ਬੰਦ ਕਰੋ

ਸਿਹਤ ਵਿਭਾਗ ਦੀ ਟੀਮ ਨੇ ਟਾਇਰਾਂ ਨੂੰ ਪੈਂਚਰ ਲਗਾਉਣ ਵਾਲੀਆਂ ਦੁਕਾਨਾਂ ‘ਤੇ ਜਾ ਕੇ  ਟਾਇਰ, ਡਰੰਮ, ਖੜੇ ਪਾਣੀ ਦੇ ਚਬੱਚੇ ਕੀਤੇ ਚੈੱਕ

ਪ੍ਰਕਾਸ਼ਨ ਦੀ ਮਿਤੀ : 10/11/2021

ਸਿਹਤ ਵਿਭਾਗ ਦੀ ਟੀਮ ਨੇ ਟਾਇਰਾਂ ਨੂੰ ਪੈਂਚਰ ਲਗਾਉਣ ਵਾਲੀਆਂ ਦੁਕਾਨਾਂ ‘ਤੇ ਜਾ ਕੇ  ਟਾਇਰ, ਡਰੰਮ, ਖੜੇ ਪਾਣੀ ਦੇ ਚਬੱਚੇ ਕੀਤੇ ਚੈੱਕ
ਤਰਨ ਤਾਰਨ, 09 ਨਵੰਬਰ :
ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਦੇ ਦਿਸ਼ਾ-ਨਿਰਦੇਸ਼ਾ, ਜਿਲਾ ਐਪੀਡੀਮੋਲੋਜੈਸਿਟ ਡਾ. ਨੇਹਾ ਅਗਰਵਾਲ ਅਤੇ ਡਾ. ਸੁਧੀਰ ਅਰੋੜਾ ਦੀ ਰਹਿਨਮਈ ਹੇਠ ਏ. ਐੱਮ. ਓ. ਕੰਵਲ ਬਲਰਾਜ ਸਿੰਘ, ਹੈਲਥ ਸੁਪਰਵਾਈਜਰ ਮਨਜੀਤ ਸਿੰਘ, ਭੁਪਿੰਦਰ ਸਿੰਘ ਤਰਨ ਤਾਰਨ, ਗੁਰਕਿਰਪਾਲ ਸਿੰਘ ਅਤੇ ਬਾਕੀ ਸਿਹਤ ਵਿਭਾਗ ਦੀ ਟੀਮ ਨੇ ਵਰਕਸ਼ਾਪ ਪੰਜਾਬ ਰੋਡਵੇਜ਼ ਤਰਨ ਤਾਰਨ ਅਤੇ ਟਾਇਰਾਂ ਨੂੰ ਪੈਂਚਰ ਲਗਾਉਣ ਵਾਲੀਆਂ ਦੁਕਾਨਾਂ ‘ਤੇ ਜਾ ਕੇ ਟਾਇਰ, ਡਰੰਮ, ਖੜੇ ਪਾਣੀ ਦੇ ਚਬੱਚੇ ਚੈੱਕ ਕੀਤੇ।
ਇਸ ਦੌਰਾਨ ਕੁੱਝ ਥਾਵਾਂ ‘ਤੇ ਲਾਰਵਾ ਮਿਲਿਆ, ਜਿਸ ਦਾ  ਮੌਕੇ ਤੇ ਨਿਪਟਾਰਾ ਕਰਾਕੇ  ਐਂਟੀ ਡੇਂਗੂ ਸਪਰੇ ਕਰਵਾਕੇ ਅਤੇ ਕਾਲਾ ਸੜਿਆ ਤੇਲ ਪਵਾਇਆ। ਜਿਸ ਨਾਲ ਮੱਛਰ ਦੀ ਪੈਦਾਇਸ਼ ਨੂੰ ਰੋਕਿਆ ਜਾ ਸਕੇ ਅਤੇ ਲੋਕਾਂ ਨੂੰ ਜਾਣਕਾਰੀ ਦਿੱਤੀ ਕਿ ਛੱਤਾਂ ਉੱਪਰ ਵਾਧੂ ਪਿਆ ਸਾਮਾਨ ਜਿਸ ਤਰ੍ਹਾਂ ਬਾਲਟੀਆਂ ,ਡੱਬੇ, ਘਰਾਂ ਵਿੱਚ ਪਏ ਗਮਲੇ, ਫਰਿੱਜ ਦੇ ਪਿਛਲੇ ਪਾਸੇ  ਵੈੱਸਟ ਪਾਣੀ ਵਾਲੀ  ਟ੍ਰੇਅ, ਕੂਲਰ ਆਦਿ ਨੂੰ ਹਫ਼ਤੇ ਵਿੱਚ ਇਕ ਵਾਰ ਜ਼ਰੂਰ ਸਾਫ ਕੀਤਾ ਜਾਵੇ ਤਾਂ ਕਿ ਮੱਛਰ ਦੀ ਪੈਦਾਇਸ਼ ਨਾ ਹੋਵੇ । ਕੋਈ ਵੀ ਬੁਖ਼ਾਰ ਹੋਣ ਦੀ ਹਾਲਤ ਵਿੱਚ ਸਰਕਾਰੀ ਹਸਪਤਾਲ ਵਿੱਚੋਂ ਖ਼ੂਨ ਦੀ ਜਾਂਚ ਕਰਵਾ ਕੇ ਹੀ ਡਾਕਟਰ ਦੀ ਸਾਲਾਹ ਨਾਲ ਦਵਾਈ ਲਈ ਜਾਵੇ ।