ਸਬ-ਡਵੀਜ਼ਨ ਪੱਟੀ ਦੇ ਵੱਖ-ਵੱਖ ਕਾਲਜਾਂ ਵਿੱਚ ਸਵੀਪ ਅਧੀਨ ਕਰਵਾਈ ਹਸਤਾਖਰ ਮੁਹਿੰਮ

ਸਬ-ਡਵੀਜ਼ਨ ਪੱਟੀ ਦੇ ਵੱਖ-ਵੱਖ ਕਾਲਜਾਂ ਵਿੱਚ ਸਵੀਪ ਅਧੀਨ ਕਰਵਾਈ ਹਸਤਾਖਰ ਮੁਹਿੰਮ
ਤਰਨ ਤਾਰਨ, 14 ਦਸੰਬਰ :
ਵਿਧਾਨ ਸਭਾ ਹਲਕਾ-023 ਪੱਟੀ ਦੇ ਉਪ ਮੰਡਲ ਮੈਜਿਸਟ੍ਰੇਟ-ਕਮ-ਰਿਟਰਨਿੰਗ ਅਫਸਰ ਸ੍ਰੀਮਤੀ ਅਲਕਾ ਕਾਲੀਆ ਦੇ ਦਿਸ਼ਾ ਨਿਰਦੇਸ਼ ਹੇਠ ਸਵੀਪ ਦੇ ਨੋਡਲ ਅਫਸਰ ਸ੍ਰੀਮਤੀ ਬਲਜੀਤ ਕੌਰ ਸੀ. ਡੀ. ਪੀ. ਓ. ਪੱਟੀ ਦੁਆਰਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪੱਟੀ, ਸਹੀਦ ਭਗਤ ਸਿੰਘ ਐਜੁਕੇਸ਼ਨ ਕਾਲਜ ਕੈਰੋ, ਅਤੇ ਆਈ. ਟੀ. ਆਈ. ਪੱਟੀ ਵਿੱਚ ਨੋਜਵਾਨ ਵੋਟਰਾਂ ਨੂੰ ਵੋਟ ਦਾ ਸਹੀ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ ਅਤੇ ਹਸਤਾਖਰ ਮੁਹਿੰਮ ਚਲਾਈ ਗਈ ਅਤੇ ਵੋਟ ਦੇ ਅਧਿਕਾਰ ਤੋਂ ਜਾਣੂ ਕਰਵਾਇਆ ਗਿਆ।
ਇਸ ਸਮੇ ਸਹੀਦ ਭਗਤ ਸਿੰਘ ਕਾਲਜ ਆਫ ਐਜੁਕੇਸ਼ਨ ਕੈਰੋ ਦੇ ਐਮ. ਡੀ. ਸ੍ਰੀ ਰਜ਼ੇਸ ਭਾਰਦਵਾਜ, ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪੱਟੀ ਦੇ ਸ੍ਰੀ ਜਸਦੇਵ ਸਿੰਘ ਅਤੇ ਆਈ. ਟੀ. ਆਈ. ਕਾਲਜ ਪੱਟੀ ਦੇ ਸਮੂਹ ਕਰਮਚਾਰੀ ਅਤੇ ਸੀ. ਡੀ. ਪੀ. ਓ. ਦਫਤਰ ਪੱਟੀ ਦੇ ਸੁਪਰਵਾਈਜਰ ਸ੍ਰੀਮਤੀ ਨਿਰਮਲ ਕੌਰ ਅਤੇ ਆਂਗਨਵਾੜੀ ਵਰਕਰਾਂ ਆਦਿ ਹਾਜ਼ਰ ਸਨ। ਵਿਦਿਆਰਥੀਆਂ ਵਲੋਂ ਮਹਿੰਮ ਨੂੰ ਸਫਲ ਬਣਾਉਣ ਲਈ ਵਧ ਚੜ੍ਹ ਕੇ ਹਿੱਸਾ ਲਿਆ ਗਿਆ ।