ਬੰਦ ਕਰੋ

ਜਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੀ ਹੋਈ ਚੋਣ

ਪ੍ਰਕਾਸ਼ਨ ਦੀ ਮਿਤੀ : 29/07/2022

ਮੁੜ ਪਰਤਣ ਲੱਗੀਆਂ ਖੇਡ ਮੈਦਾਨਾਂ ਵਿੱਚ ਰੌਣਕਾਂ

ਜਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੀ ਹੋਈ ਚੋਣ

ਤਰਨਤਾਰਨ 28 ਜੁਲਾਈ: ਸਰੀਰਕ ਸਿੱਖਿਆ ਅਤੇ ਖੇਡਾਂ ਆਦਿ ਕਾਲ ਤੋਂ ਮਨੁੱਖੀ ਜਿੰਦਗੀ ਦਾ ਹਿੱਸਾ ਰਹੀਆਂ ਹਨ। ਖੇਡਾਂ ਸਰੀਰ ਨੂੰ ਤੰਦਰੁਸਤ ਰੱਖਦੀਆਂ ਹਨ। ਜਿੱਥੇ ਕਰੋਨਾ ਮਹਾਮਾਰੀ ਨੇ ਹਰ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ ਉੱਥੇ ਸਕੂਲ ਖੇਡਾਂ ਵੀ ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ। ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ – ਖੇਡ ਸ਼ਾਖਾ ਵਲੋਂ ਪ੍ਰਾਪਤ ਹਦਾਇਤਾਂ ਦੀ ਪਾਲਣਾ ਹਿੱਤ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਤਰਨਤਾਰਨ ਸ੍ਰ. ਹਰਭਗਵੰਤ ਸਿੰਘ ਜੀ ਦੀ ਪ੍ਰਧਾਨਗੀ ਹੇਠ ਜਿਲ੍ਹੇ ਦੀਆਂ ਵੱਖ ਵੱਖ ਖੇਡ ਜੋਨਾਂ ਦੇ ਕਨਵੀਨਰਾਂ ਅਤੇ ਕੋ-ਕਨਵੀਨਰਾਂ ਦੀ ਮੀਟਿੰਗ ਹੋਈ। ਜਿਸ ਵਿੱਚ ਸਹਿਮਤੀ ਨਾਲ ਜਿਲ੍ਹਾ ਟੂਰਨਾਮੈਂਟ ਕਮੇਟੀ ਦੀ ਚੋਣ ਕੀਤੀ ਗਈ। ਇਸ ਮੌਕੇ ਡਿਸਟ੍ਰਿਕ ਸਪੋਰਟਸ ਔਰਗੇਨਾਈਜਰ/ ਡੀ ਐਮ ਸਪੋਰਟਸ ਸ੍ਰ ਮਨਿੰਦਰ ਸਿੰਘ ਨੇ ਦੱਸਿਆ ਕਿ ਜੋਨ ਟੂਰਨਾਮੈਂਟ 22 ਅਗਸਤ ਤੋਂ 27 ਅਗਸਤ ਤੱਕ ਕਰਵਾਏ ਜਾ ਰਹੇ ਹਨ। ਇਹਨਾਂ ਖੇਡ ਮੁਕਾਬਲਿਆਂ ਵਿੱਚ ਹਰੇਕ ਸਕੂਲ ਦਾ ਦੋ ਖੇਡਾਂ ਵਿੱਚ ਭਾਗ ਲੈਣਾਂ ਜਰੂਰੀ ਹੈ। ਖੇਡਾਂ ਦੇ ਨਿਯਮ ਖੇਡ ਨੀਤੀ 2021 ਦੇ ਅਨੁਸਾਰ ਹੋਣਗੇ। ਅੰਡਰ 14 ਦੇ ਖਿਡਾਰੀਆਂ ਦਾ ਜਨਮ 2009 ਤੋਂ, ਅੰਡਰ 17 ਦੇ ਖਿਡਾਰੀ ਦਾ ਜਨਮ 2006 ਤੋਂ ਅਤੇ ਅੰਡਰ 19 ਦੇ ਖਿਡਾਰੀਆਂ ਦਾ ਜਨਮ 2004 ਤੋਂ ਬਾਅਦ ਦਾ ਹੋਣਾ ਚਾਹੀਦਾ ਹੈ। ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਫਸਰ ਸ੍ਰ ਗੁਰਬਚਨ ਸਿੰਘ, ਪ੍ਰਿੰ ਸੁਖਦੇਵ ਸਿੰਘ, ਪ੍ਰਿ ਰਵਿੰਦਰ ਕੌਰ,ਪ੍ਰਿ ਜਤਿੰਦਰਪਾਲ ਸਿੰਘ, ਪ੍ਰਿ ਸੰਗਾਰਾ ਸਿੰਘ, ਪ੍ਰਿ ਸੁਖਵੰਤ ਸਿੰਘ, ਲੈਕਚਰਾਰ ਸਰੀਰਕ ਸਿੱਖਿਆ ਜੁਗਰਾਜ ਸਿੰਘ, ਲੈਕ ਕਸ਼ਮੀਰ ਕੌਰ, ਲੈਕ ਹਰਪ੍ਰੀਤ ਕੌਰ, ਅਮਰਦੀਪ ਸਿੰਘ ਬੀਐਮ ਸਪੋਰਟਸ, ਪਰਦੀਪ ਸਿੰਘ ਬੀਐਮ ਸਪੋਰਟਸ, ਜੁਗਤਾਰ ਸਿੰਘ ਬੀਐਮ ਸਪੋਰਟਸ, ਪ੍ਰੇਮ ਸਿੰਘ ਡੀਪੀਈ,ਗੁਲਬਾਗ ਸਿੰਘ ਡੀਪੀਈ,ਗੁਰਦੇਵ ਸਿੰਘ ਪੀਟੀਆਈ, ਸੁਖਜਿੰਦਰ ਸਿੰਘ ਪੀਟੀਆਈ ਤੋਂ ਇਲਾਵਾ ਜਿਲ੍ਹੇ ਦੇ ਸਮੂਹ ਸਰੀਰਕ ਸਿੱਖਿਆ ਅਧਿਆਪਕ ਹਾਜਰ ਸਨ।