ਬੰਦ ਕਰੋ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ ਜ਼ਿਲ੍ਹੇ ਵਿੱਚ ਤਿੰਨ ਥਾਵਾਂ ‘ਤੇ ਕੀਤੀ ਜਾਵੇਗੀ ਜਿ਼ਲ੍ਹਾ ਤਰਨ ਤਾਰਨ ਦੇ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਵੋਟਾਂ ਦੀ ਗਿਣਤੀ ਦੌਰਾਨ ਕਿਸੇ ਵੀ ਗੈਰ ਪ੍ਰਮਾਣਿਤ ਵਿਅਕਤੀ ਦੀ ਗਿਣਤੀ ਕੇਂਦਰ ਵਿੱਚ ਆਉਣ ‘ਤੇ ਹੋਵੇਗੀ ਪੂਰਨ ਮਨਾਹੀ ਗਿਣਤੀ ਕੇਂਦਰਾਂ ਵਿੱਚ ਮੋਬਾਇਲ ਫੋਨ ਲਿਜਾਣ ਦੀ ਵੀ ਸਖਤ ਮਨਾਹੀ ਹੋਵੇਗੀ

ਪ੍ਰਕਾਸ਼ਨ ਦੀ ਮਿਤੀ : 08/03/2022
DC

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲ੍ਹੇ ਵਿੱਚ ਤਿੰਨ ਥਾਵਾਂ ‘ਤੇ ਕੀਤੀ ਜਾਵੇਗੀ ਜਿ਼ਲ੍ਹਾ ਤਰਨ ਤਾਰਨ ਦੇ ਚਾਰ ਵਿਧਾਨ ਸਭਾ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ
ਵੋਟਾਂ ਦੀ ਗਿਣਤੀ ਦੌਰਾਨ ਕਿਸੇ ਵੀ ਗੈਰ ਪ੍ਰਮਾਣਿਤ ਵਿਅਕਤੀ ਦੀ ਗਿਣਤੀ ਕੇਂਦਰ ਵਿੱਚ ਆਉਣ ‘ਤੇ ਹੋਵੇਗੀ ਪੂਰਨ ਮਨਾਹੀ
ਗਿਣਤੀ ਕੇਂਦਰਾਂ ਵਿੱਚ ਮੋਬਾਇਲ ਫੋਨ ਲਿਜਾਣ ਦੀ ਵੀ ਸਖਤ ਮਨਾਹੀ ਹੋਵੇਗੀ
ਤਰਨ ਤਾਰਨ, 08 ਮਾਰਚ :
ਪੰਜਾਬ ਵਿਧਾਨ ਸਭਾ ਚੋਣਾਂ-2022 ਸਬੰਧੀ 10 ਮਾਰਚ, 2022 ਨੂੰ ਸਵੇਰੇ 08 ਵਜੇ ਤੋਂ ਜਿ਼ਲ੍ਹੇ ਵਿੱਚ ਤਿੰਨ ਥਾਵਾਂ ‘ਤੇ ਜਿ਼ਲ੍ਹਾ ਤਰਨ ਤਾਰਨ ਦੇ ਚਾਰ ਵਿਧਾਨ ਸਭਾ ਚੋਣ ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਤਰਨ ਤਾਰਨ ਅਤੇ ਖੇਮਕਰਨ ਲਈ ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਨੂਰਦੀ ਰੋਡ ਤਰਨ ਤਾਰਨ, ਵਿਧਾਨ ਸਭਾ ਹਲਕਾ ਪੱਟੀ ਲਈ ਪੰਜਾਬ ਲਾਅ ਕਾਲਜ, ਉਸਮਾ ਅਤੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਲਈ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਵਿਖੇ ਗਿਣਤੀ ਕੇਂਦਰ ਬਣਾਏ ਗਏ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸਾਰੇ ਗਿਣਤੀ ਸੈਂਟਰਾਂ ਦੀ ਸੁਰੱਖਿਆ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ, ਜਿਸ ਵਿੱਚ ਪੰਜਾਬ ਪੁਿਲਸ, ਪੰਜਾਬ ਆਰਮਡ ਪੁਿਲਸ ਅਤੇ ਪੈਰਾ ਮਿਲਟਰੀ ਫੋਰਸ ਵੱਲੋ ਤਿੰਨ ਸੁਰੱਖਿਆ ਘੇਰੇ, ਸਟਰਾਂਗ ਰੂਮਾਂ ਦੀ ਸੀਸੀਟੀਵੀ ਸਰਵੇਲੈਂਸ ਅਤੇ ਚੋਣ ਲੜ ਰਹੇ ਉਮੀਦਵਾਰਾਂ ਦੇ ਏਜੰਟਾਂ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।
ਉਹਨਾਂ ਦੱਸਿਆ ਕਿ ਵੋਟਾਂ ਦੀ ਗਿਣਤੀ ਦੌਰਾਨ ਕਿਸੇ ਵੀ ਗੈਰ ਪ੍ਰਮਾਣਿਤ ਵਿਅਕਤੀ ਦੀ ਗਿਣਤੀ ਕੇਂਦਰ ਵਿੱਚ ਆਉਣ ‘ਤੇ ਪੂਰਨ ਮਨਾਹੀ ਹੋਵੇਗੀ ਅਤੇ ਸਿਰਫ ਪ੍ਰਮਾਣਿਤ ਵਿਅਕਤੀਆਂ ਨੂੰ ਹੀ ਮੋਬਾਇਲ ਫੋਨ ਲਿਜਾਣ ਦੀ ਇਜ਼ਾਜਤ ਹੋਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਦੀ ਪਾਰਦਰਸਿ਼ਤਾ ਬਣਾਏ ਰੱਖਣ ਲਈ ਮੀਡੀਆ ਲਈ ਉਚੇਚੇ ਪ੍ਰਬੰਧ ਕੀਤੇ ਗਏ ਹਨ। ਉਹਨਾਂ ਕਿਹਾ ਕਿ ਜਿ਼ਲ੍ਹਾ ਪੱਧਰ ‘ਤੇ ਜਿ਼ਲ੍ਹਾ ਲੋਕ ਸੰਪਰਕ ਅਫ਼ਸਰ ਦੇ ਅਧੀਨ ਮੀਡੀਆ ਸੈਂਟਰ ਸਥਾਪਤ ਕੀਤਾ ਗਿਆ ਹੈ, ਜਿਸ ਰਾਹੀਂ ਸਮੇਂ-ਸਮੇਂ ‘ਤੇ ਵੋਟਾਂ ਦੀ ਗਿਣਤੀ ਸਬੰਧੀ ਜਾਣਕਾਰੀ ਮੀਡੀਆ ਨੂੰ ਦਿੱਤੀ ਜਾਵੇਗੀ।
ਉਹਨਾਂ ਦੱਸਿਆ ਕਿ ਪੱਤਰਕਾਰਾਂ ਨੂੰ ਕਾਊਟਿੰਗ ਸੈਂਟਰ ਵਿੱਚ ਜਾਣ ਲਈ ਸਪੈਸ਼ਲ ਪਾਸ ਜਾਰੀ ਕੀਤੇ ਗਏ ਹਨ, ਜਿਹਨਾਂ ਨੂੰ ਛੋਟੇ ਸਮੂਹਾਂ ਵਿੱਚ ਕਾਊਂਟਿੰਗ ਹਾਲ ਵਿੱਚ ਜਾਣ ਦੀ ਇਜ਼ਾਜਤ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਪੱਤਰਕਾਰਾਂ ਨੂੰ ਕਾਊਂਟਿੰਗ ਹਾਲ ਵਿੱਚ ਫਿਕਸ ਕੈਮਰਾ ਲਿਜਾਣ ਦੀ ਇਜ਼ਾਜਤ ਨਹੀਂ ਹੋਵੇਗੀ ਅਤੇ ਕੈਮਰੇ ਨਾਲ ਈ. ਵੀ. ਐੱਮ. ਦੀ ਸਕਰੀਨ ਦੀ ਵੀਡਿਓਗ੍ਰਾਫੀ ਕਰਨ ‘ਤੇ ਮਨਾਹੀ ਹੋਵੇਗੀ।ਉਹਨਾਂ ਕਿਹਾ ਕਿ ਗਿਣਤੀ ਕੇਂਦਰਾਂ ਵਿੱਚ ਮੋਬਾਇਲ ਫੋਨ ਲਿਜਾਣ ਦੀ ਵੀ ਸਖਤ ਮਨਾਹੀ ਹੋਵੇਗੀ। ਉਹਨਾਂ ਦੱਸਿਆ ਕਿ ਵੋਟਾਂ ਦੀ ਰਾਊਂਡ ਅਨੁਸਾਰ ਗਿਣਤੀ ਦੇ ਨਤੀਜੇ ਰਿਟਰਨਿੰਗ ਅਫ਼ਸਰ ਦੁਆਰਾ ਲਾਊਡ ਸਪੀਕਰ ਜਾਂ ਡਿਸਪਲੇ ਬੋਰਡ ਦੁਆਰਾ ਘੋਸਿ਼ਤ ਕੀਤੇ ਜਾਣਗੇ।
————-