ਬੰਦ ਕਰੋ

6 ਤੋਂ 18 ਸਾਲ ਦੇ ਬੱਚਿਆਂ ਦਰਮਿਆਨ “ਸਾਰਸ ਕੋਵ-2 ਸੇਟੀਨਲ ਸੀਰੋ ਸਰਵੀਲਸ” ਪ੍ਰੋਜੈਕਟ ਤਹਿਤ ਕਰਵਾਏ ਸਰਵੇ ਦੌਰਾਨ 64% ਬੱਚਿਆਂ ਵਿੱਚ ਪਾਈ ਗਈ ਕੋਰੋਨਾ ਐਂਟੀਬਾੱਡੀ

ਪ੍ਰਕਾਸ਼ਨ ਦੀ ਮਿਤੀ : 04/08/2021

6 ਤੋਂ 18 ਸਾਲ ਦੇ ਬੱਚਿਆਂ ਦਰਮਿਆਨ “ਸਾਰਸ ਕੋਵ-2 ਸੇਟੀਨਲ ਸੀਰੋ ਸਰਵੀਲਸ” ਪ੍ਰੋਜੈਕਟ ਤਹਿਤ ਕਰਵਾਏ ਸਰਵੇ ਦੌਰਾਨ 64% ਬੱਚਿਆਂ ਵਿੱਚ ਪਾਈ ਗਈ ਕੋਰੋਨਾ ਐਂਟੀਬਾੱਡੀ
ਬੱਚਿਆਂ ਦੀ ਕੋਰੋਨਾ ਐਂਟੀਬੋਡੀ ਜਾਂਚ ਲਈ ਜ਼ਿਲ੍ਹਾ ਤਰਨ ਤਾਰਨ ਵਿੱਚ ਕਰਵਾਇਆ ਗਿਆ ਇੱਕ ਪਾਇਲਟ ਪ੍ਰੋਜੈੱਕਟ-ਸਿਵਲ ਸਰਜਨ
ਤਰਨ ਤਾਰਨ, 03 ਅਗਸਤ :
ਭਾਰਤ ਸਰਕਾਰ ਵੱਲੋਂ ਪੰਜਾਬ ਵਿੱਚ 6 ਤੋਂ 18 ਸਾਲ ਦੇ ਬੱਚਿਆਂ ਦਰਮਿਆਨ “ਸਾਰਸ ਕੋਵ-2 ਸੇਟੀਨਲ ਸੀਰੋ ਸਰਵੀਲਸ” ਕਰਵਾਉਣ ਲਈ ਜ਼ਿਲ੍ਹਾ ਤਰਨ ਤਾਰਨ ਵਿੱਚ ਇੱਕ ਪਾਇਲਟ ਪ੍ਰੋਜੈਕਟ ਆਯੋਜਿਤ ਕੀਤਾ ਗਿਆ ।
ਇਹ ਪਾਇਲਟ ਪ੍ਰੋਜੈਕਟ ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ, ਜਿਸ ਵਿੱਚ ਸਹਾਇਕ ਸਿਵਲ ਸਰਜਨ ਡਾ. ਕੰਵਲਜੀਤ ਸਿੰਘ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਨੇਹਾ ਅਤੇ ਮੈਂਡੀਕਲ ਅਫ਼ਸਰ ਡਾ. ਸੁਧੀਰ ਅਰੋੜਾ ਵੱਲੋਂ 12 ਤੋਂ 15 ਜੁਲਾਈ ਨੂੰ ਭਾਰਤ ਸਰਕਾਰ ਵੱਲੋਂ ਆੱਨਲਾਈਨ ਟਰੇਨਿੰਗ ਲਈ ਗਈ । ਇਸ ਤੋਂ ਬਾਅਦ ਉਕਤ ਟੀਮ ਵੱਲੋਂ ਅੱਗੇ ਤਿੰਨ ਟੀਮਾਂ ਨੂੰ ਟਰੇਨਿੰਗ ਦਿੱਤੀ ਗਈ, ਜਿਸ ਵਿੱਚ 1 ਮੈਡੀਕਲ ਅਫ਼ਸਰ, 1 ਸਟਾਫ ਨਰਸ ਅਤੇ 1 ਲੈੱਬ ਟੈਕਨੀਸ਼ੀਅਨ ਸ਼ਾਮਿਲ ਸਨ ।
ਇਸ ਪ੍ਰੋਜੈੱਕਟ ਦੇ ਅਧੀਨ ਸਿਵਲ ਹਸਪਤਾਲ ਤਰਨ ਤਾਰਨ, ਸਬ-ਡਵੀਜ਼ਨਲ ਹਸਪਤਾਲ ਪੱਟੀ ਅਤੇ ਸਬ-ਡਿਵੀਜ਼ਨਲ ਹਸਪਤਾਲ ਖ਼ਡੂਰ ਸਾਹਿਬ ਚੁਣੇ ਗਏ । ਇਨ੍ਹਾਂ ਹਸਪਤਾਲਾਂ ਵਿੱਚ 19 ਜੁਲਾਈ ਤੋਂ 28 ਜੁਲਾਈ ਤੱਕ 6 ਤੋਂ 18 ਸਾਲ ਦੇ ਬੱਚਿਆਂ ਦੇ 92 ਸੈਂਪਲ ਲਏ ਗਏ । ਜਿਸ ਵਿੱਚ 32 ਸੈਂਪਲ ਸਿਵਲ ਹਸਪਤਾਲ ਤਰਨ ਤਾਰਨ ਤੋਂ ਲਏ ਗਏ, 30 ਸੈੱਪਲ ਸਬ-ਡਿਵੀਜ਼ਨਲ ਹਸਪਤਾਲ ਪੱਟੀ ਅਤੇ 30 ਸੈੱਪਲ ਐੱਸ. ਡੀ. ਐੱਚ. ਖ਼ਡੂਰ ਸਾਹਿਬ ਤੋਂ ਲਏ ਗਏ । ਜ਼ਿਲ੍ਹਾ ਮਾਈਕਰੋਬਾਈਲੋਜਿਸਟ ਡਾ. ਸਰਜੀਵਨ ਦੁਆਰਾ ਇਨ੍ਹਾਂ ਸੈਂਪਲਾਂ ਦਾ ਅਧਿਐਨ ਕੀਤਾ ਗਿਆ । ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 6 ਤੋਂ 18 ਸਾਲ ਦੇ ਬੱਚਿਆਂ ਦਰਮਿਆਨ “ਸਾਰਸ ਕੋਵ-2 ਸੇਟੀਨਲ ਸੀਰੋ ਸਰਵੀਲਸ” ਪ੍ਰੋਜੈਕਟ ਤਹਿਤ ਕਰਵਾਏ ਗਏ ਸਰਵੇ ਦੌਰਾਨ 64% ਬੱਚਿਆਂ ਵਿੱਚ ਕੋਰੋਨਾ ਐਂਟੀਬਾੱਡੀ ਪਾਈ ਗਈ ਹੈ ।