ਡੇਅਰੀ ਵਿਭਾਗ ਵੱਲੋਂ ਲਗਾਇਆ ਗਿਆ ਦੁੱਖ ਖਪਤਕਾਰ ਜਾਗਰੂਕਤਾ ਕੈਂਪ
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਪ੍ਰੈਸ ਨੋਟ
ਡੇਅਰੀ ਵਿਭਾਗ ਵੱਲੋਂ ਲਗਾਇਆ ਗਿਆ ਦੁੱਖ ਖਪਤਕਾਰ ਜਾਗਰੂਕਤਾ ਕੈਂਪ
ਤਰਨ ਤਾਰਨ 24 ਜੂਨ ( )
ਮਾਨਯੋਗ ਕੈਬਨਿਟ ਪਸ਼ੂ ਪਾਲਣ, ਮੱਛੀ ਪਾਲਣ ,ਡੇਅਰੀ ਵਿਕਾਸ ਵਿਭਾਗ, ਪੰਚਾਇਤ ਮੰਤਰੀ ਸ. ਕੁਲਦੀਪ ਸਿੰਘ ਧਾਰੀਵਾਲ ਦੀ ਰਹਿਨੁਮਾਈ ਹੇਠ ਪੰਜਾਬ ਡੇਅਰੀ ਵਿਕਾਸ ਵਿਭਾਗ ਦੇ ਡਾਇਰੈਕਟਰ ਸ੍ਰੀ ਕੁਲਦੀਪ ਸਿੰਘ ਜੱਸੋਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਡਾਇਰੈਕਟਰ ਡੇਅਰੀ ਤਰਨਤਾਰਨ ਸ.ਵਰਿਆਮ ਸਿੰਘ ਵੱਲੋਂ ਦੁੱਧ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ ਗਿਆ।
ਡਿਪਟੀ ਡਾਇਰੈਕਟਰ ਡੇਅਰੀ ਤਰਨਤਾਰਨ ਸ.ਵਰਿਆਮ ਸਿੰਘ ਨੇ ਦੱਸਿਆ ਕਿ ਇਹ ਕੈਂਪ ਸੱਚ ਖੰਡ ਰੋਡ ਤਰਨਤਾਰਨ ਵਿਖੇ ਲਗਾਇਆ ਗਿਆ। ਕੈਂਪ ਦੌਰਾਨ ਲੋਕਾਂ ਨੂੰ ਡੇਅਰੀ ਦੇ ਉਤਪਾਦਾਂ ਸਮੇਤ ਡੇਅਰੀ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਕੀਮਾਂ ਬਾਰੇ ਜਾਗਰੂਕ ਕੀਤਾ ਗਿਆ ਅਤੇ ਮੌਕੇ ਤੇ ਦੁੱਧ ਦੇ 30 ਸੈਂਪਲ ਚੈਕ ਕੀਤੇ ਗਏ, ਜਿਨ੍ਹਾਂ ਵਿੱਚੋਂ 14 ਸੈਂਪਲਾ ਵਿੱਚ ਵਾਧੂ ਪਾਣੀ ਪਾਇਆ ਗਿਆ ਬਾਕੀ ਸੈਂਪਲ ਮਿਆਰਾਂ ਅਨੁਸਾਰ ਪਾਏ ਗਏ। ਇਸ ਮੌਕੇ ਗੁਰਸਿਮਰਨ ਸਿੰਘ ਪੰਨੂ ਆਰ.ਐਫ ਵੱਲੋਂ ਨਾਲ ਬਲਬੀਰ ਸਿੰਘ, ਤੇਜਿੰਦਰ ਸਿੰਘ ਹਾਜ਼ਰ ਸਨ।