ਸਿਵਲ ਹਸਪਤਾਲ ਪੱਟੀ ਵਿਖੇ ਦੰਦਾਂ ਦੇ 35ਵੇੰ ਪੰਦਰਵਾੜੇ ਤਹਿਤ ਬੱਚਿਆਂ ਨੂੰ ਇਨਾਮ ਵੰਡੇ
ਪ੍ਰਕਾਸ਼ਨ ਦੀ ਮਿਤੀ : 01/03/2023
ਸਿਵਲ ਹਸਪਤਾਲ ਪੱਟੀ ਵਿਖੇ ਦੰਦਾਂ ਦੇ 35ਵੇੰ ਪੰਦਰਵਾੜੇ ਤਹਿਤ ਬੱਚਿਆਂ ਨੂੰ ਇਨਾਮ ਵੰਡੇ
ਤਰਨਤਾਰਨ/ਪੱਟੀ 28 ਫਰਵਰੀ :
ਸਿਵਲ ਸਰਜਨ ਤਰਨ ਤਾਰਨ ਡਾ. ਦਿਲਬਾਗ ਸਿੰਘ, ਜ਼ਿਲ੍ਹਾ ਡੈਟਲ ਹੈਲਥ ਅਫਸਰ ਡਾ. ਵੇਦ ਪ੍ਰਕਾਸ਼ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਵਿੰਦਰ ਕੁਮਾਰ ਭਗਤ ਦੀ ਯੋਗ ਅਗਵਾਈ ਹੇਠ “ਸਿਵਲ ਹਸਪਤਾਲ ਪੱਟੀ” ਵਿਚ 35ਵੇੰ ਦੰਦਾਂ ਦੇ ਪੰਦਰਵਾੜੇ ਤਹਿਤ ਨੋਡਲ ਅਫ਼ਸਰ ਡਾ. ਪੰਕਜ਼ ਅਰੋੜਾ ਵੱਲੋਂ ਵਿਦਿਆਰਥੀਆਂ ਨੂੰ
ਸਰਕਾਰੀ ਐਲੀਮੈਂਟਰੀ
ਸਮਾਰਟ ਸਕੂਲ ਪੱਟੀ ਵਿੱਚ ਦੰਦਾਂ ਦੀ ਸਾਂਭ, ਸਾਫ ਸਫਾਈ ਲਈ ਜਾਗਰੂਕ ਕੀਤਾ, ਇਸ ਕੜੀ ਤਹਿਤ ਬੱਚਿਆਂ ਨੇ ਪੇਂਟਿੰਗ ਮੁਕਾਬਲੇ ਵਿਚ ਹਿੱਸਾ ਲਿਆ ਜੇਤੂ ਬੱਚਿਆਂ ਨੂੰ ਇਨਾਮ ਵੰਡੇ ਗਏ ਅਤੇ ਸਕੂਲ ਵਿੱਚ ਸਾਰੇ ਵਿਦਿਆਰਥੀਆ ਨੂੰ ਟੁੱਥ ਪੇਸਟ ਅਤੇ ਬਰੱਸ਼ ਵੰਡੇ ਗਏ ਇਸ ਮੌਕੇ ਮੋਜੂਦ ਡਾ.ਨਵਜੋਤ ਸਿੰਘ, ਤੋਂ ਇਲਾਵਾ ਸਿਹਤ ਵਰਕਰ ਅਮਨਜੀਤ ਸਿੰਘ ਆਦਿ ਹਾਜ਼ਰ ਸਨ