ਬੰਦ ਕਰੋ

ਨਹਿਰੂ ਯੁਵਾ ਕੇਂਦਰ ਤਰਨਤਾਰਨ ਵੱਲੋਂ ਸ਼ਹੀਦ ਬਾਬਾ ਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਕੰਗ ਦੇ ਖੇਡ ਮੈਦਾਨ ਵਿਖੇ ਕਰਵਾਏ ਗਏ ਖੇਡ ਮੁਕਾਬਲੇ  

ਪ੍ਰਕਾਸ਼ਨ ਦੀ ਮਿਤੀ : 11/01/2023
ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ 
 
ਨਹਿਰੂ ਯੁਵਾ ਕੇਂਦਰ ਤਰਨਤਾਰਨ ਵੱਲੋਂ ਸ਼ਹੀਦ ਬਾਬਾ ਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਕੰਗ ਦੇ ਖੇਡ ਮੈਦਾਨ ਵਿਖੇ ਕਰਵਾਏ ਗਏ ਖੇਡ ਮੁਕਾਬਲੇ  
 
ਤਰਨ ਤਾਰਨ, 09 ਜਨਵਰੀ :
 
ਨਹਿਰੂ ਯੁਵਾ ਕੇਂਦਰ ਤਰਨਤਾਰਨ ਵੱਲੋਂ 7 ਅਤੇ 8 ਜਨਵਰੀ ਨੂੰ ਬਲਾਕ ਖਡੂਰ ਸਾਹਿਬ ਦੇ ਸ਼ਹੀਦ ਬਾਬਾ ਦੀਪ ਸਿੰਘ ਸੀਨੀਅਰ ਸੈਕੰਡਰੀ ਸਕੂਲ ਕੰਗ ਦੇ ਖੇਡ ਮੈਦਾਨ ਵਿਖੇ ਬਾਬਾ ਇੰਦਰ ਸਿੰਘ ਮੈਮੋਰੀਅਲ ਸਪੋਰਟਸ ਕਲੱਬ ਕੰਗ ਦੇ ਸਹਿਯੋਗ ਨਾਲ ਜ਼ਿਲ੍ਹਾ ਯੂਥ ਅਫ਼ਸਰ ਮੈਡਮ ਜਸਲੀਨ ਕੌਰ ਦੀ ਪ੍ਰਧਾਨਗੀ ਹੇਠ ਖੇਡ ਮੁਕਾਬਲੇ ਕਰਵਾਏ ਗਏ, ਜਿਸ ਵਿੱਚ ਵਾਲੀਬਾਲ (ਲੜਕੇ ਅਤੇ ਲੜਕੀਆਂ), ਕਬੱਡੀ (ਲੜਕੀਆਂ) ਨੈਸ਼ਨਲ ਸਟਾਈਲ ਅਤੇ ਅਥਲੈਟਿਕਸ (ਲੜਕੇ ਅਤੇ ਲੜਕੀਆਂ) ਦੇ ਮੁਕਾਬਲੇ ਕਰਵਾਏ ਗਏ।  
ਇਨ੍ਹਾਂ ਮੁਕਾਬਲਿਆਂ ਵਿੱਚ ਵਾਲੀਬਾਲ ਵਿੱਚ ਪਿੰਡ ਕੰਗ ਪਹਿਲੇ, ਵੇੰਈਪੁਈ ਦੂਜੇ, ਵਾਲੀਬਾਲ ਵਿੱਚ ਬਾਬਾ ਇੰਦਰ ਸਿੰਘ ਸਪੋਰਟਸ ਕਲੱਬ ਪਹਿਲੇ ਅਤੇ ਲੜਕੀਆਂ ਵਿੱਚ ਪਿੰਡ ਕੰਗ ਦੂਜੇ, ਕਬੱਡੀ ਵਿੱਚ ਬਾਬਾ ਮੱਲਾ ਜੀ ਸਪੋਰਟਸ ਕਲੱਬ ਕੱਲਾ ਪਹਿਲੇ ਅਤੇ ਪਿੰਡ ਕੱਲਾ ਦੂਜੇ ਸਥਾਨ ’ਤੇ ਰਿਹਾ। ਅਥਲੈਟਿਕਸ (ਲੜਕੇ) ਵਿੱਚ ਨਵਜੋਤ ਸਿੰਘ ਦੀਨੇਵਾਲ ਪਹਿਲੇ, ਤੀਹਰੀ ਛਾਲ ਵਿੱਚ ਸਜਨਪ੍ਰੀਤ ਸਿੰਘ ਮੱਲਾ ਦੂਜੇ ਅਤੇ ਸੁਖਮਨਪ੍ਰੀਤ ਸਿੰਘ ਤੀਜੇ, ਡਿਸਕਸ ਥਰੋਅ ਵਿੱਚ ਸਾਹਿਲਪ੍ਰੀਤ ਸਿੰਘ ਕਾਲਾ ਪਹਿਲੇ, ਵਿਸ਼ਵਦੀਪ ਸਿੰਘ ਬਾਣੀਆ ਦੂਜੇ ਅਤੇ ਪ੍ਰਦੀਪ ਸਿੰਘ ਕੰਗ ਤੀਜੇ ਸਥਾਨ ’ਤੇ ਰਹੇ।  ਅਥਲੈਟਿਕਸ (ਲੜਕੀਆਂ) ਵਿੱਚ ਸ਼ਾਟ ਪੁਟ ਵਿੱਚ ਗੁਰਲੀਨ ਕੌਰ ਬਾਣੀਆ ਪਹਿਲੇ, ਸੰਦੀਪ ਕੌਰ ਦੀਨਵਾਲ ਦੂਜੇ ਅਤੇ ਹਰਮਨਪ੍ਰੀਤ ਕੌਰ ਮਲਚੱਕ ਤੀਜੇ, 100 ਮੀਟਰ ਵਿੱਚ ਪ੍ਰਦੀਪ ਕੌਰ ਬਾਣੀਆ ਪਹਿਲੇ, ਸਿਆਪੀਤ ਕੌਰ ਮਲਚੱਕ ਦੂਜੇ ਅਤੇ ਰਾਜਬੀਰ ਕੌਰ ਦੀਨਵਾਲ ਤੀਜੇ ਸਥਾਨ ’ਤੇ ਰਹੇ।  ਹਰਪ੍ਰੀਤ ਕੌਰ ਕਾਲਾ ਨੇ ਪਹਿਲਾ ਸਥਾਨ ਹਾਸਲ ਕੀਤਾ।  400 ਮੀਟਰ ਦੌੜ ਵਿੱਚ ਹਰਪ੍ਰੀਤ ਕੌਰ ਬਾਣੀਆ ਨੇ ਦੂਜਾ ਅਤੇ ਬਲਪੀਤ ਕੌਰ ਬਾਣੀਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ।  ਇਸ ਮੌਕੇ ਇਨਾਮ ਵੰਡ ਸਮਾਰੋਹ ਵਿੱਚ ਜ਼ਿਲ੍ਹਾ ਯੂਥ ਅਫ਼ਸਰ ਜਸਲੀਨ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ।  ਇਸ ਮੌਕੇ ਬਾਬਾ ਇੰਦਰ ਸਿੰਘ ਸਪੋਰਟਸ ਕਲੱਬ ਦੇ ਪ੍ਰਧਾਨ ਅਮਨਦੀਪ ਸਿੰਘ ਕੰਗ ਤੋਂ ਇਲਾਵਾ ਸਕੂਲ ਦੇ ਸੰਸਥਾਪਕ ਪਿ੍ੰਸੀਪਲ ਹਰਭਜਨ ਸਿੰਘ ਕੰਗ, ਪਿ੍ੰਸੀਪਲ ਅਮਨਦੀਪ ਕੌਰ ਕੰਗ, ਰਵਨੀਤ ਸਿੰਘ ਮੁਗਲਾਨੀ, ਸੁਖਵਿੰਦਰ ਸਿੰਘ ਕੰਗ, ਬਲਜੀਤ ਕੌਰ ਦੇਊ ਅਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ ।