ਸੀ-ਪਾਈਟ ਕੈਂਪ, ਪੱਟੀ ਵਿਖੇ ਟ੍ਰੇਨਿੰਗ ਦੌਰਾਨ ਜਮ੍ਹਾਂ ਕੀਤੀ ਗਈ ਸਕਿਊਰਟੀ ਰਾਸ਼ੀ ਮਿਲੇਗੀ ਵਾਪਿਸ
ਪ੍ਰਕਾਸ਼ਨ ਦੀ ਮਿਤੀ : 16/03/2021
ਸੀ-ਪਾਈਟ ਕੈਂਪ, ਪੱਟੀ ਵਿਖੇ ਟ੍ਰੇਨਿੰਗ ਦੌਰਾਨ ਜਮ੍ਹਾਂ ਕੀਤੀ ਗਈ ਸਕਿਊਰਟੀ ਰਾਸ਼ੀ ਮਿਲੇਗੀ ਵਾਪਿਸ
ਤਰਨ ਤਾਰਨ, 15 ਮਾਰਚ :
ਸੀ-ਪਾਈਟ ਕੈਂਪ ਇੰਨਚਾਰਜ ਸ੍ਰੀ ਨਿਰਵੈਲ ਸਿੰਘ, ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਰਨ ਤਾਰਨ ਜਿਲ੍ਹੇ ਦੇ ਜਿਨ੍ਹਾਂ ਯੁਵਕਾਂ ਨੇ ਸੀ-ਪਾਈਟ ਕੈਂਪ, ਪੱਟੀ ਵਿਖੇ ਮਿਤੀ 01 ਅਕਤੂਬਰ 2016 ਤੋਂ 31 ਦਸੰਬਰ 2020 ਤੱਕ ਟ੍ਰੇਨਿੰਗ ਦੌਰਾਨ ਆਪਣੀ ਸਕਿਊਰਟੀ ਰਾਸ਼ੀ 500 ਰੁਪਏ ਵਾਪਿਸ ਨਹੀਂ ਲਈ ਹੈ, ਉਹ ਯੁਵਕ ਆਪਣੀ ਸਕਿਊਰਟੀ ਦੀ ਰਾਸ਼ੀ ਮਿਤੀ 16 ਮਾਰਚ 2021 ਤੋਂ 31 ਮਾਰਚ 2021 ਤੱਕ ( ਸੋਮਵਾਰ ਤੋਂ ਸ਼ੁੱਕਰਵਾਰ ) ਵਾਪਿਸ ਲੈ ਸਕਦੇ ਹਨ । ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 62838-32019 ਅਤੇ 94647-56808 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।