ਬੰਦ ਕਰੋ

ਪਿੰਡ ਖਡੂਰ ਸਾਹਿਬ ਵਿਖੇ ਜਿਲ੍ਹਾ ਤਰਨ ਤਾਰਨ ਵਿੱਚ ਸਾਲਿਡ ਵੇਸਟ ਮੈਨੇਜਮੈਂਟ ਪਲਾਟ 10 ਲੱਖ ਰੁਪਏ ਦੀ ਲਾਗਤ ਨਾਲ ਹੋਵੇਗਾ ਤਿਆਰ-ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 28/08/2020
DC
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪਿੰਡ ਖਡੂਰ ਸਾਹਿਬ ਵਿਖੇ ਜਿਲ੍ਹਾ ਤਰਨ ਤਾਰਨ ਵਿੱਚ ਸਾਲਿਡ ਵੇਸਟ ਮੈਨੇਜਮੈਂਟ ਪਲਾਟ 10 ਲੱਖ ਰੁਪਏ ਦੀ ਲਾਗਤ ਨਾਲ ਹੋਵੇਗਾ ਤਿਆਰ-ਡਿਪਟੀ ਕਮਿਸ਼ਨਰ
ਪੇਂਡੂ ਖੇਤਰਾ ਵਿੱਚ ਬੁਨਿਆਦੀ ਸਹੂਲਤਾ ਦੇ ਨਾਲ-ਨਾਲ ਕੂੜੇ ਦੇ ਨਿਪਟਾਰੇ ਲਈ ਕੀਤੀ ਗਈ ਵਿਸ਼ੇਸ਼ ਯੋਜਨਾਬੰਦੀ 
ਤਰਨ ਤਾਰਨ, 27 ਅਗਸਤ :
ਪੰਜਾਬ ਸਰਕਾਰ ਵਲੋਂ ਪੇਂਡੂ ਖੇਤਰਾਂ ਵਿੱਚ ਸਾਫ ਸਫਾਈ ਯਕੀਨੀ ਬਣਾਉਣ ਅਤੇ ਕੂੜੇ ਦੇ ਯੋਗ ਪ੍ਰਬੰਧਨ ਲਈ ਜਿਲ੍ਹਾ ਤਰਨ ਤਾਰਨ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ 10 ਲੱਖ ਦੀ ਲਾਗਤ ਨਾਲ ਤਿਆਰ ਕੀਤਾ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ 14000 ਤੋਂ ਜਿਆਦਾ ਅਬਾਦੀ ਵਾਲੇ ਪਿੰਡ ਖਡੂਰ ਸਾਹਿਬ ਨੂੰ ਇਸ ਨਿਵੇਕਲੇ ਪ੍ਰਜੈਕਟ ਲਈ ਚੁਣਿਆ ਗਿਆ ਹੈ।ਪੇਂਡੂ ਖੇਤਰਾ ਵਿੱਚ ਬੁਨਿਆਦੀ ਸਹੂਲਤਾ ਦੇ ਨਾਲ-ਨਾਲ ਕੂੜੇ ਦੇ ਨਿਪਟਾਰੇ ਲਈ ਵਿਸ਼ੇਸ਼ ਯੋਜਨਾਬੰਦੀ ਕੀਤੀ ਗਈ ਹੈ।
ਉਹਨਾਂ ਦੱਸਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਤਿਆਰ ਹੋ ਰਹੇ ਇਸ ਪ੍ਰੋਜੈਕਟਰ ਤਹਿਤ ਘਰ-ਘਰ ਤੋਂ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਤੌਰ ‘ਤੇ ਇਕੱਠਾ ਕੀਤਾ ਜਾਵੇਗਾ ਅਤੇ ਇਸ ਕੂੜੇ ਨੂੰ ਸਾਲਿਡ ਵੇਸਟ ਮੈਨੇਜਮੈਂਟ ਵਿਖੇ ਬਣਾਏ ਗਏ 10 ਵੱਖ-ਵੱਖ ਪਿਟਸ ਵਿੱਚ ਪ੍ਰੋਸੈਸ ਕੀਤਾ ਜਾਵੇਗਾ ਅਤੇ ਕੂੜੇ ਵਿੱਚੋ ਸਭ ਤੋ਼ਂ ਪਹਿਲਾਂ ਪਲਾਸਟਿਕ ਅਤੇ ਲਿਫਾਫਿਆ ਨੂੰ ਵੱਖ ਕਰਕੇ ਬਾਕੀ ਕੂੜੇ ਦੀ ਖਾਦ ਬਣਾਈ ਜਾਵੇਗੀ।
ਉਹਨਾਂ ਦੱਸਿਆ ਕਿ ਇਸ ਪ੍ਰਜੈਕਟ ਤਹਿਤ ਸਾਰੇ ਪਿੰਡ ਵਿੱਚ ਵੱਖ-ਵੱਖ ਰੰਗ ਦੇ ਕੂੜੇਦਾਨ ਰੱਖੇ ਜਾਣਗੇ ਤਾਂ ਜੋ ਕਿ ਲੋਕ ਕੂੜੇ ਦੀ ਸ਼੍ਰੇਣੀ ਅਨੁਸਾਰ ਉਸ ਨੂੰ ਸਬੰਧਤ ਕੂੜੇਦਾਨ ਵਿੱਚ ਪਾ ਸਕਣ।ਇਸ ਪ੍ਰੋਜੈਕਟ ਦੀ ਸ਼ੁਰੂਆਤ ਨਾਲ ਸਿਰਫ ਪਿੰਡ ਵਿੱਚ ਸਾਫ ਸਫਾਈ ਰੱਖੀ ਜਾ ਸਕੇ ਸਗੋਂ ਲਿਫਾਫਿਆ ਆਦਿ ਨਾਲ ਸੀਵਰੇਜ਼ ਦੇ ਬੰਦ ਹੋਣ ਦੀ ਸੰਭਾਵਨ ਵੀ ਖਤਮ ਹੋ ਜਾਵੇਗੀ। 
————-