ਬੰਦ ਕਰੋ

ਮਹਾਤਮਾਂ ਗਾਂਧੀ ਨਰੇਗਾ ਸਕੀਮ ਅਧੀਨ ਵੱਖ-ਵੱਖ ਪੰਚਾਇਤਾਂ ਵਿੱਚ ਚੱਲ ਰਹੇ ਕੰਮਾਂ ਦਾ ਨਿਰੀਖਣ ਕਰਨ ਲਈ ਡਿਪਟੀ ਕਮਿਸ਼ਨਰ ਵੱਲੋਂ ਅਚਨਚੇਤੀ ਦੌਰਾ 

ਪ੍ਰਕਾਸ਼ਨ ਦੀ ਮਿਤੀ : 26/12/2022
ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ 
 
ਮਹਾਤਮਾਂ ਗਾਂਧੀ ਨਰੇਗਾ ਸਕੀਮ ਅਧੀਨ ਵੱਖ-ਵੱਖ ਪੰਚਾਇਤਾਂ ਵਿੱਚ ਚੱਲ ਰਹੇ ਕੰਮਾਂ ਦਾ ਨਿਰੀਖਣ ਕਰਨ ਲਈ ਡਿਪਟੀ ਕਮਿਸ਼ਨਰ ਵੱਲੋਂ ਅਚਨਚੇਤੀ ਦੌਰਾ 
 
ਜਿਲ੍ਹੇ ਦੀਆ ਸਮੂਹ ਪੰਚਾਇਤਾਂ ਵਿੱਚ ਮਗਨਰੇਗਾ ਸਕੀਮ ਨੂੰ ਹੋਰ ਵਧੀਆ ਅਤੇ ਅਸਰਦਾਰ ਢੰਗ ਨਾਲ ਲਾਗੂ ਕਰਨਾ ਬਣਾਇਆ ਜਾਵੇਗਾ ਯਕੀਨੀ
 
ਤਰਨ ਤਾਰਨ, 24 ਦਸੰਬਰ :
 
ਮਹਾਤਮਾਂ ਗਾਂਧੀ ਨਰੇਗਾ ਸਕੀਮ ਅਧੀਨ ਜਿਲ੍ਹਾ ਤਰਨ ਤਾਰਨ ਦੀ ਗ੍ਰਾਮ ਪੰਚਾਇਤ, ਕੱਕਾ ਕੰਡਿਆਲਾ, ਮੁਗਲਚੱਕ, ਨੂਰਦੀ, ਠਰੂ ਅਤੇ ਪੰਡੋਰੀ ਹਸਨ ਬਲਾਕ ਤਰਨ ਤਾਰਨ ਵਿੱਚ ਚੱਲ ਰਹੇ ਕੰਮਾਂ ਦਾ ਸ੍ਰੀ ਰਿਸ਼ੀਪਾਲ ਸਿੰਘ ਆਈ.ਏ.ਐੱਸ. ਡਿਪਟੀ ਕਮਿਸ਼ਨਰ, ਤਰਨ ਤਾਰਨ ਅਤੇ ਸ੍ਰੀ ਰਵਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਤਰਨ ਤਾਰਨ ਵੱਲੋਂ ਅਚਨਚੇਤ ਦੌਰਾ ਕਰਕੇ ਨਿਰੀਖਣ ਕੀਤਾ ਗਿਆ। 
ਨਿਰੀਖਣ ਦੌਰਾਨ ਗ੍ਰਾਮ ਪੰਚਾਇਤ ਕੱਕਾ ਕੰਡਿਆਲਾ ਵਿਖੇ ਚੱਲ ਰਹੇ ਬਰਮਾਂ ਤੇ ਮਿੱਟੀ ਪਾਉਣ ਦੇ ਕੰਮ ਤੇ ਲੇਬਰ ਤਸੱਲੀਬਖਸ਼ ਕੰਮ ਕਰਦੀ ਪਾਈ ਗਈ। ਇਸ ਕੰਮ ‘ਤੇ ਪਾਇਆ ਗਿਆ ਕਿ ਲੇਬਰ ਕੋਲ ਲੋੜੀਂਦੇ ਔਜਾਰ (ਕਹੀਆਂ ਬਾਲਟੇ) ਘੱਟ ਸਨ ਅਤੇ ਆਦੇਸ਼ ਜਾਰੀ ਕੀਤੇ ਗਏ ਕਿ ਗ੍ਰਾਮ ਪੰਚਾਇਤ ਦੇ ਫੰਡਾਂ ਵਿੱਚੋਂ ਲੇਬਰ ਲਈ ਲੋੜੀਂਦੇ ਔਜਾਰ(ਕਹੀਆਂ ਬਾਲਟੇ)  ਮੁਹੱਈਆ ਕਰਵਾਏ ਜਾਣ। ਗ੍ਰਾਮ ਪੰਚਾਇਤ ਮੁਗਲਚੱਕ ਤੇ ਬਰਮਾਂ ਤੇ ਮਿੱਟੀ ਦਾ ਕੰਮ ਚੈਕਿੰਗ ਦੌਰਾਨ ਤਸੱਲੀਬਖਸ਼ ਪਾਇਆ ਗਿਆ। ਗ੍ਰਾਮ ਪੰਚਾਇਤ ਨੂਰਦੀ ਵਿਖੇ ਨਹਿਰੀ ਮਾਈਨਰ ਦੀ ਸਫ਼ਾਈ ਦਾ ਚੱਲ ਰਿਹਾ ਕੰਮ ਚੈਕਿੰਗ ਦੌਰਾਨ ਤਸੱਲੀਬਖਸ਼ ਪਾਇਆ ਗਿਆ। ਇਸ ਕੰਮ ‘ਤੇ ਆਦੇਸ਼ ਜਾਰੀ ਕੀਤੇ ਗਏ ਕਿ ਨਹਿਰੀ ਮਾਈਨਰ ਦੇ ਬਰਮਾ ਤੇ ਬੈਂਬੂ (ਵਾਂਸ) ਦੇ ਰੁੱਖ ਵੀ ਲਗਾਏ ਜਾਣ। ਗ੍ਰਾਮ ਪੰਚਾਇਤ ਠਰੂ ਵਿਖੇ ਛੱਪੜ ਦਾ ਚੱਲ ਰਹੇ ਕੰਮ ਤੇ ਚੈਕਿੰਗ ਦੌਰਾਨ ਪਾਇਆ ਗਿਆ ਕਿ ਛੱਪੜ ਦਾ ਕੰਮ ਸਹੀ ਪਲਾਨਿੰਗ ਅਤੇ ਸਹੀ ਢੰਗ ਨਾਲ ਨਹੀਂ ਕਰਵਾਇਆ ਜਾ ਰਿਹਾ ਸੀ। ਇਸ ਕੰਮ ‘ਤੇ ਏ. ਪੀ. ਓ, ਬਲਾਕ ਤਰਨ ਤਾਰਨ ਨੂੰ ਆਦੇਸ਼ ਜਾਰੀ ਕੀਤੇ ਗਏ ਕਿ ਤਕਨੀਕੀ ਪਲਾਨਿੰਗ ਨਾਲ ਇਸ ਛੱਪੜ ਦਾ ਪਹਿਲਾ ਪਾਣੀ ਕਢਵਾਇਆ ਜਾਵੇ ਅਤੇ ਇਸ ਉਪਰੰਤ ਛੱਪੜ ਦੀ ਡੂੰਘਾਈ ਲਈ ਲੇਬਰ ਲਗਾ ਕੇ ਗਾਰ ਅਤੇ ਮਿੱਟੀ ਕੱਢ ਕੇ ਅਤੇ ਚਾਰੇ ਪਾਸਿਆਂ ਤੋਂ ਛੱਪੜ ਦਾ ਸੁੰਦਰੀਕਰਨ ਕੀਤਾ ਜਾਵੇ।
ਗ੍ਰਾਮ ਪੰਚਾਇਤ ਪੰਡੋਰੀ ਹਸਨ ਵਿਖੇ ਨਹਿਰੀ ਮਾਈਨਰ ਦੀ ਸਫ਼ਾਈ ਦਾ ਚੱਲ ਰਿਹਾ ਕੰਮ ਚੈਕਿੰਗ ਦੌਰਾਨ ਤਸੱਲੀਬਖਸ਼ ਪਾਇਆ ਗਿਆ। ਇਸ ਕੰਮ ‘ਤੇ ਆਦੇਸ਼ ਜਾਰੀ ਕੀਤੇ ਗਏ ਕਿ  60 ਸਾਲ ਤੋ ਵੱਧ ਦੇ ਜਾਬ ਕਾਰਡ ਹੋਲਡਰਾਂ ਨੂੰ ਬਤੌਰ ਮੇਟ ਤੈਨਾਤ ਕੀਤਾ ਜਾਵੇ।
ਇਸ ਇਲਾਵਾ ਗ੍ਰਾਮ ਪੰਚਾਇਤ ਪੰਡੋਰੀ ਰਹਿਮਾਣਾ ਵਿਖੇ ਨਹਿਰੀ ਮਾਈਨਰ ਦੀ ਸਫ਼ਾਈ ਦਾ ਚੱਲ ਰਿਹਾ ਕੰਮ ਚੈਕਿੰਗ ਦੌਰਾਨ ਤਸੱਲੀਬਖਸ਼ ਪਾਇਆ ਗਿਆ।ਇਸ ਦੇ ਨਾਲ ਪਿੰਡ ਪੰਡੋਰੀ ਰਹਿਮਾਣਾ ਦੀ ਸ਼ਮਸ਼ਾਨਘਾਟ ਦੇ ਨਜਦੀਕ 2.5 ਏਕੜ ਸ਼ਾਮਲਾਤ ਜਮੀਨ ਦਾ ਵੀ ਦੌਰਾ ਕੀਤਾ ਕੀਤਾ ਗਿਆ, ਜਿਸ ਨੂੰ ਦੇਖਣ ਉਪਰੰਤ ਡਿਪਟੀ ਕਮਿਸ਼ਨਰ ਵੱਲੋੰ ਏ. ਪੀ. ੳ. ਮਗਨਰੇਗਾ ਨੂੰ  ਨਿਰਦੇਸ਼ ਜਾਰੀ ਕੀਤੇ ਕਿ ਇਸ ਜਗ੍ਹਾ ਤੇ ਟੋਏ ਟਿੱਬਿਆਂ ਦੀ ਨਰੇਗਾ ਅਧੀਨ ਲੈਂਡ ਲੈਵਲਿੰਗ ਕੀਤੀ ਜਾਵੇ ਅਤੇ ਇਸ ਉਪਰੰਤ ਇਸ ਜਗ੍ਹਾ ਤੇ ਮੀਆਂਵਾਕੀ ਤਕਨੀਕੀ ਨਾਲ ਜੰਗਲ ਲਗਾਇਆ ਜਾਵੇ। ਇਸ ਤੋੰ ਇਲਾਵਾ ਮੌਕੇ ‘ਤੇ ਹਾਜਰ ਕਰਮਚਾਰੀਆਂ ਨੂੰ ਆਦੇਸ਼ ਦਿੱਤੇ ਕਿ ਨਰੇਗਾ ਸਕੀਮ ਨੂੰ ਹੋਰ ਵਧੀਆ ਅਤੇ ਅਸਰਦਾਰ ਢੰਗ ਨਾਲ ਜਿਲ੍ਹੇ ਦੀਆ ਸਮੂਹ ਪੰਚਾਇਤਾਂ ਵਿੱਚ ਲਾਗੂ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ।