• Social Media Links
  • Site Map
  • Accessibility Links
  • ਪੰਜਾਬੀ
Close

ਪਰਾਲੀ ਦੀ ਸੰਭਾਲ ਲਈ ਸਬਸਿਡੀ ਉਤੇ ਸੰਦ ਲੈਣ ਵਾਸਤੇ ਕਿਸਾਨ 15 ਅਗਸਤ ਤੱਕ ਅਪਲਾਈ ਕਰਨ-ਡਿਪਟੀ ਕਮਿਸ਼ਨਰ

Publish Date : 05/08/2022
DC sir

ਪਰਾਲੀ ਦੀ ਸੰਭਾਲ ਲਈ ਸਬਸਿਡੀ ਉਤੇ ਸੰਦ ਲੈਣ ਵਾਸਤੇ ਕਿਸਾਨ 15 ਅਗਸਤ ਤੱਕ ਅਪਲਾਈ ਕਰਨ-ਡਿਪਟੀ ਕਮਿਸ਼ਨਰ
ਤਰਨਤਾਰਨ, 4 ਅਗਸਤ (          )-ਡਿਪਟੀ ਕਮਿਸ਼ਨਰ ਸ੍ਰੀ ਮੋਨੀਸ਼ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚੌਗਿਰਦੇ ਦੀ ਸਾਂਭ-ਸੰਭਾਲ ਲਈ ਪਰਾਲੀ ਤੋਂ ਪੈਦਾ ਹੁੰਦੇ ਧੂੰਏ ਦੀ ਰੋਕਥਾਮ ਲਈ ਵੱਡੇ ਪੱਧਰ ਉਤੇ ਉਪਰਾਲੇ ਕੀਤੇ ਜਾ ਰਹੇ ਹਨ। ਇੰਨਾਂ ਉਪਰਾਲਿਆਂ ਤਹਿਤ ਸਰਕਾਰ ਵੱਲੋਂ ਪਰਾਲੀ ਨੂੰ ਬਿਨਾਂ ਸਾੜੇ ਸਾਂਭਣ ਵਾਲੇ ਸੰਦ ਅਤੇ ਪਰਾਲੀ ਸਮੇਤ ਕਣਕ ਦੀ ਬਿਜਾਈ ਕਰਨ ਵਾਲੀਆਂ ਮਸ਼ੀਨਾਂ, ਜਿੰਨਾ ਵਿਚ ਹੈਪੀ ਸੀਡਰ, ਸੁਪਰ ਸੀਡਰ, ਪੈਡੀ ਸਟਰਾਅ ਚੋਪਰ, ਮਲਚਰ, ਜ਼ੀਰੋ ਡਰਿਲ, ਐਮ ਬੀ ਪਲਾਓ, ਬੇਲਰ, ਰੇਕ ਸੁਪਰ ਐਸ ਐਮ ਐਸ, ਰੀਪਰ ਕਮ ਬਾਂਈਡਰ, ਰੋਟਰੀ ਸ਼ਲੈਸ਼ਰ, ਕਰਾਪ ਰੀਪਰ ਆਦਿ ਕਿਸਾਨਾਂ, ਪੰਚਾਇਤਾਂ, ਸਹਿਕਾਰੀ ਸੁਸਾਇਟੀਆਂ ਤੇ ਪੰਚਾਇਤਾਂ ਨੂੰ ਦਿੱਤੇ ਜਾਣੇ ਹਨ। ਕਿਸਾਨ ਇਹ ਸਬਸਿਡੀ ਲੈਣ ਲਈ ਆਨ ਲਾਈਨ 15 ਅਗਸਤ ਤੱਕ ਅਪਲਾਈ ਕਰ ਸਕਦੇ ਹਨ।
 ਮੁੱਖ ਖੇਤੀਬਾੜੀ ਅਧਿਕਾਰੀ ਡਾ. ਹਰਪਾਲ ਸਿੰਘ ਪੰਨੂੰ ਨੇ ਦੱਸਿਆ ਕਿ ਦਿੱਤੇ ਜਾਣ ਵਾਲੇ ਸੰਦਾਂ, ਸਬਸਿਡੀ ਅਤੇ ਹੋਰ ਵੇਰਵੇ www.agrimachinerypb.com  ਉਤੇ ਵੇਖੇ ਜਾ ਸਕਦੇ ਹਨ। ਉਨਾਂ ਦੱਸਿਆ ਕਿ ਇਸੇ ਵੈਬ ਸਾਈਟ ਤੋਂ ਡੀਲਰ, ਨਿਰਮਾਤਾ ਦੀ ਸੂਚੀ ਵੀ ਮੌਜੂਦ ਹੈ। ਜੇਕਰ ਕੋਈ ਕਿਸਾਨ ਵਿਅਕਤੀਗਤ ਤੌਰ ਉਤੇ ਅਪਲਾਈ ਕਰਨਾ ਚਾਹੁੰਦਾ ਹੈ ਤਾਂ ਉਹ ਆਪਣੇ ਅਧਾਰ ਕਾਰਡ, ਬੈਂਕ ਖਾਤੇ ਦੀ ਜਾਣਕਾਰੀ, ਰੱਦ ਕੀਤਾ ਚੈਕ, ਜਾਤ ਦਾ ਸਰਟੀਫਿਕੇਟ, ਫੋਟੋਗ੍ਰਾਫ ਅਤੇ  ਝੋਨਾ ਵੇਚਣ ਮੌਕੇ ਪ੍ਰਾਪਤ ਕੀਤਾ ਜੇ ਫਾਰਮ ਨਾਲ ਜ਼ਰੂਰ ਲਗਾਉਣ। ਇਸ ਤੋਂ ਇਲਾਵਾ ਜੇਕਰ ਕੋਈ ਕਿਸਾਨ ਗਰੁੱਪ ਵਜੋਂ, ਸਹਿਕਾਰੀ ਸੁਸਾਇਟੀ, ਪੰਚਾਇਤ ਜਾਂ ਕਿਸਾਨ ਉਤਪਾਦਕ ਸੰਗਠਨ ਤਹਿਤ ਸੰਦ ਲੈਣ ਲਈ ਅਪਲਾਈ ਕਰਨਾ ਚਾਹੁੰਦਾ ਹੈ ਤਾਂ ਉਹ ਆਪਣਾ ਪੈਨ ਨੰਬਰ, ਰਜਿਸਟਰੇਸ਼ਨ ਸਰਟੀਫਿਕੇਟ, ਪ੍ਰਧਾਨ ਤੇ 2 ਹੋਰ ਮੈਂਬਰਾਂ ਦੇ ਅਧਾਰ ਕਾਰਡ, ਬੈਂਕ ਖਾਤੇ ਦੀ ਜਾਣਕਾਰੀ, ਰੱਦ ਕੀਤਾ ਚੈਕ ਅਤੇ ਪ੍ਰਧਾਨ ਦੀ ਫੋਟੋ ਨਾਲ ਅਪਲਾਈ ਕਰਨ। ਉਨਾਂ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਕਿਸਾਨ ਨੇ ਪਿਛਲੇ ਚਾਰ ਸਾਲਾਂ ਵਿਚ ਕਿਸੇ ਖੇਤੀ ਸੰਦ ਉਤੇ ਸਬਸਿਡੀ ਪ੍ਰਾਪਤ ਕੀਤੀ ਹੈ ਤਾਂ  ਉਹ ਇਸ ਲਈ ਅਪਲਾਈ ਨਹੀਂ ਕਰ ਸਕਦਾ। ਉਨਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਬਸਿਡੀ ਦਾ ਲਾਭ ਲੈਣ ਲਈ 15 ਅਗਸਤ ਤੋਂ ਪਹਿਲਾਂ-ਪਹਿਲਾਂ ਅਪਲਾਈ ਜਰੂਰ ਕਰਨ, ਤਾਂ ਜੋ ਪਰਾਲੀ ਦੀ ਸਾਂਭ-ਸੰਭਾਲ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਕੀਤੀ ਜਾ ਸਕੇ।