ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਵੱਲੋਂ ਮਿਤੀ 18 ਮਾਰਚ 2023 ਨੂੰ ਲੱਗ ਰਹੀ ਲੋਕ ਅਦਾਲਤ ਸੰਬੰਧੀ ਸੈਮੀਨਰ ਲਗਾਇਆ ਗਿਆ।
ਪ੍ਰਕਾਸ਼ਨ ਦੀ ਮਿਤੀ : 23/02/2023
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਵੱਲੋਂ ਮਿਤੀ 18 ਮਾਰਚ 2023 ਨੂੰ ਲੱਗ ਰਹੀ ਲੋਕ ਅਦਾਲਤ ਸੰਬੰਧੀ ਸੈਮੀਨਰ ਲਗਾਇਆ ਗਿਆ।
ਤਰਨ ਤਾਰਨ, 22 ਫਰਵਰੀ :
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਵੱਲੋਂ ਸ਼੍ਰੀਮਤੀ ਪ੍ਰਤਿਮਾ ਅਰੋੜਾ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਦੀ ਅਗਵਾਈ ਹੇਠ ਪਿੰਡ ਝਬਾਲ ਕਲਾਂ, ਝਬਾਲ ਖੁਰਦ ਅਤੇ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਚਬਾਲ ਕਲਾਂ ਵਿਖੇ ਵਕੀਲ ਸਾਹਿਬ ਅਤੇ ਪੈਰਾ ਲੀਗਲ ਵਲੰਟੀਅਰਾਂ ਰਾਹੀਂ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ।
ਇਸ ਸੈਮੀਨਾਰ ਵਿੱਚ ਸ਼੍ਰੀ ਸ਼ਰਨਪਾਲ ਸਿੰਘ ਵਕੀਲ ਅਤੇ ਸ਼੍ਰੀ ਯਾਦਵਿੰਦਰ ਸਿੰਘ ਪੀ. ਐਲ. ਵੀ. ਨੇ ਦੱਸਿਆ ਕਿ ਨੈਸ਼ਨਲ ਲੀਗਲ ਸਰਵਿਸ, ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ 18 ਮਾਰਚ, 2023 ਨੂੰ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਲੋਕ ਅਦਾਲਤ ਦੇਸ਼ ਦੀ ਹਰ ਤਹਿਸੀਲ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਲਗਾਈ ਜਾ ਰਹੀ ਹੈ। ਇਸੇ ਤਰ੍ਹਾਂ ਹਰ ਕੰਮ ਵਾਲੇ ਸ਼ੁੱਕਰਵਾਰ ਨੂੰ ਪ੍ਰੀ-ਲੋਕ ਅਦਾਲਤ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ। ਨੈਸ਼ਨਲ, ਪ੍ਰੀ ਅਤੇ ਮਾਸਿਕ ਲੋਕ ਅਦਾਲਤ ਵਿੱਚ ਦੋ ਧਿਰਾਂ ਦੀ ਆਪਸੀ ਰਜ਼ਾਮੰਦੀ ਨਾਲ ਝਗੜਿਆਂ ਦਾ ਨਿਪਟਾਰਾ ਕੀਤਾ ਜਾਂਦਾ ਹੈ।
ਉਹਨਾਂ ਦੱਸਿਆਂ ਕਿ ਤਰਨ ਤਾਰਨ ਕੋਰਟ ਵਿੱਚ ਸਥਾਈ ਲੋਕ ਅਦਾਲਤ ਸੋਮਵਾਰ ਤੋਂ ਲੈ ਕਿ ਸ਼ੁੱਕਰਵਾਰ ਤੱਕ ਚੱਲ ਰਹੀ ਹੈ। ਜਿਸ ਵਿੱਚ ਆਮ ਜਨਤਾ ਇਹਨਾਂ 18 ਤਰਾਂ ਦੇ ਵਿਭਾਗਾਂ ਉੱਪਰ ਅਤੇ ਇਹ ਵਿਭਾਗ ਆਪਣੇ ਲਾਭਪਾਤਰੀਆਂ ਉੱਪਰ ਇੱਕ ਦੂਸਰੇ ਦੇ ਖਿਲਾਫ਼ ਕੇਸ ਕਰ ਸਕਦੇ ਹਨ। ਇਹਨਾਂ ਦੇ ਵਿੱਚ ਹੋਏ ਫੈਸਲੇ ਨੂੰ ਸਿਵਲ ਕੋਰਟ ਦੀ ਡਿਗਰੀ ਦੀ ਮਾਨਤਾ ਪ੍ਰਾਪਤ ਹੁੰਦੀ ਹੈ।ਇਸ ਦੇ ਖਿਲਾਫ ਕੋਈ ਅਪੀਲ ਨਹੀਂ ਪੈ ਸਕਦੀ ਸਿਰਫ ਮਾਨਯੋਗ ਹਾਈਕੋਰਟ ਵਿੱਚ ਰਿੱਟ ਪਟੀਸ਼ਨ ਪੇ ਸਕਦੀ ਹੈ। ਇਸ ਦੇ ਵਿੱਚ ਟਰਾਂਸਪੋਰਟ ਦਫ਼ਤਰ ਤਰਨ ਤਾਰਨ, ਬਿਜਲੀ ਬੋਰਡ ਤਰਨ ਤਾਰਨ, ਮਾਰਕਿਟ ਕਮੇਟੀ ਤਰਨ ਤਾਰਨ, ਸਿਵਲ ਹਸਪਤਾਲ ਤਰਨ ਤਾਰਨ, ਇੰਸ਼ੋਰੇਸ਼ ਕੰਪਨੀਆਂ, ਬਜਾਜ ਫਾਈਨੈਂਸ ਤਰਨ ਤਾਰਨ, ਸ਼੍ਰੀ ਰਾਮ ਫਾਈਨੈਂਸ ਤਰਨ ਤਾਰਨ ਜ਼ਿਲ੍ਹਾ ਬੈਂਕ ਕੰਟਰੋਲ ਅਫ਼ਸਰ ਤਰਨ ਤਾਰਨ, ਸੇਵਾ ਕੇਂਦਰ ਤਰਨ ਤਾਰਨ, ਜ਼ਿਲ੍ਹਾ ਭਲਾਈ ਅਫ਼ਸਰ ਤਰਨ ਤਾਰਨ, ਰਿਜਸਟਰਾਰ ਦਫ਼ਤਰ ਤਰਨ ਤਾਰਨ, ਖੁਰਾਬ ਸਪਲਾਈ ਵਿਭਾਗ ਤਰਨ ਤਾਰਨਆਦਿ ਕੈਟਾਗਿਰੀਆਂਸ਼ਾਮਿਲ ਹਨ। ਇਸ ਕੋਰਟ ਵਿੱਚ ਕੇਸ ਲਗਾਉਣ ਲਈ ਸਧਾਰਨ ਕਾਗਜ ਉੱਪਰ ਦਰਖਾਸਤ ਲਿਖ ਕੇ ਚੇਅਰਮੈਨ, ਸਥਾਈ ਲੋਕ ਅਦਾਲਤ, ਤੀਸਰੀ ਮੰਜਲ ਜ਼ਿਲ੍ਹਾ ਕੋਰਟ ਕੰਪਲੈਕਸ ਤਰਨ ਤਾਰਨ ਵਿੱਚ ਦੇ ਕੇ ਆਪਣਾ ਕੇਸ ਲਗਵਾ ਸਕਦੇ ਹਨ। ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਰਟ ਫੀਸ ਨਹੀਂ ਲੱਗਦੀ। ਸਥਾਈ ਲੋਕ ਅਦਾਲਤ ਇੱਕ ਕਰੋੜ ਤੱਕ ਦੇ ਕੇਸਾ ਦੀ ਸੁਣਵਾਈ ਹੋ ਸਕਦੀ ਹੈ।ਇਸ ਲਈ ਕਿਸੇ ਵਕੀਲ ਦੀ ਲੋੜ ਨਹੀਂ ਹੁੰਦੀ ਵਿਅਕਤੀ ਜਾਂ ਵਿਭਾਗ ਆਪਣੇ ਕੇਸ ਦੀ ਪੈਰਵਾਈ ਖੁਦ ਕਰ ਸਕਦਾ ਹੈ। ਜਿਸ ਦੇ ਨਾਲ ਕੇਸ ਤੇ ਖਰਚ ਹੋਣ ਵਾਲੇ ਪੈਸੇ ਅਤੇ ਸਮੇਂ ਦੀ ਬਰਬਾਦੀ ਬਚ ਜਾਂਦੀ ਹੈ।
ਉਹਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਆਪਣੇ ਝਗੜੇ ਦਾ ਨਿਪਟਾਰਾ ਆਪਸੀ ਰਜ਼ਾਮੰਦੀ ਨਾਲ ਇਸ ਰਾਸ਼ਟਰੀ ਲੋਕ ਅਦਾਲਤ ਜ਼ਰੀਏ ਹੱਲ ਕਰਨਾ ਚਾਹੁੰਦਾ ਹੈ ਤਾਂ ਉਹ ਆਪਣੀ ਅਰਜ਼ੀ ਆਪਣੇ ਸਬੰਧਤ ਕੋਰਟ ਵਿੱਚ ਜਾਂ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਫਤਰ ਵਿਖੇ ਦੇ ਸਕਦਾ ਹੈ। ਨੈਸ਼ਨਲ ਲੋਕ ਅਦਾਲਤ ਰਾਹੀਂ ਹੱਲ ਕੀਤੇ ਜਾਂਦੇ ਮੁਕੱਦਮਿਆਂ ਦੀ ਅੱਗੇ ਕਿਸੇ ਵੀ ਅਦਾਲਤ ਵਿੱਚ ਅਪੀਲ ਨਹੀਂ ਕੀਤੀ ਜਾ ਸਕਦੀ ਅਤੇ ਲੋਕ ਅਦਾਲਤ ਰਾਹੀਂ ਹੱਲ ਕੀਤੇ ਗਏ ਮਾਮਲੇ ਦਾ ਫੈਸਲਾ ਅੰਤਿਮ ਹੁੰਦਾ ਹੈ।
ਨੈਸ਼ਨਲ ਲੋਕ ਅਦਾਲਤ ਰਾਹੀਂ ਆਪਣੇ ਮੁਕੱਦਮੇ ਹੱਲ ਕਰਵਾਉਣ ਲਈ ਜਿਥੇ ਲੋਕਾਂ ਦੇ ਪੈਸੇ ਦੀ ਬਚਤ ਹੁੰਦੀ ਹੈ ਉਥੇ ਦੋਹਾਂ ਧਿਰਾਂ ਵਿੱਚ ਪ੍ਰੇਮ ਪਿਆਰ ਵੀ ਬਣਿਆ ਰਹਿੰਦਾ ਹੈ ਅਤੇ ਕੋਈ ਵੀ ਧਿਰ ਆਪਣੇ ਆਪ ਨੂੰ ਜਿੱਤੀ ਜਾ ਹਾਰੀ ਮਹਿਸੂਸ ਨਹੀਂ ਕਰਦੀ। ਜੇਕਰ ਲੋਕ ਅਦਾਲਤ ਵਿੱਚ ਕੇਸ ਦਾ ਫੈਸਲਾ ਹੋ ਜਾਂਦਾ ਹੈ ਤਾਂ ਇਸ ਕੇਸ ਵਿੱਚ ਲੱਗੀ ਕੋਰਟ ਫੀਸ ਵਾਪਿਸ ਹੋ ਜਾਂਦੀ ਹੈ।
ਇਹ ਨੈਸ਼ਨਲ ਲੋਕ ਅਦਾਲਤ ਇਸ ਵਾਰ 18 ਮਾਰਚ, 2023 ਨੂੰ ਤਰਨ ਤਾਰਨ, ਪੱਟੀ ਅਤੇ ਖਡੂਰ ਸਾਹਿਬ ਵਿਖੇ ਲੱਗ ਰਹੀ ਹੈ।ਜਿਆਦਾ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1968 ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਦੇ ਨੰਬਰ 01852-223291 ਤੋਂ ਜਾਣਕਾਰੀ ਲਈ ਜਾ ਸਕਦੀ ਹੈ।