ਜ਼ਿਲ੍ਹਾ ਮੈਜਿਸਟਰੇਟ ਨੇ ਪਰੀਖਿਆ ਕੇਂਦਰਾਂ ਦੇ ਆਲੇ-ਦੁਆਲੇ 100 ਮੀਟਰ ਦੇ ਏਰੀਏ ਵਿੱਚ ਪ੍ਰੀਖਿਆਰਥੀਆਂ ਦੇ ਮਾਤਾ-ਪਿਤਾ/ਰਿਸ਼ਤੇਦਾਰ ਤੇ ਆਮ ਜਨਤਾ ਦੇ ਇਕੱਠੇ ਹੋਣ ‘ਤੇ ਲਗਾਈ ਪਾਬੰਦੀ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲ੍ਹਾ ਮੈਜਿਸਟਰੇਟ ਨੇ ਪਰੀਖਿਆ ਕੇਂਦਰਾਂ ਦੇ ਆਲੇ-ਦੁਆਲੇ 100 ਮੀਟਰ ਦੇ ਏਰੀਏ ਵਿੱਚ ਪ੍ਰੀਖਿਆਰਥੀਆਂ ਦੇ ਮਾਤਾ-ਪਿਤਾ/ਰਿਸ਼ਤੇਦਾਰ ਤੇ ਆਮ ਜਨਤਾ ਦੇ ਇਕੱਠੇ ਹੋਣ ‘ਤੇ ਲਗਾਈ ਪਾਬੰਦੀ
ਤਰਨ ਤਾਰਨ, 17 ਫਰਵਰੀ :
ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ, ਐਸ. ਏ. ਐਸ. ਨਗਰ, ਪੰਜਾਬ ਰਾਹੀਂ ਪ੍ਰਾਪਤ ਸੂਚਨਾ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਫਰਵਰੀ/ਮਾਰਚ-2023 ਦੀਆਂ ਸਲਾਨਾ ਪਰੀਖਿਆਵਾਂ (ਸਮੇਤ ਓਪਨ ਸਕੂਲ) ਮਿਤੀ 20 ਫਰਵਰੀ, 2023 ਤੋਂ 20 ਅਪ੍ਰੈਲ, 2023 ਤੱਕ ਸਵੇਰ ਅਤੇ ਸ਼ਾਮ ਦੇ ਸੈਸ਼ਨ ਵਿਚ ਬੋਰਡ ਵੱਲੋਂ ਸਥਾਪਿਤ ਕੀਤੇ ਪਰੀਖਿਆ ਕੇਂਦਰਾਂ ਵਿਚ ਕਰਵਾਈਆਂ ਜਾ ਰਹੀਆਂ ਹਨ।
ਇਸ ਸਬੰਧ ਵਿੱਚ ਜ਼ਿਲ੍ਹਾ ਮੈਜਿਸਟਰੇਟ, ਤਰਨ ਤਾਰਨ ਸ੍ਰੀ ਰਿਸ਼ੀਪਾਲ ਸਿੰਘ, ਆਈ. ਏ. ਐਸ., ਨੇ ਪਰੀਖਿਆਵਾਂ ਦੇ ਸਮੇਂ ਦੌਰਾਨ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਣਾਈ ਰੱਖਣਾ ਜ਼ਰੂਰੀ ਸਮਝਦੇ ਹੋਇਆ ਫੋਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਤਰਨ ਤਾਰਨ ਵਿੱਚ ਮਿਤੀ 20 ਫਰਵਰੀ, 2023 ਤੋਂ 20 ਅਪ੍ਰੈਲ, 2023 ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜ਼ਿਲ੍ਹਾ ਤਰਨ ਤਾਰਨ ਵਿੱਚ ਪਰੀਖਿਆਵਾਂ ਲਈ ਸਥਾਪਿਤ ਕੀਤੇ ਗਏ ਪਰੀਖਿਆ ਕੇਂਦਰਾਂ ਦੇ ਆਲੇ-ਦੁਆਲੇ 100 ਮੀਟਰ ਦੇ ਏਰੀਏ ਵਿੱਚ ਪ੍ਰੀਖਿਆਰਥੀਆਂ ਦੇ ਮਾਤਾ-ਪਿਤਾ/ਰਿਸ਼ਤੇਦਾਰ ਅਤੇ ਆਮ ਜਨਤਾ ਦੇ ਇਕੱਠੇ ਹੋਣ ਤੇ ਪੂਰਨ ਤੌਰ ‘ਤੇ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਹੁਕਮਾਂ ਅਨੁਸਾਰ ਸੀਨੀਅਰ ਕਪਤਾਨ ਪੁਲਿਸ, ਤਰਨ ਤਾਰਨ ਇਸ ਹੁਕਮ ਦੀ ਪਾਲਣਾ ਕਰਵਾਉਣਗੇ ਅਤੇ ਪਰੀਖਿਆ ਕੇਂਦਰਾਂ ਦੇ ਆਲੇ-ਦੁਆਲੇ ਸੁਰੱਖਿਆ, ਟਰੈਫਿਕ ਆਦਿ ਦੇ ਯੋਗ ਪ੍ਰਬੰਧ ਕਰਵਾਉਣਗੇ।ਪਾਬੰਦੀ ਦੇ ਇਹ ਹੁਕਮ 20 ਅਪ੍ਰੈਲ, 2023 ਤੱਲ ਲਾਗੂ ਰਹਿਣਗੇ।