• ਸਮਾਜਿਕ ਮੀਡੀਆ ਲਿੰਕ
  • ਸਾਈਟ ਮੈਪ
  • Accessibility Links
  • ਪੰਜਾਬੀ
ਬੰਦ ਕਰੋ

ਮਿਸ਼ਨ “ਹਰ ਘਰ ਪਾਣੀ, ਹਰ ਘਰ ਸਫਾਈ” ਤਹਿਤ ਜਿਲ੍ਹੇ ਦੇ ਪਿੰਡ ਬਾਗੜੀਆਂ ਵਿਖੇ 55.66 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਜਲ ਸਪਲਾਈ ਸਕੀਮ

ਪ੍ਰਕਾਸ਼ਨ ਦੀ ਮਿਤੀ : 08/02/2021
DC
ਮਿਸ਼ਨ “ਹਰ ਘਰ ਪਾਣੀ, ਹਰ ਘਰ ਸਫਾਈ” ਤਹਿਤ ਜਿਲ੍ਹੇ ਦੇ ਪਿੰਡ ਬਾਗੜੀਆਂ ਵਿਖੇ 55.66 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਗਈ ਜਲ ਸਪਲਾਈ ਸਕੀਮ
ਸਕੀਮ ਅਧੀਨ 360 ਪਾਣੀ ਦੇ ਕੁਨੈਕਸ਼ਨ ਮੁਹੱਈਆ ਕਰਵਾ ਕੇ ਜਲਦੀ ਹੀ ਪਿੰਡ ਵਾਸੀਆਂ ਨੂੰ ਮੁਹੱਈਆ ਕਰਵਾਈ ਜਾਵੇਗੀ ਪਾਣੀ ਦੀ ਨਿਰਵਿਘਨ ਸਪਲਾਈ 
ਤਰਨ ਤਾਰਨ, 07 ਫਰਵਰੀ :
ਜਿਲ੍ਹਾ ਤਰਨ ਤਾਰਨ ਦੇ ਪਿੰਡ ਬਾਗੜੀਆਂ ਵਿੱਖੇ ਨਾਬਾਰਡ ਦੀ ਵਿੱਤੀ ਸਹਾਇਤਾ 55.66 ਲੱਖ ਰੁਪਏ ਨਾਲ ਜਲ ਸਪਲਾਈ ਸਕੀਮ ਬਣਾਈ ਗਈ ਹੈ ਅਤੇ ਜਲਦੀ ਹੀ ਪਿੰਡ ਵਾਸੀਆਂ ਨੂੰ ਪਾਣੀ ਦੀ 24 ਘੰਟੇ ਨਿਰਵਿਘਨ ਸਪਲਾਈ ਮੁਹੱਈਆ ਕਰਵਾਈ ਜਾਵੇਗੀ।
ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ “ਹਰ ਘਰ ਪਾਣੀ, ਹਰ ਘਰ ਸਫਾਈ” ਤਹਿਤ ਜਿਲ੍ਹਾ ਤਰਨ ਤਾਰਨ ਦੇ ਪਿੰਡ ਬਾਗੜੀਆਂ ਵਿਖੇ ਨਾਬਾਰਡ ਦੀ ਵਿੱਤੀ ਸਹਾਇਤਾ, 55.66 ਲੱਖ ਰੁਪਏ ਦੀ ਲਾਗਤ ਨਾਲ ਜਲ ਸਪਲਾਈ ਸਕੀਮ ਬਣਾਈ ਗਈ ਹੈ।ਇਸ ਸਕੀਮ ਅਧੀਨ 3600 ਆਬਾਦੀ ਵਾਲੇ ਪਿੰਡ ਬਾਗੜੀਆਂ ਵਿੱਚ 360 ਪਾਣੀ ਦੇ ਕੁਨੈਕਸ਼ਨ ਮੁਹੱਈਆ ਕਰਵਾ ਕੇ ਲੋਕਾਂ ਨੂੰ 24 ਘੰਟੇ ਪਾਣੀ ਦੀ ਸਪਲਾਈ ਮੁਹਾਈਆਂ ਕਰਵਾਈ ਜਾਵੇਗੀ।
ਪਿੰਡ ਵਾਸੀਆਂ ਵੱਲੋਂ ਦੱਸਿਆ ਗਿਆ ਕਿ ਪਹਿਲਾਂ ਏਥੇ ਕਲੇਰ ਪਿੰਡ ਤੋਂ ਪਾਣੀ ਦੀ ਸਪਲਾਈ ਆਉਂਦੀ ਸੀ, ਜਿਸ ਨਾਲ ਕੁੱਝ ਕੁ ਘਰਾਂ ਨੂੰ ਹੀ ਸਾਫ ਪੀਣ ਵਾਲਾ ਪਾਣੀ ਮਿਲਦਾ ਸੀ।ਸਾਡੇ ਪਿੰਡ ਵਿਚ ਬਹੁਤ ਗਰੀਬ ਪਰਿਵਾਰ ਅਜਿਹੇ ਹਨ, ਜਿਹਨਾਂ ਕੋਲ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਸੀ।ਲੋਕ ਗੰਦੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਨਾਲ ਜੂਝ ਰਹੇ ਹਨ।ਹੁਣ ਜਦੋਂ ਸਾਡੇ ਆਪਣੇ ਪਿੰਡ ਵਿਚ ਪਾਣੀ ਦੀ ਸਹੂਲਤ ਆ ਗਈ ਹੈ ਤਾਂ ਸਾਨੂੰ ਸਾਫ ਅਤੇ ਸ਼ੁੱਧ ਪਾਣੀ ਮਿਲੇਗਾ।
ਪਿੰਡ ਦੀ ਜਲ ਨਿਗਰਾਨ ਕਮੇਟੀ ਵਲੋਂ ਇਹ ਕਿਹਾ ਗਿਆ ਕਿ ਅਸੀ ਖੁਦ ਵੀ ਪਾਣੀ ਬਚਾਵਾਂਗੇ ਅਤੇ ਪਿੰਡ ਵਾਸੀਆਂ ਨੂੰ ਵੀ ਪਾਣੀ ਦੀ ਬਰਬਾਦੀ ਨਾ ਕਰਨ ਲਈ ਘਰ ਘਰ ਜਾ ਕੇ ਪ੍ਰਚਾਰ ਕਰਾਂਗੇ ਤਾਂ ਜੋ ਹਰ ਘਰ ਵਿਚ ਫੁੱਲ ਪ੍ਰੈਸ਼ਰ ਨਾਲ ਪਾਣੀ ਪਹੁੰਚ ਸਕੇ ਅਤੇ ਕੋਈ ਵੀ ਸਾਫ ਪੀਣ ਵਾਲੇ ਪਾਣੀ ਤੋਂ ਵਾਂਝਾ ਨਾ ਰਹੇ।
ਪਿੰਡ ਦੇ ਸਰਪੰਚ ਸ੍ਰੀ ਸਵਿੰਦਰ ਸਿੰਘ ਨਾਲ ਗੱਲ ਕਰਨ ‘ਤੇ ਓਹਨਾ ਵਲੋਂ ਦੱਸਿਆ ਗਿਆ ਕਿ ਜਲ ਸਪਲਾਈ ਵਿਭਾਗ ਵਲੋਂ ਦੱਸੇ ਅਨੁਸਾਰ ਅਸੀ ਵੱਖਰੇ ਤੌਰ ‘ਤੇ ਇੱਕ ਔਰਤਾਂ ਦੀ ਜਲ ਨਿਗਰਾਨ ਕਮੇਟੀ ਵੀ ਬਣਾ ਰਹੇ ਹਾਂ ਜੋ ਕਿ ਸਵੇਰੇ ਸ਼ਾਮ ਪਾਣੀ ਦੀ ਨਿਗਰਾਨੀ ਕਰੇਗੀ ਕਿਉਂਕਿ ਜਿਆਦਾਤਰ ਪਾਣੀ ਦੀ ਵਰਤੋਂ ਅਤੇ ਸਾਂਭ ਸੰਭਾਲ ਔਰਤਾਂ ਵਲੋਂ ਹੀ ਕੀਤੀ ਜਾਂਦੀ ਹੈ।ਪਿੰਡ ਦੇ ਸਰਪੰਚ ਅਤੇ ਪਿੰਡ ਵਾਸੀਆਂ ਵਲੋਂ ਪੰਜਾਬ ਸਰਕਾਰ ਅਤੇ ਜਲ ਸਪਲਾਈ ਵਿਭਾਗ ਦੇ ਇਸ ਸ਼ਾਲਾਗਾਯੋਗ ਕਦਮ ਲਈ ਧੰਨਵਾਦ ਕੀਤਾ ਗਿਆ।