ਬੰਦ ਕਰੋ

ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਤਰਨ ਤਾਰਨ ਵਿੱਚ ਸ਼ੁਰੂ ਕੀਤੀ ਗਈ ਜੱਲੋਕੇ ਰੇਤ ਖੱਡ ਤੋਂ ਹੁਣ ਤੱਕ ਭਰਿਆ ਗਿਆ 613 ਟਰਾਲੀਆਂ ਰੇਤਾ-ਡਿਪਟੀ ਕਮਿਸ਼ਨਰ ਰੇਤ ਖੱਡ ਵਿੱਚੋਂ ਰੋਜ਼ਾਨਾ ਕੀਤੀ ਜਾ ਰਹੀ ਹੈ ਲੱਗਭੱਗ 150 ਟਰਾਲੀਆਂ ਰੇਤੇ ਦੀ ਭਰਾਈ

ਪ੍ਰਕਾਸ਼ਨ ਦੀ ਮਿਤੀ : 13/02/2023

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਤਰਨ ਤਾਰਨ ਵਿੱਚ ਸ਼ੁਰੂ ਕੀਤੀ ਗਈ ਜੱਲੋਕੇ ਰੇਤ ਖੱਡ ਤੋਂ ਹੁਣ ਤੱਕ ਭਰਿਆ ਗਿਆ 613 ਟਰਾਲੀਆਂ ਰੇਤਾ-ਡਿਪਟੀ ਕਮਿਸ਼ਨਰ
ਰੇਤ ਖੱਡ ਵਿੱਚੋਂ ਰੋਜ਼ਾਨਾ ਕੀਤੀ ਜਾ ਰਹੀ ਹੈ ਲੱਗਭੱਗ 150 ਟਰਾਲੀਆਂ ਰੇਤੇ ਦੀ ਭਰਾਈ
ਰੇਤ ਖੱਡ ’ਚ ਮੁਕੰਮਲ ਪਾਰਦਰਸ਼ਤਾ ਲਈ ਲਗਾਈਆਂ ਜਾਣਗੀਆਂ ਪੀ. ਓ. ਐੱਸ. ਮਸ਼ੀਨਾਂ
ਤਰਨ ਤਾਰਨ, 11 ਫ਼ਰਵਰੀ :
ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਤਰਨ ਤਾਰਨ ਵਿੱਚ ਸਸਤਾ ਰੇਤਾ ਮੁਹੱਈਆ ਕਰਵਾਉਣ ਲਈ 05 ਫਰਵਰੀ ਨੂੰ ਪਿੰਡ ਜੱਲੋਕੇ ਵਿਖੇ ਸ਼ੁਰੂ ਕੀਤੀ ਗਈ ਜਨਤਕ ਰੇਤ ਖੱਡ ਨੂੰ ਆਮ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਿਸ਼ੀਪਾਲ ਸਿੰਘ ਨੇ ਦੱਸਿਆ ਕਿ 05 ਫਰਵਰੀ ਤੋਂ ਲੈ ਕੇ ਜੱਲੋਕੇ ਰੇਤ ਖੱਡ ਤੋਂ ਅੱਜ ਤੱਕ 613 ਟਰਾਲੀਆਂ ਰੇਤੇ ਦੀ ਵਿੱਕਰੀ ਹੋ ਚੁੱਕੀ ਹੈ।ਉਹਨਾਂ ਦੱਸਿਆ ਕਿ ਇਸ ਰੇਤ ਖੱਡ ਵਿੱਚੋਂ ਹੁਣ ਰੋਜ਼ਾਨਾ ਲੱਗਭੱਗ 150 ਟਰਾਲੀਆਂ ਰੇਤੇ ਦੀ ਭਰਾਈ ਕੀਤੀ ਜਾ ਰਹੀ ਹੈ।
ਉੁਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਰੇਤ ਖਰੀਦਣ ਵਾਲੇ ਨੂੰ ਵਿਭਾਗ ਦੀ ਐਪ ਤੋਂ ਕਿਊ ਆਰ ਕੋਡ ਵੀ ਜਾਰੀ ਕੀਤਾ ਜਾਂਦਾ ਹੈ, ਜਿਸ ’ਤੇ ਖਰੀਦਣ ਵਾਲੇ ਦੀ ਸਾਰੀ ਜਾਣਕਾਰੀ ਮੁਕੰਮਲ ਰੂਪ ’ਚ ਹੁੰਦੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਸਸਤੇ ਭਾਅ ’ਤੇ ਰੇਤਾ ਮੁਹੱਈਆ ਕਰਵਾਉਣ ਲਈ ਖੋਲ੍ਹੀਆਂ ਗਈਆਂ ਜਨਤਕ ਰੇਤ ਖਾਣਾਂ ’ਚ ਮੁਕੰਮਲ ਪਾਰਦਰਸ਼ਤਾ ਲਈ ਪੀ. ਓ. ਐੱਸ. ਮਸ਼ੀਨਾਂ ਲਾਈਆਂ ਜਾਣਗੀਆਂ, ਜਿਨ੍ਹਾਂ ਰਾਹੀਂ ਡਿਜੀਟਲ ਅਦਾਇਗੀ ਹੋਣ ਦੇ ਨਾਲ ਹੀ ਰੇਤ ਖਰੀਦਣ ਵਾਲੇ ਨੂੰ ਉਸ ਵੱਲੋਂ ਕੀਤੀ ਅਦਾਇਗੀ ਦੀ ਰਸੀਦ ਵੀ ਮਿਲੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਣਨ ਤੇ ਭੂ ਵਿਗਿਆਨ ਮੰਤਰੀ ਪੰਜਾਬ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਜਨਤਕ ਰੇਤ ਖਾਣਾਂ ਦੇ ਪ੍ਰਬੰਧ ’ਚ ਮੁਕੰਮਲ ਪਾਰਦਰਸ਼ਤਾ ਬਰਕਰਾਰ ਰੱਖਣ ਲਈ ਦਿੱਤੀਆਂ ਹਦਾਇਤਾਂ ਦੇ ਮੱਦੇਨਜ਼ਰ ਵਿਭਾਗ ਵੱਲੋਂ ਇਨ੍ਹਾਂ ਪੀ. ਓ. ਐੱਸ. (ਪੁਆਇੰਟ ਆਫ਼ ਸੇਲ) ਮਸ਼ੀਨਾਂ ਦੀ ਸਪਲਾਈ ਦਾ ਆਰਡਰ ਦੇ ਦਿੱਤਾ ਗਿਆ ਹੈ, ਜੋ ਕਿ ਅਗਲੇ ਦਿਨਾਂ ’ਚ ਉਪਲੱਬਧ ਹੋਣ ’ਤੇ ਜਨਤਕ ਰੇਤ ਖਾਣ ਵਾਲੀ ਥਾਂ ’ਤੇ ਉਪਲੱਬਧ ਹੋ ਜਾਵੇਗੀ।
ਜੱਲੋਕੇ ਰੇਤ ਖੱਡ ਤੋਂ ਰੇਤ ਭਰਨ ਆਏ ਲੋਕਾਂ ਨੇ ਕਿਹਾ ਕਿ ਇਸ ਗੱਲ ਦੀ ਖੁਸ਼ੀ ਹੋਈ ਕਿ ਰੇਤੇ ਦੀ ਪਰਚੀ ਕੇਵਲ ਸਾਢੇ ਪੰਜ ਰੁਪਏ ਘਣ ਫੁੱਟ ਦੇ ਹਿਸਾਬ ਨਾਲ ਕੱਟੀ ਜਾ ਰਹੀ ਹੈ ਜੋ ਕਿ ਬਹੁਤ ਹੀ ਵਾਜਿਬ ਰੇਟ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਕਿ ਜਿਸ ਨੂੰ ਵੀ ਆਪਣੇ ਲਈ ਰੇਤੇ ਦੀ ਲੋੜ ਹੋਵੇ, ਉਹ ਆਪਣੀ ਟਰਾਲੀ ਅਤੇ ਲੇਬਰ ਲਵੇ ਅਤੇ ਇੱਥੋਂ ਰੇਤਾ ਭਰ ਕੇ ਲੈ ਜਾਵੇ।