ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਪੰਜਾਬ ਸਰਕਾਰ ਕਿਸਾਨ ਮਿਲਣੀ ਦਾ ਆਯੋਜਨ ਕੀਤਾ ਗਿਆ
ਤਰਨ ਤਾਰਨ 13-02-2023 :ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਪੰਜਾਬ ਸਰਕਾਰ ਕਿਸਾਨ ਮਿਲਣੀ ਦਾ ਆਯੋਜਨ ਕੀਤਾ ਗਿਆ।ਮੁੱਖ ਖੇਤੀਬਾੜੀ ਅਫਸਰ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਤੇ ਡਾਇਰੈਕਟਰ ਖੇਤੀਬਾੜੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਤਰਨਤਾਰਨ ਤੋਂ ਖੇਤੀਬਾੜੀ ਵਿਭਾਗ ਵੱਲੋਂ ਆਤਮਾ ਦੇ ਸਹਿਯੋਗ ਨਾਲ ਇਸ ਮਿੱਲਣੀ ਵਿੱਚ 4 ਬੱਸਾਂ ਰਾਹੀਂ 100 ਕਿਸਾਨਾਂ ਨੇ ਭਾਗ ਲਿਆ।ਮਾਨਯੋਗ ਮੁੱਖ ਮੰਤਰੀ ਸ.ਭਗਵੰਤ ਸਿੰਘ ਜੀ ਮਾਨ ਅਤੇ ਮਾਨਯੋਗ ਖੇਤੀਬਾੜੀ ਮੰਤਰੀ ਸ.ਕੁਲਦੀਪ ਸਿੰਘ ਜੀ ਧਾਲੀਵਾਲ ਨੇ ਇਸ ਪੰਜਾਬ ਸਰਕਾਰ ਕਿਸਾਨ ਮਿਲਨੀ ਦਾ ਉਦਘਾਟਨ ਕੀਤਾ। ਸੀ ਐਮ ਮਾਨ ਸਾਬ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਪਾਣੀ ਦੀ ਬੱਚਤ, ਫਸਲੀ ਵਿਭਿੰਨਤਾ, ਵੈਲਿਊ ਅਡੀਸਨ ਅਤੇ ਪ੍ਰੋਸੈਸਿੰਗ ‘ਤੇ ਜ਼ੋਰ ਦੇਣ ਦੀ ਅਪੀਲ ਕੀਤੀ। ਮੁੱਖ ਖੇਤੀਬਾੜੀ ਅਫਸਰ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਇਸ ਮਿੱਲਣੀ ਵਿੱਚ ਵੱਖ-ਵੱਖ ਤਰ੍ਹਾਂ ਦੇ ਸਹਾਇਕ ਕਿੱਤਿਆਂ ਜਿਵੇਂ ਬਾਗਬਾਨੀ, ਡੇਅਰੀ, ਪਸ਼ੂ ਪਾਲਣ, ਫੁੱਲਾਂ ਦੀ ਕਾਸ਼ਤ, ਖੁੰਬਾਂ ਦੀ ਕਾਸ਼ਤ, ਫੂਡ ਪ੍ਰੋਸੈਸਿੰਗ, ਵੈਲਯੂ ਐਡੀਸ਼ਨ ਅਤੇ ਖੇਤੀਬਾੜੀ ਵਿਭਾਗ ਦੇ ਸਟਾਲ ਅਤੇ ਕਾਊਂਟਰ ਲਗਾਏ ਗਏ ਸਨ। ਕਿਸਾਨਾਂ ਨੇ ਇਨ੍ਹਾਂ ਸਟਾਲਾਂ ਤੋਂ ਵੱਡਮੁੱਲੀ ਤਕਨੀਕੀ ਜਾਣਕਾਰੀ ਹਾਸਲ ਕੀਤੀ ਅਤੇ ਖੇਤੀਬਾੜੀ ਨੀਤੀ ਬਾਰੇ ਲਿਖਤੀ ਅਤੇ ਜ਼ੁਬਾਨੀ ਰੂਪ ਵਿੱਚ ਆਪਣੇ ਉਸਾਰੂ ਵਿਚਾਰ ਅਤੇ ਫੀਡਬੈਕ ਦਿੱਤੇ । ਇਸ ਮਿਲਨੀ ਵਿੱਚ ਜ਼ਿਲ੍ਹਾ ਤਰਨਤਾਰਨ ਦਾ ਸਮੂਹ ਖੇਤੀਬਾੜੀ ਸਟਾਫ਼ ਹਾਜ਼ਰ ਸਨ।