੈ।
——————