ਮਹਾਤਮਾਂ ਗਾਂਧੀ ਨਰੇਗਾ ਸਕੀਮ ਤਹਿਤ ਜ਼ਿਲ੍ਹੇ ਦੀਆਂ 571 ਲਿੰਕ ਸੜਕਾਂ ਲਈ 1080.20 ਕਿਲੋਮੀਟਰ ਲੰਬਾਈ ਦੇ ਬਰਮ ਮਿੱਟੀ ਨਾਲ ਪੂਰੇ ਕੀਤੇ ਜਾਣਗੇ-ਡਿਪਟੀ ਕਮਿਸ਼ਨਰ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਮਹਾਤਮਾਂ ਗਾਂਧੀ ਨਰੇਗਾ ਸਕੀਮ ਤਹਿਤ ਜ਼ਿਲ੍ਹੇ ਦੀਆਂ 571 ਲਿੰਕ ਸੜਕਾਂ ਲਈ 1080.20 ਕਿਲੋਮੀਟਰ ਲੰਬਾਈ ਦੇ ਬਰਮ ਮਿੱਟੀ ਨਾਲ ਪੂਰੇ ਕੀਤੇ ਜਾਣਗੇ-ਡਿਪਟੀ ਕਮਿਸ਼ਨਰ
ਮਗਨਰੇਗਾ ਸਕੀਮ ਤਹਿਤ 3,13,392 ਦਿਹਾੜ੍ਹੀਆ ਪੈਦਾ ਕਰਦੇ ਹੋਏ ਜਾਬ ਕਾਰਡ ਹੋਲਡਰਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ ਰੋਜ਼ਗਾਰ
ਤਰਨ ਤਾਰਨ, 15 ਦਸੰਬਰ :
ਮਹਾਤਮਾਂ ਗਾਂਧੀ ਨਰੇਗਾ ਸਕੀਮ ਅਧੀਨ ਜਿਲ੍ਹਾ ਤਰਨ ਤਾਰਨ ਵਿੱਚ ਲਿੰਕ ਸੜ੍ਹਕਾਂ ਦੇ ਅਧੂਰੇ ਬਰਮ ਪੂਰੇ ਕਰਨ ਮੰਡੀ ਬੋਰਡ ਤਰਨ ਤਾਰਨ ਦੇ ਅਧਿਕਾਰ ਹੇਠ ਪੈਂਦੀਆਂ ਕੁੱਲ 571 ਲਿੰਕ ਸੜ੍ਹਕਾਂ ਲਈ ਤਿਆਰ ਕੀਤੇ ਗਏ 9.12 ਕਰੋੜ ਦੇ ਤਖਮੀਨਿਆਂ ਨੂੰ ਵਿੱਤੀ ਅਤੇ ਪ੍ਰਬੰਧਕੀ ਪ੍ਰਵਾਨਗੀ ਦਿੱਤੀ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਿਸ਼ੀਪਾਲ ਸਿੰਘ ਆਈ. ਏ. ਐੱਸ. ਨੇ ਦੱਸਿਆ ਕਿ ਇਸ ਤਹਿਤ ਕੁੱਲ 571 ਲਿੰਕ ਸੜਕਾਂ ਲਈ 1080.20 ਕਿਲੋਮੀਟਰ ਲੰਬਾਈ ਦੇ ਬਰਮ ਮਿੱਟੀ ਨਾਲ ਪੂਰੇ ਕੀਤੇ ਜਾਣਗੇ ਅਤੇ ਇਨ੍ਹਾਂ ਕੰਮਾਂ ਨਾਲ ਮਗਨਰੇਗਾ ਸਕੀਮ ਤਹਿਤ 3,13,392 ਦਿਹਾੜ੍ਹੀਆ ਪੈਦਾ ਕਰਦੇ ਹੋਏ ਜਾਬ ਕਾਰਡ ਹੋਲਡਰਾਂ ਨੂੰ ਜ਼ਿਲ੍ਹਾ ਤਰਨ ਤਾਰਨ ਵਿੱਚ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ।
ਦੇਖਣ ਵਿੱਚ ਆਇਆ ਹੈ ਕਿ ਜਿੰਮੀਦਾਰਾਂ ਵੱਲੋਂ ਸੜ੍ਹਕਾਂ ਦੇ ਬਰਮ ਕੱਟ ਲਏ ਜਾਂਦੇ ਹਨ, ਜਿਸ ਨਾਲ ਸੜਕਾਂ ਦੇ ਬਰਮ ਘੱਟ ਹੋਣ ਕਾਰਨ ਸੜਕਾਂ ਦੀ ਚੌੜਾਈ ਘੱਟ ਜਾਂਦੀ ਹੈ ਅਤੇ ਆਮ ਲੋਕਾਂ ਦੇ ਜਿਵੇਂ ਕਿ ਟਰੈਕਟਰ ਟਰਾਲੀ,ਕਾਰ, ਮੋਟਰਸਾਈਕਲ ਆਦਿ ਵਾਹਨਾ ਦੀ ਆਵਾਜਾਈ ਸਮੇਂ ਦਿੱਕਤ ਪੇਸ਼ ਆਉਂਦੀ ਹੈ ਅਤੇ ਐਕਸੀਡੈਂਟ ਦੀਆਂ ਦੁਰਘਟਨਾਵਾਂ ਦਾ ਖਦਸ਼ਾ ਬਣਿਆ ਰਹਿੰਦਾ ਹੈ।
ਡਿਪਟੀ ਕਮਿਸ਼ਨਰ ਵੱਲੋਂ ਸਾਰੇ ਜਿੰਮੀਦਾਰਾਂ ਨੂੰ ਅਪੀਲ ਕਰਦੇ ਹੋਏ ਹਦਾਇਤ ਜਾਰੀ ਕੀਤੀ ਗਈ ਕਿ ਇਨ੍ਹਾਂ ਸੜਕਾ ਦੇ ਬਰਮਾਂ ਨੂੰ ਪੂਰਾ ਕਰਨ ਲਈ ਪੂਰਨ ਸਹਿਯੋਗ ਦਿੱਤਾ ਜਾਵੇ ਅਤੇ ਬਰਮ ਬਣਨ ਉਪਰੰਤ ਇਨ੍ਹਾਂ ਨੂੰ ਬਣਾਏ ਰੱਖਣਾ ਯਕੀਨੀ ਬਣਾਇਆ ਜਾਵੇ। ਇਹਨਾ ਕੰਮਾਂ ਨਾਲ ਸੜਕਾਂ ਦੇ ਬਰਮ ਪੂਰੇ ਵੀ ਹੋਣਗੇ ਅਤੇ ਆਵਾਜਾਈ ਲਈ ਲੋਕਾਂ ਨੂੰ ਆਸਾਨੀ ਵੀ ਹੋਵੇਗੀ ਅਤੇ ਬਰਮ ਪੂਰੇ ਹੋਣ ਉਪਰੰਤ ਇਨ੍ਹਾਂ ਦੇ ਕੰਢਿਆ ਤੇ ਪਲਾਟੇਸ਼ਨ ਵੀ ਕੀਤੀ ਜਾਵੇਗੀ, ਜਿਸ ਨਾਲ ਹਰੇਕ ਪਿੰਡ ਅਤੇ ਕਸਬਿਆ ਨੂੰ ਜੋੜਨ ਵਾਲੀਆਂ ਇਨ੍ਹਾਂ ਲਿੰਕ ਸੜ੍ਹਕਾਂ/ਪਹੁੰਚ ਮਾਰਗਾ ਦੀ ਇੱਕ ਸੁੰਦਰ ਦਿੱਖ ਬਣੇਗੀ।