ਬੰਦ ਕਰੋ

ਜਿਲ੍ਹੇ ਵਿਚ ਇਕੋ ਦਿਨ 14 ਹਜ਼ਾਰ ਤੋਂ ਵੱਧ ਲੋਕਾਂ ਨੂੰ ਲਗਾਇਆ ਕਰੋਨਾ ਤੋਂ ਬਚਾਅ ਦਾ ਟੀਕਾ – ਡਿਪਟੀ ਕਮਿਸ਼ਨਰ

ਪ੍ਰਕਾਸ਼ਨ ਦੀ ਮਿਤੀ : 06/10/2021

ਤਰਨਤਾਰਨ, 4 ਅਕਤੂਬਰ (        )-ਤਰਨਤਾਰਨ ਜਿਲ੍ਹਾ ਵਾਸੀਆਂ ਨੂੰ ਕੋਰੋਨਾ ਤੋਂ ਬਚਾਅ ਲਈ ਸਰਕਾਰ ਵੱਲੋਂ ਆਏ ਟੀਕੇ ਲਗਾਉਣ ਦਾ ਕੰਮ ਨਿਰੰਤਰ ਜਾਰੀ ਹੈ ਅਤੇ ਅੱਜ ਇਕ ਦਿਨ ਵਿਚ ਹੀ 14014 ਲੋਕਾਂ ਨੂੰ ਕਰੋਨਾ ਤੋਂ ਬਚਾਅ ਦਾ ਟੀਕਾ ਲਗਾਇਆ ਗਿਆ। ਇਹ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ. ਕੁਲਵੰਤ ਸਿੰਘ ਨੇ ਦੱਸਿਆ ਕਿ ਸਾਨੂੰ 30 ਹਜ਼ਾਰ ਟੀਕੇ ਮਿਲਿਆ ਸੀ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਵੱਖ-ਵੱਖ ਥਾਵਾਂ ਉਤੇ ਕੈਂਪ ਲਗਾ ਕੇ ਲੋਕਾਂ ਨੂੰ ਇਹ ਟੀਕੇ ਲਗਾਏ, ਜਿਸ ਸਦਕਾ ਅੱਜ 14 ਹਜ਼ਾਰ ਤੋਂ ਵੱਧ ਵਿਅਕਤੀਆਂ ਨੂੰ ਟੀਕਾ ਲਗਾਇਆ ਗਿਆ। ਉਨਾਂ ਦੱਸਿਆ ਕਿ ਹੁਣ ਤੱਕ ਜਿਲ੍ਹੇ ਵਿਚ 5 ਲੱਖ 42 ਹਜ਼ਾਰ ਵਿਅਕਤੀਆਂ ਨੂੰ ਇਹ ਟੀਕੇ ਲੱਗ ਚੁੱਕੇ ਹਨ, ਜਿਸ ਵਿਚੋਂ ਇਕ ਲੱਖ 43 ਹਜ਼ਾਰ ਲੋਕ ਟੀਕੇ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਹਨ। ਉਨਾਂ ਦੱਸਿਆ ਕਿ ਖੁਸ਼ੀ ਤੇ ਤਸੱਲੀ ਵਾਲੀ ਗੱਲ ਹੈ ਕਿ ਕੱਲ ਜਿਲ੍ਹੇ ਵਿਚੋਂ ਲਏ 407 ਨਮੂਨੇ, ਜੋ ਕਿ ਆਰ ਟੀ ਪੀ ਸੀ ਆਰ ਲਈ ਅੰਮ੍ਰਿਤਸਰ ਲੈਬ ਵਿਚ ਭੇਜੇ ਗਏ ਸਨ, ਉਹ ਨੈਗੇਟਿਵ ਆਏ ਹਨ। ਇਸ ਤੋਂ ਇਲਾਵਾ ਅੱਜ ਜਿਲ੍ਹੇ ਵਿਚ ਕੀਤੇ ਗਏ 458 ਰੇਪਿਡ ਟੈਸਟ ਦਾ ਨਤੀਜਾ ਵੀ ਨੈਗੇਟਿਵ ਰਿਹਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤਿਉਹਾਰੀ ਸੀਜ਼ਨ ਨੂੰ ਵੇਖਦੇ ਹੋਏ ਆਪਣੇ ਕੰਮ ਕਾਰ ਕੋਵਿਡ ਦੀਆਂ ਹਦਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਹੀ ਕਰਨ।

ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਜਿੰਨਾ ਲੋਕਾਂ ਨੇ ਅਜੇ ਤੱਕ ਕਰੋਨਾ ਦਾ ਟੀਕਾ ਨਹੀਂ ਲਗਾਇਆ ਉਹ ਨੇੜਲੇ ਸਿਹਤ ਕੇਂਦਰ ਨਾਲ ਰਾਬਤਾ ਕਰਕੇ ਇਹ ਟੀਕਾ ਜ਼ਰੂਰ ਲਗਾਉਣ, ਕਿਉਂਕਿ ਇਸ ਟੀਕੇ ਸਦਕਾ ਹੀ ਦੁਨੀਆਂ ਭਰ ਵਿਚ ਕੋਰੋਨਾ ਦਾ ਪ੍ਰਕੋਪ ਤੇ ਡਰ ਘਟਿਆ ਹੈ।