ਡਿਪਟੀ ਕਮਿਸ਼ਨਰ ਸ੍ਰ਼ੀ ਰਿਸ਼ੀਪਾਲ ਸਿੰਘ ਤਰਨ ਤਾਰਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੇ ਪੰਜਾਬ ਹੁਨਰ ਵਿਕਾਸ ਮਿਸ਼ਨ
ਤਰਨ ਤਾਰਨ 14 ਮਾਰਚ : ਡਿਪਟੀ ਕਮਿਸ਼ਨਰ ਸ੍ਰ਼ੀ ਰਿਸ਼ੀਪਾਲ ਸਿੰਘ ਤਰਨ ਤਾਰਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸਹਿਯੋਗ ਨਾਲ ਚਲ ਰਹੇ ਪਾਰਸ ਸਕਿੱਲ ਸੈਂਟਰ ਭਿੱਖੀਵਿੰਡ ਵਿਖੇ ਬੱਚਿਆਂ ਨੂੰ ਕਿਤਾਬਾਂ, ਵਰਦੀ, ਕਿੱਟ , ਏ ਡੀ ਸੀ ਸ.ਜਗਵਿੰਦਰਜੀਤ ਸਿੰਘ ਗਰੇਵਾਲ ਵੱਲੋਂ ਦਿੱਤੀਆ ਗਈਆ । ਇਸ ਮੌਕੇ ਪੰਜਾਬ ਹੁਨਰ ਵਿਕਾਸ ਮਿਸ਼ਨ ਤੋਂ ਮਨਜਿੰਦਰ ਸਿੰਘ ਤੇ ਐਮ ਡੀ ਪਾਰਸ ਸਕਿਲ ਸੈਂਟਰ ਤੋਂ ਹਰਿੰਦਰ ਸਿੰਘ ਸੰਧੂ, ਸੈਂਟਰ ਹੈਡ ਦਵਿੰਦਰ ਸਿੰਘ, ਗੁਰਵਿੰਦਰ ਸਿੰਘ ਨਾਲ ਮੋਜ਼ੂਦ ਸਨ , ਇਸ ਮੌਕੇ ਏ ਡੀ ਸੀ ਸਰਦਾਰ ਜਗਵਿੰਦਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਸਰਕਾਰ ਵਲੋ ਇਹ ਸਕੀਮ ਬੇਰੁਜ਼ਗਾਰਾਂ ਲਈ ਸੁਰੂ ਕੀਤੀ ਗਈ ਹੈ, ਤਾਂ ਜ਼ੋ ਓਹ ਸਿਖਲਾਈ ਪ੍ਰਾਪਤ ਕਰ ਕੇ ਆਪਣਾ ਰੁਜ਼ਗਾਰ ਸੁਰੂ ਕਰ ਸਕਦੇ ਹਨ ਜਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਸਮੇ – ਸਮੇਂ ਤੇ ਤੁਹਾਡੇ ਨਾਲ ਸਹਿਯੋਗ ਦਿੱਤਾ ਜਾਵੇਗਾ, ਤੇ ਕੰਮ ਕਰਨ ਵਾਸਤੇ ਜਿਹੜੇ ਬੱਚਿਆਂ ਨੂੰ ਲੋਨ ਦੀ ਲੋੜ ਹੈ ਉਹ ਵੀ ਦਿਵਾਇਆ ਜਾਵੇਗਾ । ਇਸ ਮੌਕੇ ਮੈਡਮ ਨਵਜੋਤ ਕੌਰ , ਬਲਰਾਜ ਕੌਰ , ਗੁਰਪ੍ਰੀਤ ਕੌਰ , ਮੀਨੂ ਮੈਡਮ , ਬਲਵੀਰ ਕੌਰ ਆਦਿ ਹਾਜ਼ਿਰ ਸਨ।