ਬੰਦ ਕਰੋ

ਵਧੀਕ ਡਿਪਟੀ ਕਮਿਸਨਰ (ਪੇਂਡੂ ਵਿਕਾਸ) ਵੱਲੋਂ ਬੀ. ਡੀ. ਪੀ. ਓ, ਬਲਾਕ ਪੱਟੀ ਦੇ ਦਫਤਰ ਦੀ ਅਚਨਚੇਤੀ ਚੈਕਿੰਗ

ਪ੍ਰਕਾਸ਼ਨ ਦੀ ਮਿਤੀ : 19/12/2022

ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਵਧੀਕ ਡਿਪਟੀ ਕਮਿਸਨਰ (ਪੇਂਡੂ ਵਿਕਾਸ) ਵੱਲੋਂ ਬੀ. ਡੀ. ਪੀ. ਓ, ਬਲਾਕ ਪੱਟੀ ਦੇ ਦਫਤਰ ਦੀ ਅਚਨਚੇਤੀ ਚੈਕਿੰਗ
ਗੈਰ ਹਾਜ਼ਰ ਪਾਏ ਗਏ ਕਰਮਚਾਰੀਆਂ ਵਿਰੁੱਧ ਅਮਲ ਵਿੱਚ ਲਿਆਂਦੀ ਜਾਵੇਗੀ ਸਖਤ ਕਾਰਵਾਈ
ਤਰਨ ਤਾਰਨ, 16 ਦਸੰਬਰ :
ਵਧੀਕ ਡਿਪਟੀ ਕਮਿਸਨਰ (ਪੇਂਡੂ ਵਿਕਾਸ) ਤਰਨ ਤਾਰਨ ਸ੍ਰੀ ਰਵਿੰਦਰਪਾਲ ਸਿਘ ਵੱਲੋਂ ਅੱਜ ਬੀ. ਡੀ. ਪੀ. ਓ, ਬਲਾਕ, ਪੱਟੀ ਦੇ ਦਫਤਰ ਦੀ ਅਚਨਚੇਤੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਨਵਦੀਪ ਸਿੰਘ, ਗ੍ਰਾਮ ਰੋਜਗਾਰ ਸਹਾਇਕ, ਮਗਨਰੇਗਾ ਅਤੇ ਲਵਪ੍ਰੀਤ ਸਿੰਘ, ਗ੍ਰਾਮ ਰੋਜਗਾਰ ਸਹਾਇਕ, ਮਗਨਰੇਗਾ ਡਿਊਟੀ ਤੋਂ ਗੈਰ ਹਾਜ਼ਰ ਪਾਏ ਗਏ।
ਵਧੀਕ ਡਿਪਟੀ ਕਮਿਸਨਰ (ਪੇਂਡੂ ਵਿਕਾਸ) ਤਰਨ ਤਾਰਨ ਵੱਲੋਂ ਨਿਰਦੇਸ ਦਿੱਤੇ ਗਏ ਕਿ ਡਿਊਟੀ ਪ੍ਰਤੀ ਕਿਸੇ ਪ੍ਰਕਾਰ ਦੀ ਕੁਤਾਹੀ/ਲਾਪਰਵਾਹੀ ਬਰਦਾਸਤ ਨਹੀਂ ਕੀਤੀ ਜਾਵੇਗੀ ਅਤੇ ਗੈਰ ਹਾਜ਼ਰ ਪਾਏ ਗਏ ਕਰਮਚਾਰੀਆਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।