ਬੰਦ ਕਰੋ

ਸੰਤ ਕਬੀਰ ਕਾਨਵੈਂਟ ਸਕੂਲ ਦਾਸੂਵਾਲ, ਵਲਟੋਹਾ ਵਿਖੇ ਬੱਚਿਆ ਦੇ ਮੌਲਿਕ ਅਧਿਕਾਰ, ਮੌਲਿਕ ਕਰਤੱਵਾਂ ਅਤੇ ਨਾਲਸਾ ਦੀਆਂ ਸਕੀਮਾ ਸੰਬੰਧੀ ਬੱਚਿਆਂ ਨੂੰ ਕੀਤਾ ਗਿਆ ਜਾਗਰੂਕ

ਪ੍ਰਕਾਸ਼ਨ ਦੀ ਮਿਤੀ : 20/02/2023
ਸੰਤ ਕਬੀਰ ਕਾਨਵੈਂਟ ਸਕੂਲ ਦਾਸੂਵਾਲ, ਵਲਟੋਹਾ  ਵਿਖੇ  ਬੱਚਿਆ ਦੇ ਮੌਲਿਕ ਅਧਿਕਾਰ, ਮੌਲਿਕ ਕਰਤੱਵਾਂ ਅਤੇ ਨਾਲਸਾ ਦੀਆਂ ਸਕੀਮਾ ਸੰਬੰਧੀ ਬੱਚਿਆਂ ਨੂੰ ਕੀਤਾ ਗਿਆ ਜਾਗਰੂਕ
ਤਰਨ ਤਾਰਨ, 20 ਫਰਵਰੀ :
 ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਵੱਲੋ ਸੰਤ ਕਬੀਰ ਕਾਨਵੈਂਟ ਸਕੂਲ ਦਾਸੂਵਾਲ, ਵਲਟੋਹਾ ਜ਼ਿਲ੍ਹਾ ਤਰਨ ਤਾਰਨ ਵਿਖੇ ਬੱਚਿਆ ਦੇ ਮੌਲਿਕ ਅਧਿਕਾਰ ਅਤੇ ਮੌਲਿਕ ਕਰਤੱਵਾਂ ਸੰਬੰਧੀ ਸੈਮੀਨਰ ਲਗਾਇਆ ਗਿਆ। ਜਿਸ ਵਿੱਚ ਸਕੂਲ ਦੇ ਮੈਨੀਜਿੰਗ ਡਾਇਰੈਕਟਰ, ਸ੍ਰ. ਮਾਨਵਜੀਤ ਸਿੰਘ, ਪ੍ਰਿੰਸੀਪਲ ਰਿਧਮ ਭਾਰਦਵਾਜ਼, ਮਿਸ. ਅਨੀਤਾ ਗੁਲਸ਼ਨ, ਸਖੀ ਵਨ ਸਟੋਪ ਸੈਂਟਰ ਤਰਨ ਤਾਰਨ, ਸ੍ਰ. ਬਲਬੀਰ ਸਿੰਘ ਸਾਝ ਕੇਂਦਰ ਇੰਚਾਰਜ ਭਿੰਖੀਵਿੰਡ, ਇਲਾਕੇ ਦੇ ਮੋਹਤਬਾਰ, ਪੰਚ, ਸਰਪੰਚ, ਅਤੇ ਸਕੂਲ ਦਾ ਸਟਾਫ , ਪ੍ਰਭਦੀਪ ਸਿੰਘ ਪੀ.ਐਲ.ਵੀ. ਅਤੇ ਵਿਦਿਆਰਥੀ ਹਾਜ਼ਰ ਰਹੇ। ਮਾਨਯੋਗ ਸਕੱਤਰ, ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਨੇ ਦੱਸਿਆ ਕਿ ਮੌਲਿਕ ਅਧਿਕਾਰ ਅਤੇ ਉਹ ਦਾਅਵੇ ਹਨ ਜੋ ਰਾਜ ਦੇ ਨਾਗਰਿਕਾਂ ਦੁਆਰਾ ਮੰਗੇ ਜਾਂਦੇ ਹਨ। ਇਹ ਇੱਕ ਬੁਨਿਆਦੀ ਸੁਭਾਅ ਦੇ ਅਧਿਕਾਰ ਹਨ ਜੋ ਇੱਕ ਵਿਅਕਤੀ ਦੇ ਸਰੀਰਕ, ਬੌਧਿਕ, ਨੈਤਿਕ ਅਤੇ ਅਧਿਆਤਮਿਕ ਵਿਕਾਸ ਲਈ ਜ਼ਰੂਰੀ ਹਨ। ਇਨ੍ਹਾਂ ਤੋਂ ਬਿਨਾਂ ਵਿਅਕਤੀ ਦਾ ਸਰਵਪੱਖੀ ਵਿਕਾਸ ਜਾਂ ਉਸ ਦੀ ਸ਼ਖ਼ਸੀਅਤ ਦਾ ਵਿਕਾਸ ਨਹੀਂ ਹੋ ਸਕਦਾ। ਮੌਲਿਕ ਅਧਿਕਾਰ ਕੁਦਰਤੀ ਅਧਿਕਾਰ ਹਨ। ਇਨ੍ਹਾਂ ਅਧਿਕਾਰਾਂ ਵਿੱਚ ਰਾਜ ਦੀ ਘੱਟੋ-ਘੱਟ ਦਖਲਅੰਦਾਜ਼ੀ ਹੋਣੀ ਚਾਹੀਦੀ ਹੈ, ਇਸ ਲਈ ਅਜਿਹੇ ਅਧਿਕਾਰਾਂ ਨੂੰ ਨਿਆਂਇਕ ਸੁਰੱਖਿਆ ਵੀ ਮਿਲਦੀ ਹੈ। ਸੰਵਿਧਾਨ ਵਿੱਚ ਮੌਲਿਕ ਅਧਿਕਾਰਾਂ ਨੂੰ ਸ਼ਾਮਲ ਕਰਨ ਦਾ ਮਕਸਦ ਸਿਆਸੀ ਲੋਕਤੰਤਰ ਦੀ ਪ੍ਰਾਪਤੀ ਹੈ।
 
ਮਾਨਯੋਗ ਸਕੱਤਰ ਸਾਹਿਬ ਨੇ ਦੱਸਿਆ ਕਿ ਇਹਨਾਂ ਦਾ ਵਰਣਨ ਸਾਡੇ ਸੰਵਿਧਾਨ ਦੇ ਭਾਗ-3 ਵਿੱਚ ਆਰਟੀਕਲ 12 ਤੋਂ ਆਰਟੀਕਲ 35 ਤੱਕ ਕੀਤਾ ਗਿਆ ਹੈ। ਸੰਵਿਧਾਨ ਦੇ ਭਾਗ-3 ਨੂੰ ਭਾਰਤ ਦੇ ਚਾਰਟਰ (ਮੈਗਨਾ ਕਾਰਟਾ) ਕਿਹਾ ਜਾਂਦਾ ਹੈ। ਇਸਨੂੰ ਮੌਲਿਕ ਅਧਿਕਾਰਾਂ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ। ਸਾਡੇ ਸੰਵਿਧਾਨ ਵਿੱਚ ਮੌਲਿਕ ਅਧਿਕਾਰ ਅਮਰੀਕੀ ਸੰਵਿਧਾਨ ਦੇ ਅਧਿਕਾਰਾਂ ਦੇ ਬਿੱਲ। ਇਨ੍ਹਾਂ ਨੂੰ ਭਾਰਤ ਦਾ ਮੈਗਨਾ ਕਾਰਟਾ ਵੀ ਕਿਹਾ ਜਾਂਦਾ ਹੈ। ਮੈਗਨਾ ਕਾਰਟਾ ਅਧਿਕਾਰਾਂ ਦਾ ਉਹ ਰੂਪ ਹੈ, ਜਿਸ 1215 ਵਿੱਚ ਜਾਰੀ ਕੀਤਾ ਗਿਆ ਸੀ, ਇਹ ਨਾਗਰਿਕਾਂ ਦੇ ਬੁਨਿਆਦੀ ਅਧਿਕਾਰਾਂ ਨਾਲ ਸਬੰਧਤ ਦੁਨੀਆ ਦਾ ਪਹਿਲਾ ਲਿਖਤੀ ਦਸਤਾਵੇਜ਼ ਸੀ। 1928 ਈ. ਵਿੱਚ ਨਹਿਰੂ ਕਮੇਟੀ ਨੇ ਸਭ ਤੋਂ ਪਹਿਲਾਂ ਸੰਵਿਧਾਨ ਵਿੱਚ ਮੌਲਿਕ ਅਧਿਕਾਰਾਂ ਨੂੰ ਸ਼ਾਮਲ ਕਰਨ ਦੀ ਸਿਫ਼ਾਰਸ਼ ਕੀਤੀ। ਮੂਲ ਰੂਪ ਵਿੱਚ ਸੱਤ ਮੌਲਿਕ ਅਧਿਕਾਰ ਪ੍ਰਦਾਨ ਕੀਤੇ ਗਏ ਸਨ ਪਰ ਅੱਜ ਦੇ ਸਮੇਂ ਵਿੱਚ 6 ਮੌਲਿਕ ਅਧਿਕਾਰ ਹਨ।
 
ਮਾਨਯੋਗ ਸਕੱਤਰ ਸਾਹਿਬ ਨੇ ਦੱਸਿਆ ਕਿ ਮੌਲਿਕ ਕਰਤੱਵ ਅਧਿਕਾਰ ਅਤੇ ਕਰੱਤਵ ਇੱਕ ਸਿੱਕੇ ਦੇ ਦੋ ਪਾਸਿਆਂ ਵਾਂਗ ਹਨ। ਇਹ ਇੱਕ ਦੂਜੇ ਤੋਂ ਅਲੱਗ ਨਹੀਂ ਹੋ ਸਕਦੇ। ਇਸ ਪ੍ਰਕਾਰ ਅਧਿਕਾਰ ਅਤੇ ਕਰਤੱਵ ਨਾਲ-ਨਾਲ ਚੱਲਦੇ ਹਨ ਜਿਵੇਂ ਨਾਗਰਿਕ ਆਪਣੇ ਅਧਿਕਾਰਾਂ ਦੀ ਮੰਗ ਕਰਦੇ ਹਨ, ਉੱਥੇ ਉਹਨਾਂ ਨੂੰ ਆਪਣੇ ਕਰੱਤਵਾਂ ਦਾ ਅਹਿਸਾਸ ਵੀ ਹੋਣਾ ਚਾਹੀਦਾ ਹੈ। ਕਈ ਦੇਸਾਂ  ਦੇ ਸੰਵਿਧਾਨਾਂ ਵਿੱਚ, ਜਿੱਥੇ ਅਧਿਕਾਰਾਂ ਦੀ ਵਿਵਸਥਾ ਕੀਤੀ ਗਈ ਹੈ ਉੱਥੇ ਕਰਤੱਵਾਂ ਦੀ ਵੀ ਚਰਚਾ ਕੀਤੀ ਗਈ ਹੈ ਪਰ ਜਦੋਂ ਸਾਡਾ ਸੰਵਿਧਾਨ 26 ਜਨਵਰੀ, 1950 ਨੂੰ ਲਾਗੂ ਕੀਤਾ ਗਿਆ ਸੀ, ਇਸ ਵਿੱਚ ਨਾਗਰਿਕਾਂ ਦੀਆਂ ਮੌਲਿਕ ਜ਼ਿੰਮੇਵਾਰੀਆਂ ਦੀ ਕੋਈ ਵਿਵਸਥਾ ਨਹੀਂ ਸੀ, ਪਰ 1976 ਵਿੱਚ ਸੰਵਿਧਾਨ ਦੀ 42ਵੀਂ ਸੋਧ ਅਨੁਸਾਰ ਸੰਵਿਧਾਨ ਵਿੱਚ ਇੱਕ ਨਵਾਂ ਭਾਗ-ਚਾਰ ਅੰਕਿਤ ਕਰਕੇ ਇਸ ਵਿੱਚ ਨਾਗਰਿਕਾਂ ਦੇ ਮੌਲਿਕ ਕਰੱਤਵਾਂ ਨੂੰ ਦਰਜ ਕੀਤਾ ਗਿਆ। ਇਸ ਤੋਂ  ਇਲਾਵਾਂ ਮਾਨਯੋਗ ਜੱਜ ਸਾਹਿਬ ਜੀ ਦੱਸਿਆ ਕਿ ਹਥਿਆਰਾਂ ਤੋਂ ਦੂਰ ਰਹਿਣ ਚਾਹੀਦਾ ਹੈ, ਨਸ਼ਿਆਂ ਤੋਂ ਦੂਰ ਰਹਿਣ ਚਾਹੀਦਾ ਇਸ ਨਸ਼ੇ ਸਾਡੀ ਸਿਹਤ ਲਈ ਬਹੁਤ ਹਾਨੀਕਾਰਨ ਹੈ। ਇਸ ਤੋਂ ਇਲਾਵਾਂ ਬੱਚਿਆਂ ਨੂੰ POCSO Act, ਸੰਬੰਧੀ ਜਾਗਰੂਕ ਕੀਤਾ ਗਿਆ। 
 
ਜਿਆਦਾ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1968 ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਦੇ ਨੰਬਰ 01852-223291 ਤੋਂ ਜਾਣਕਾਰੀ ਲਈ ਜਾ ਸਕਦੀ ਹੈ।