ਵਣ ਵਿਭਾਗ ਦੀ ਸਰਕਾਰੀ ਜਮੀਨ ਵਿੱਚ ਤਿਆਰ ਕੀਤੇ ਜਾ ਰਹੇ ਮਿੰਨੀ ਜੰਗਲ ਤੇ ਨਰਸਰੀ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਵਣ ਵਿਭਾਗ ਦੀ ਸਰਕਾਰੀ ਜਮੀਨ ਵਿੱਚ ਤਿਆਰ ਕੀਤੇ ਜਾ ਰਹੇ ਮਿੰਨੀ ਜੰਗਲ ਤੇ ਨਰਸਰੀ ਦਾ
ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਤਰਨ ਤਾਰਨ ਵੱਲੋਂ ਕੀਤਾ ਗਿਆ ਨਿਰੀਖਣ
ਤਰਨ ਤਾਰਨ, 16 ਦਸੰਬਰ :
ਮਹਾਤਮਾਂ ਗਾਂਧੀ ਨਰੇਗਾ ਸਕੀਮ ਅਧੀਨ ਜਿਲ੍ਹਾ ਤਰਨ ਤਾਰਨ ਦੇ ਬਲਾਕ ਪੱਟੀ ਵਿਖੇ ਗ੍ਰਾਮ ਪੰਚਾਇਤ ਕੈਰੋਂ ਦੇ ਨਜਦੀਕ ਵਣ ਵਿਭਾਗ ਦੀ ਸਰਕਾਰੀ ਜਮੀਨ 2.5 ਏਕੜ ਵਿੱਚ ਤਿਆਰ ਕੀਤੇ ਜਾ ਰਹੇ ਮਿੰਨੀ ਜੰਗਲ ਅਤੇ ਬਣਾਈ ਜਾ ਰਹੀ ਨਰਸਰੀ ਦਾ ਸ੍ਰੀ ਰਵਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਤਰਨ ਤਾਰਨ ਵੱਲੋਂ ਨਿਰੀਖਣ ਕੀਤਾ ਗਿਆ।
ਬਲਾਕ ਅਫ਼ਸਰ ਵਣ ਰੇਂਜ, ਪੱਟੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਮਿੰਨੀ ਜੰਗਲ ਵਿੱਚ ਵੱਖ-2 ਕਿਸਮਾਂ ਜਿਵੇਂ ਬੋਹੜ, ਪਿੱਪਲ, ਧ੍ਰੇਕ, ਟਾਹਲੀ, ਅਮਰੂਦ, ਜਾਮਨ, ਅੰਬ, ਅਰਜੁਨ, ਕਦਮ, ਪਿਲਕਣ (ਛਾਂ-ਦਾਰ ਅਤੇ ਫੁੱਲਦਾਰ) ਪੌਦੇ ਲਗਾਏ ਗਏ ਹਨ ਅਤੇ ਤਿਆਰ ਕੀਤੀ ਜਾ ਰਹੀ ਨਰਸਰੀ ਵਿੱਚ ਤਿਆਰ ਹੋਣ ਵਾਲੇ 30,000 ਬੂਟੇ ਆਉਣ ਵਾਲੇ ਸ਼ੀਜਨ ਵਿੱਚ ਲਗਾਉਣ ਲਈ ਤਿਆਰ ਹੋ ਜਾਣਗੇ।
ਨਿਰੀਖਣ ਦੌਰਾਨ ਕੰਮਾਂ ਵਿੱਚ ਪਾਇਆ ਗਿਆ ਕਿ ਪਿੰਡਾਂ ਦੇ ਜਾਬ ਕਾਰਡ ਹੋਲਡਰਾਂ ਨੂੰ ਰੁਜਗਾਰ ਦਿੱਤਾ ਜਾ ਰਿਹਾ ਹੈ। ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਤਰਨ ਤਾਰਨ ਨਿਰਦੇ਼ਸ ਦਿੱਤੇ ਗਏ ਕਿ ਮਿੰਨੀ ਜੰਗਲ ਵਿੱਚ ਸੰਘਣੇ ਅਤੇ ਮੀਆਂਵਾਕੀ ਤਕਨੀਕ ਨਾਲ ਬੂਟੇ ਲਗਾਏ ਜਾਣ ਤਾਂ ਜੋ ਮਿੰਨੀ ਜੰਗਲ ਤਿਆਰ ਕਰਨ ਦੇ ਮਨੌਰਥ ਨੂੰ ਹਦਾਇਤਾਂ ਅਨੁਸਾਰ ਤਿਆਰ ਕੀਤੇ ਜਾ ਸਕੇ ਅਤੇ ਤਿਆਰ ਕੀਤੀ ਜਾ ਰਹੀ ਨਰਸਰੀ ਦੀ ਪ੍ਰਗਤੀ ਵਿੱਚ ਤੇਜੀ ਲਿਆਉਣ ਦੀਆਂ ਹਦਾਇਤਾਂ ਜਾਰੀ ਕੀਤੀਆ ਗਈਆਂ ਤਾਂ ਜੋ ਇਸ ਨਰਸਰੀ ਵਿੱਚ ਤਿਆਰ ਕੀਤੇ ਜਾ ਰਹੇ ਪੌਦਿਆਂ ਨੂੰ ਨੇੜਲੇ ਸ਼ੀਜਨ ਵਿੱਚ ਵੱਖ-2 ਸਰਕਾਰੀ ਥਾਂਵਾਂ ਤੇ ਲਗਾਉਣ ਲਈ ਵਰਤਿਆ ਜਾ ਸਕੇ ਅਤੇ ਇਨ੍ਹਾਂ ਕੰਮਾਂ ਨੂੰ ਸਮਾਂ ਬੱਧ ਟੀਚੇ ਅਨੁਸਾਰ ਮੁਕੰਮਲ ਕੀਤਾ ਜਾਵੇ।