ਬੰਦ ਕਰੋ

ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ, ਚੰਡੀਗੜ੍ਹ ਵੱਲੋ 30 ਜੂਨ ਨੂੰ ਹੋਵੇਗਾ ਵੈਬੀਨਾਰ ਦਾ ਆਯੋਜਨ

ਪ੍ਰਕਾਸ਼ਨ ਦੀ ਮਿਤੀ : 29/06/2022
1

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ

ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ, ਚੰਡੀਗੜ੍ਹ ਵੱਲੋ 30 ਜੂਨ ਨੂੰ ਹੋਵੇਗਾ ਵੈਬੀਨਾਰ ਦਾ ਆਯੋਜਨ

ਸ਼ਖਸੀਅਤ ਦਾ ਵਿਕਾਸ, ਇੰਟਰਵੀਊ ਕਲੀਅਰ ਕਰਨ ਲਈ ਸੁਝਾਅ ਦਿੱਤੇ ਜਾਣਗੇ।

ਪ੍ਰੈਸ ਨੋਟ

ਤਰਨ ਤਾਰਨ 28 ਜੂਨ (     )  ਪੰਜਾਬ ਸਰਕਾਰ ਦੀ ਘਰ-ਘਰ ਰੋਜਗਾਰ ਯੋਜਨਾ ਤਹਿਤ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ, ਚੰਡੀਗੜ੍ਹ ਵੱਲੋ 30 ਜੂਨ ਨੂੰ ਇੱਕ ਵੈਬੀਨਾਰ ਦਾ ਆਯੋਜਨ ਲਾਈਵ ਫੈਸਬੁਕ ਸ਼ੈਸ਼ਨ ਰਾਹੀਂ ਕੀਤਾ ਜਾ ਰਿਹਾ ਹੈ, ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸ਼੍ਰੀ ਪ੍ਰਭਜੋਤ ਸਿੰਘ, ਜਿਲਾ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਵਲੋਂ ਦੱਸਿਆ ਗਿਆ ਕਿ ਆਨਲਾਈਨ ਵੈਬੀਨਾਰ ਮਿਤੀ 30-06-2022 ਨੂੰ ਸਵੇਰੇ  11 ਵੱਜੇ ਤੋਂ ਸੁਰੂ ਕੀਤਾ ਜਾ ਰਿਹਾ ਹੈ, ਇਸ ਵੈਬੀਨਾਰ ਸ਼ੈਸ਼ਨ ਰਾਹੀਂ ਪ੍ਰਾਰਥੀਆਂ ਨੂੰ ਭਵਿੱਖ ਵਿੱਚ ਪਰਸਨੈਲਿਟੀ ਡਿਵੈਲੋਪਮੈਂਟ, ਇੰਟਰਵਿਊ ਸਬੰਧੀ ਤਕਨੀਕ, ਸ਼ਖਸੀਅਤ ਦਾ ਵਿਕਾਸ: ਕਿਸੇ ਵੀ ਇੰਟਰਵਿਊ ਨੂੰ ਕਲੀਅਰ ਕਰਨ ਲਈ ਸੁਝਾਅ ਅਤੇ ਸਕਿੱਲ ਬਾਰੇ ਜਾਣੂ ਕਰਵਾਇਆ ਜਾਵੇਗਾ, ਜਿਸ ਨਾਲ ਪ੍ਰਾਰਥੀਆਂ ਦੇ ਕੈਰੀਅਰ ਨੂੰ ਸਹੀ ਦਿਸ਼ਾ ਮਿਲ ਸਕੇ। ਚਾਹਵਾਨ ਪ੍ਰਾਰਥੀ ਦਿੱਤੇ ਗਏ ਫੈਸਬੁਕ  ਲਿੰਕ https://fb.me/e/244rJafVH ਤੇ ਸਵੇਰੇ 11.00 ਵੱਜੇ  ਇਹ ਵੈਬੀਨਾਰ ਆਪਣੇ ਘਰ ਬੈਠ ਕੇ ਜਾਂ ਰੋਜਗਾਰ ਬਿਉਰੋ ਵਿੱਚ ਆਕੇ ਵੀ ਅਟੈਂਡ ਕਰ ਸਕਦੇ ਹਨ। ਇਸ ਦੇ ਸਬੰਧ ਵਿੱਚ ਮੈਡਮ ਭਾਰਤੀ ਸ਼ਰਮਾਂ, ਕਰੀਅਰ ਕਾਂਉਸਲਰ ਵੱਲੋ ਦੱਸਿਆ ਗਿਆ ਕਿ ਭਵਿੱਖ ਵਿੱਚ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਅਜਿਹੇ ਵੈਬੀਨਾਰ ਲਗਾਤਾਰ ਆਯੋਜਤ ਕੀਤੇ ਜਾਣਗੇ ਤਾਂ ਜੋ ਚਾਹਵਾਨ ਪ੍ਰਾਰਥੀਆਂ ਨੂੰ ਯੋਗ ਅਗਵਾਈ ਦਿੱਤੀ ਜਾ ਸਕੇ। ਵਧੇਰੇ ਜਾਣਕਾਰੀ ਲਈ  77173-97013  ਤੇ ਸੰਪਰਕ ਕੀਤਾ ਜਾ ਸਕਦਾ ਹੈ।