ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਵੱਲੋਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਤਹਿਤ ਕਰਵਾਏ ਜਾ ਰਹੇ ਲੇਖ ਮੁਕਾਬਲਿਆਂ ਦਾ ਕੀਤਾ ਆਗਾਜ਼

ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਵੱਲੋਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਤਹਿਤ ਕਰਵਾਏ ਜਾ ਰਹੇ ਲੇਖ ਮੁਕਾਬਲਿਆਂ ਦਾ ਕੀਤਾ ਆਗਾਜ਼
ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਆਨਲਾਈਨ ਮੁਕਾਬਲਿਆਂ ਲਈ ਕੀਤਾ ਜਾਵੇ ਉਤਸ਼ਾਹਿਤ
ਖਡੂਰ ਸਾਹਿਬ, (ਤਰਨ ਤਾਰਨ) 18 ਮਈ :
ਪੰਜਾਬ ਸਰਕਾਰ ਵੱਲੋਂ ਆਜ਼ਾਦੀ ਦੇ 75ਵੀਂ ਵਰੇਗੰਢ ਨੂੰ ਸਮਰਪਿਤ ਸਮਾਗਮਾਂ ਦੀ ਲੜੀ `ਚ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ `ਚ ਕਰਵਾਏ ਜਾ ਰਹੇ ਆਨਲਾਈਨ ਵਿੱਦਿਅਕ ਮੁਕਾਬਲਿਆਂ ਦੀ ਲੜੀ ਵਿੱਚ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਸ਼੍ਰੀ ਰਾਜੇਸ਼ ਕੁਮਾਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਤਰਨਤਾਰਨ ਸ਼੍ਰੀ ਪਰਮਜੀਤ ਸਿੰਘ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜਵੰਦਪੁਰ ਬਲਾਕ ਖਡੂਰ ਸਾਹਿਬ ਵਿਖੇ ਪਹੁੰਚ ਕੇ ਲੇਖ ਮੁਕਾਬਲਿਆਂ ਦਾ ਆਗਾਜ਼ ਕੀਤਾ ਗਿਆ।
ਇਸ ਮੌਕੇ ਸ਼੍ਰੀ ਰਾਜੇਸ਼ ਕੁਮਾਰ ਡੀਈਓ ਐਲੀਮੈਂਟਰੀ ਤਰਨਤਾਰਨ ਨੇ ਦੱਸਿਆ ਕਿ ਇਹ ਆਨਲਾਈਨ ਨੇ ਮੀਡੀਆ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਾਇਮਰੀ ਪੱਧਰ ਤੇ ਇਹ ਆਨਲਾਈਨ ਲੇਖ ਮੁਕਾਬਲੇ ਇੱਕ ਜੂਨ ਤੋਂ ਸ਼ੁਰੂ ਹੋਣਗੇ ਅਤੇ ਦਸ ਜੂਨ ਤੱਕ ਨਿਯਮਾਂ ਅਨੁਸਾਰ ਇਹਨਾਂ ਮੁਕਾਬਲਿਆਂ ਸਬੰਧੀ ਆਪਣੀ ਕੀਤੀ ਕਾਰਗੁਜ਼ਾਰੀ ਦਾ ਲਿੰਕ ਵਿਦਿਆਰਥੀਆਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਅਪਲੋਡ ਕਰਨਾ ਹੋਵੇਗਾ।ਸਕੂਲ ਪੱਧਰ ਤੇ ਇਸ ਮੁਕਾਬਲੇ ਵਿੱਚ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇ ਵਿਦਿਆਰਥੀਆਂ ਨੂੰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਲਈ ਚੁਣਿਆ ਜਾਵੇਗਾ ਅਤੇ ਪਹਿਲੇ ਸਥਾਨ ਵਾਲੇ ਵਿਦਿਆਰਥੀ ਦੀ ਕੀਤੀ ਕਾਰਗੁਜ਼ਾਰੀ ਦਾ ਲਿੰਕ ਸੋਸ਼ਲ ਮੀਡੀਆ ਤੇ ਅਪਲੋਡ ਕੀਤਾ ਜਾਵੇਗਾ।
ਡਿਪਟੀ ਡੀਈਓ ਐਲੀਮੈਂਟਰੀ ਤਰਨਤਾਰਨ ਸ਼੍ਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਇਹ ਮੁਕਾਬਲੇ ਪਹਿਲਾਂ ਸਕੂਲ ਪੱਧਰ ਫਿਰ ਬਲਾਕ ਅਤੇ ਜ਼ਿਲ੍ਹਾ ਹੁੰਦੇ ਹੋਏ ਰਾਜ ਪੱਧਰ ਤੱਕ ਹੋਣਗੇ। ਸ਼੍ਰੀ ਰਾਜੇਸ਼ ਕੁਮਾਰ ਡੀਈਓ ਐਲੀਮੈਂਟਰੀ ਤਰਨਤਾਰਨ ਨੇ ਦੱਸਿਆ ਕਿ ਪਿਛਲੇ ਵਰ੍ਹੇ ਤਰਨਤਾਰਨ ਜ਼ਿਲ੍ਹੇ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਦਿਅਕ ਮੁਕਾਬਲਿਆਂ ਵਿੱਚ ਗਿਆਰਾਂ ਵਿੱਚੋਂ ਸੱਤ ਮੁਕਾਬਲੇ ਰਾਜ ਪੱਧਰ ਤੇ ਜਿੱਤੇ ਗਏ ਸਨ ਜੋ ਕਿ ਇੱਕ ਬਹੁਤ ਵਧੀਆ ਪ੍ਰਾਪਤੀ ਹੈ।
ਉਹਨਾਂ ਨੇ ਇਸ ਮੌਕੇ ਜ਼ਿਲੇ ਦੇ ਸਮੂਹ ਅਧਿਆਪਕ ਵਰਗ ਨੂੰ ਮੀਡੀਆ ਰਾਹੀਂ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਅੱਜ ਤੋਂ ਇਹਨਾਂ ਲੇਖ ਮੁਕਾਬਲਿਆਂ ਦੇ ਆਗਾਜ਼ ਨਾਲ ਅਸੀਂ ਆਪਣੇ ਵਿਦਿਆਰਥੀਆਂ ਦੀ ਲੇਖ ਮੁਕਾਬਲੇ ਵਿੱਚ ਤਿਆਰੀ ਅਤੇ ਵੱਧ ਤੋਂ ਵੱਧ ਸ਼ਮੂਲੀਅਤ ਕਰਵਾ ਸਕਦੇ ਹਾਂ।ਇਸ ਮੌਕੇ ਸਕੂਲ ਮੁਖੀ ਸ਼੍ਰੀ ਪ੍ਰਿਤਪਾਲ ਸਿੰਘ, ਸ਼੍ਰੀ ਗੁਰਵਿੰਦਰ ਸਿੰਘ ਅਧਿਆਪਕ, ਸ਼੍ਰੀ ਨਵਦੀਪ ਸਿੰਘ ਪੜ੍ਹੋ ਪੰਜਾਬ ਜ਼ਿਲ੍ਹਾ ਕੋਆਰਡੀਨੇਟਰ, ਸ੍ਰੀ ਪ੍ਰੇਮ ਸਿੰਘ ਜਿਲ੍ਹਾ ਮੀਡੀਆ ਕੋਆਰਡੀਨੇਟਰ, ਸ਼੍ਰੀ ਅਮਨਦੀਪ ਸਿੰਘ ਸਹਾਇਕ ਕੋਆਰਡੀਨੇਟਰ ਸਮਾਰਟ ਸਕੂਲ, ਸ਼੍ਰੀ ਅਨੂਪ ਸਿੰਘ ਮੈਣੀ ਸਹਾਇਕ ਕੋਆਰਡੀਨੇਟਰ ਪੜ੍ਹੋ ਪੰਜਾਬ ਅਤੇ ਸਕੂਲ ਸਟਾਫ਼ ਮੌਜੂਦ ਸਨ।