ਜ਼ਿਲ੍ਹੇ ਦੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸੰਬੰਧੀ ਵੱਖ-ਵੱਖ ਮਾਧਿਅਮਾਂ ਰਾਂਹੀ ਕੀਤਾ ਜਾ ਰਿਹਾ ਹੈ ਜਾਗਰੂਕ – ਡਿਪਟੀ ਕਮਿਸ਼ਨਰ
ਜ਼ਿਲ੍ਹੇ ਦੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸੰਬੰਧੀ ਵੱਖ-ਵੱਖ ਮਾਧਿਅਮਾਂ ਰਾਂਹੀ ਕੀਤਾ ਜਾ ਰਿਹਾ ਹੈ ਜਾਗਰੂਕ – ਡਿਪਟੀ ਕਮਿਸ਼ਨਰ
ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਕਾਨੂੰਗੋਵਾਰ ਬਣਾਏ ਗਏ 50 ਕੱਲਸਟਰਾਂ ਵਿੱਚ ਲਗਾਏ ਗਏ 222 ਨੋਡਲ ਅਫਸਰ
ਤਰਨ ਤਾਰਨ, 13 ਅਕਤੂਬਰ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸੰਬੰਧੀ ਵੱਖਵੱਖ ਮਾਧਿਅਮਾਂ ਜਿਵੇਂ ਕਿ ਪਿੰਡ ਪੱਧਰੀ ਕੈਂਪ, ਦੀਵਾਰ ਪੇਟਿੰਗ, ਜਾਗਰੂਕ ਵੈਨਾਂ, ਬਲਾਕ ਪੱਧਰੀ ਕੈਂਪਾਂ, ਸਕੂਲਾਂ ਵਿੱਚ ਬੱਚਿਆਂ ਦੇ ਮੁਕਾਬਲੇ, ਧਾਰਮਿਕ ਸਥਾਨਾਂ ਤੇ ਅਨਾਊਂਸਮੈਂਟਾਂ ਰਾਂਹੀ ਜਾਗਰੂਕ ਕੀਤਾ ਜਾ ਰਿਹਾ ਹੈ ।
ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਕਾਨੂੰਗੋਵਾਰ ਬਣਾਏ ਗਏ 50 ਕੱਲਸਟਰਾਂ ਵਿੱਚ 222 ਨੋਡਲ ਅਫਸਰ ਲਗਾਏ ਗਏ ਹਨ । ਉਹਨਾਂ ਦੱਸਿਆ ਕਿ ਪਰਾਲੀ ਨੰੁ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨ ਪ੍ਰਤੀ ਜ਼ਿਲ੍ਹੇ ਦੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ 128 ਪਿੰਡ ਪੱਧਰੀ ਕੈਂਪ, 8 ਬਲਾਕ ਪੱਧਰੀ ਕੈਂਪ, 2 ਜ਼ਿਲਾ ਪੱਧਰੀ ਕੈਂਪ ਲਗਾਏ ਗਏ ਹਨ।
ਇਸ ਤੋਂ ਇਲਾਵਾ 360 ਦੀਵਾਰ ਪੇਟਿੰਗਾਂ, ਮੰਡੀਆਂ 58 ਫਲੈਕਸ ਬੋਰਡ, ਜ਼ਿਲੇ ਦੇ ਸਾਰੇ ਬਲਾਕਾਂ ਵਿੱਚ 12 ਦਿਨਾਂ ਲਈ ਜਾਗਰੂਕਤਾ ਵੈਨਾਂ, 24 ਸਕੂਲਾਂ ਵਿੱਚ ਬੱਚਿਆਂ ਦੇ ਮੁਕਾਬਲੇ, 24 ਗ੍ਰਾਮ ਪੰਚਾਇਤਾਂ, ਫਾਰਮਰ ਗਰੁੱਪ ਅਤੇ ਨਿੱਜੀ ਤੌਰ ਝੋਨੇ ਦੀ ਪਰਾਲੀ ਸਾਂਭਣ ਵਾਲੇ ਕਿਸਾਨਾਂ ਨੂੰ ਅਵਾਰਡ, 24 ਮਸ਼ੀਨਰੀ ਦੀਆਂ ਪ੍ਰਦਰਸ਼ਨੀਆਂ ਰਾਂਹੀ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸੰਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ।
ਉਹਨਾਂ ਦੱਸਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ, ਤਰਨ ਤਾਰਨ ਨੂੰ ਸਭ ਤੋਂ ਵੱਧ ਅੱਗ ਲੱਗਣ ਵਾਲੇ 10 ਪਿੰਡ ਅਤੇ ਇਫਕੋ ਨੂੰ 100 ਪਿੰਡ ਅਡਾਪਟ ਕਰਵਾਏ ਗਏ ਹਨ ।ਇਸ ਤੋਂ ਇਲਾਵਾ ਪੰਜਾਬ ਮੰਡੀ ਬੋਰਡ ਤਰਨਤਾਰਨ ਵਿਖੇ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਪਰਾਲੀ ਦੀ ਸਾਂਭ-ਸੰਭਾਲ ਲਈ ਜ਼ਿਲ੍ਹੇ ਦੇ ਕਿਸਾਨਾਂ ਨੂੰ ਸਾਲ 2018-19 ਦੌਰਾਨ ਵਿਅਕਤੀਗਤ337, ਕਸਟਮ ਹਾਇਰਿੰਗ ਸੈਂਟਰ56 (244 ਮਸ਼ੀਨਾਂ), ਸਾਲ 2019-20 ਵਿੱਚ ਵਿਅਕਤੀਗਤ252, ਕਸਟਮ ਹਾਇਰਿੰਗ ਸੈਂਟਰ264 (808 ਮਸ਼ੀਨਾਂ) ਅਤੇ ਸਾਲ 2020-21 ਦੌਰਾਨ ਵਿਅਕਤੀਗਤ603, ਕਸਟਮ ਹਾਇਰਿੰਗ ਸੈਂਟਰ 822 (1293 ਮਸ਼ੀਨਾਂ) ਪਰਾਲੀ ਸਾਂਭਣ ਲਈ ਮੁੱਹਈਆ ਕਰਵਾਈਆਂ ਗਈਆਂ ਹਨ ।