ਬੰਦ ਕਰੋ

ਪੰਜਾਬ ਦੇ ਅਪਰਾਧ ਪੀੜਤਾਂ ਅਤੇ ਉਹਨਾਂ ਤੇ ਨਿਰਭਰਾਂ ਲਈ ਮੁਆਵਜ਼ਾ ਸਕੀਮ, 2011 ਸਬੰਧੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਵੱਲੋਂ ਲੋਕਾਂ ਨੂੰ ਕੀਤਾ ਗਿਆ ਜਾਗਰੂਕ

ਪ੍ਰਕਾਸ਼ਨ ਦੀ ਮਿਤੀ : 17/03/2023
ਪੰਜਾਬ ਦੇ ਅਪਰਾਧ ਪੀੜਤਾਂ ਅਤੇ ਉਹਨਾਂ ਤੇ ਨਿਰਭਰਾਂ ਲਈ ਮੁਆਵਜ਼ਾ ਸਕੀਮ, 2011 ਸਬੰਧੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਵੱਲੋਂ ਲੋਕਾਂ ਨੂੰ ਕੀਤਾ ਗਿਆ ਜਾਗਰੂਕ
ਤਰਨ ਤਾਰਨ, 16 ਮਾਰਚ :
ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ਼੍ਰੀਮਤੀ ਪ੍ਰਿਆ ਸੂਦ  ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀਮਤੀ ਪ੍ਰਤਿਮਾ ਅਰੋੜਾ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ  ਵੱਲੋਂ   ਪਿੰਡ ਏਕਲਗੱਡਾ, ਏਕਲਗੱਡਾ ਖੁਰਦ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਏਕਲਗੱਡਾ ਵਿਖੇ ਵਕੀਲ ਸਾਹਿਬ ਅਤੇ ਪੈਰਾ ਲੀਗਲ ਵਲੰਟੀਅਰਾਂ ਰਾਹੀਂ ਪੰਜਾਬ ਦੇ ਅਪਰਾਧ ਪੀੜਤਾਂ ਅਤੇ ਉਹਨਾਂ ਤੇ ਨਿਰਭਰਾਂ ਲਈ ਮੁਆਵਜ਼ਾ ਸਕੀਮ, 2011 ਸਬੰਧੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਵੱਲੋਂ ਸੈਮੀਨਾਰ  ਆਯੋਜਿਤ ਕੀਤਾ ਗਿਆ।
 
ਇਸ ਸੈਮੀਨਾਰ ਵਿੱਚ ਸ਼੍ਰੀ ਗੁਰਇਕਬਾਲ ਸਿੰਘ ਵਕੀਲ ਅਤੇ ਸ਼੍ਰੀ ਹਰਪ੍ਰੀਤ ਸਿੰਘ ਖਾਲਸਾ ਪੀ. ਐਲ. ਵੀ. ਪੰਜਾਬ ਦੇ ਅਪਰਾਧ ਪੀੜਤਾਂ ਅਤੇ ਉਹਨਾਂ ਤੇ ਨਿਰਭਰਾਂ ਲਈ ਮੁਆਵਜ਼ਾ ਸਕੀਮ, 2011 ਸਬੰਧੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ। ਇਸ ਵਿੱਚ ਵਕੀਲ ਸਾਹਿਬ ਨੇ ਪਿੰਡ ਵਾਸੀਆਂ ਨੂੰ ਦੱਸਿਆ ਕਿ ਇਸ ਸਕੀਮ ਦੇ ਤਹਿਤ ਅਪਰਾਧ ਪੀੜਤ ਮੁਆਵਜ਼ਾ ਕਮੇਟੀ ਦਾ ਜਿਲ੍ਹਾ ਅਤੇ ਰਾਜ ਪੱਧਰ ਤੇ ਗਠਨ ਕੀਤਾ ਗਿਆ ਹੈ। ਵਕੀਲ ਸਾਹਿਬ ਜੀ ਨੇ ਦੱਸਿਆ ਕਿ ਮੁਆਵਜ਼ੇ ਦੇ ਹੱਕਦਾਰ ਕੌਣ ਹੁੰਦੇ ਹਨ ਜਿਵੇਂ ਕਿ ਜੇਕਰ ਅਪਰਾਧ ਪੀੜਤ ਜਾਂ ਉਸ ਤੇ ਨਿਰਭਰ ਵਿਅਕਤੀ ਹੇਠ ਮਾਪਦੰਡ ਪੂਰੇ ਕਰਦੇ ਹਨ, ਉਹ ਮੁਆਵਜ਼ੇ ਦੇ ਹੱਕਦਾਰ ਹਨ। ਅਜਿਹੇ ਵਿਅਕਤੀ ਨੂੰ ਕੇਂਦਰ/ਰਾਜ ਸਰਕਾਰ, ਬੀਮਾ ਕੰਪਨੀ ਜਾਂ ਕਿਸੇ ਹੋਰ ਸੰਸਥਾ ਤੋਂ ਕਿਸੇ ਵੀ ਸਕੀਤ ਤਹਿਤ ਮੁਆਵਜ਼ਾ ਨਾ ਮਿਲਿਆ ਹੋਵੇ, ਨੁਕਸਾਨ ਜਾਂ ਸੱਟ ਕਾਰਨ ਪੀੜਤ ਜਾਂ ਉਸ ਤੇ ਨਿਰਭਰ ਵਿਅਕਤੀਆਂ ਦੀ ਆਮਦਨੀ ਦਾ ਕਾਫ਼ੀ ਨੁਕਸਾਨ ਹੋਇਆ ਹੋਵੇ ਜਿਸ ਕਾਰਨ ਉਹਨਾਂ ਦੀ ਦੋਵੇਂ ਵਕਤ ਦੀ ਰੋਟੀ ਦਾ ਜੁਗਾੜ ਵੀ ਮੁਸ਼ਕਲ ਹੋ ਜਾਵੇ ਅਤੇ ਇਲਾਜ ਉਹਨਾਂ ਦੇ ਵੱਸ ਤੋਂ ਬਾਹਰ ਹੋਵੇ, ਜਿੱਧਰ ਦੋਸ਼ੀ ਪਛਾਣਿਆ ਪਰ ਪਹੁੰਚ ਤੋਂ ਬਾਹਰ ਹੋਵੇ ਅਤੇ ਸੁਣਵਾਈ ਨਾ ਹੋਵੇ, ਪਰ ਪੀੜਤ ਪਛਾਣੀ ਗਈ ਹੋਵੇ ਅਤੇ ਪੀੜਤ ਨੇ ਸਰੀਰਕ ਅਤੇ ਮਾਨਸਿਕ ਮੁੜ ਵਸੇਬੇ ਲਈ ਕਾਫੀ ਖਰਚਾ ਕੀਤਾ ਹੋਵੇ। ਜਿਹੜੇ ਕੇਸਾਂ ਵਿੱਚ ਅਪਰਾਧੀ ਪਛਾਣਇਆ ਜਾਂ ਲੱਭਿਆ ਨਾ ਜਾ ਸਕੇ, ਪਰ ਪੀੜਤ ਪਛਾਣੀ ਗਈ ਹੋਵੇ ਅਤੇ ਸੁਣਵਾਈ ਨਾ ਹੋਈ ਹੋਵੇ, ਪੀੜਤ ਜਾਂ ਉਸ ਤੇ ਨਿਰਭਰ ਵਿਅਕਤੀ, ਅਪਰਾਧ ਦੇ ਛੇ ਮਹੀਨਿਆਂ ਦੇ ਅੰਦਰ, ਸਟੇਟ ਲੀਗਲ ਸਰਵਿਸ ਅਥਾਰਟੀ ਜਾਂ ਜਿਲ੍ਹਾ ਲੀਗਲ ਸਰਵਿਸ ਅਥਾਰਟੀ ਵਿਖੇ ਆਪਣਾ ਕਲੇਮ ਪੇਸ਼ ਕਰ ਸਕਦਾ ਹੈ। ਪਰ, ਸਟੇਟੇ ਲੀਗਲ ਸਰਵਿਸ ਅਥਾਰਟੀ ਜਾਂ ਜਿਲ੍ਹਾ ਲੀਗਲ ਸਰਵਿਸ ਅਥਾਰਟੀ, ਜੋ ਵੀ ਮਾਮਲਾ ਹੋਵੇ, ਜੇਕਰ ਸੰਤੁਸ਼ਟ ਹੋਣ ਤਾਂ, ਕੇਸ ਕਰਨ ਦੀ ਸਮੇਂ ਨੂੰ ਅਣਡਿੱਠਾ ਕਰ ਸਕਦੀ ਹੈ। ਬਾਕੀ ਮਾਮਲਿਆਂ ਵਿੱਚ ਮਾਆਵਜ਼ੇ ਦੀ ਸਿਫਾਰਿਸ਼, ਕੋਰਟ ਦੁਆਰਾ ਕੀਤੀ ਗਈ ਹੋਵੇ।
ਵਕੀਲ ਸਾਹਿਬ ਨੇ ਦੱਸਿਆ ਕਿ ਕਿਹੜੇ ਕਿਹੜੇ ਅਪਰਾਧਾਂ ਵਿੱਚ ਮੁਆਵਜ਼ਾ ਮਿਲ ਸਕਦਾ ਹੈ ਜਿਵੇ ਕਿ ਮੌਤ, ਬਲਾਤਕਾਰ, ਬਲਾਤਕਾਰ ਦੇ ਨਾਲ ਕਤਲ, ਮਨੁੱਖੀ ਤਸਕਰੀ ਦੇ ਪੀੜਤ, ਬੱਚਿਆਂ ਦੇ ਸ਼ੋਸ਼ਣ ਅਤੇ ਅਗਵਾ, ਬੱਚੇ ਨੂੰ ਸਧਾਰਨ ਨੁਕਸਾਨ ਜਾਂ  ਚੋਟ, ਔਰਤਾਂ ਅਤੇ ਬੱਚਿਆਂ ਦੇ ਮੁੜ ਵਸੇਬੇ ਲਈ, ਤੇਜਾਬ ਹਮਲੇ ਦੀ ਪੀੜਤ (1. ਚਿਹਰੇ ਦਾ ਰੂਪ ਵਿਗੜਨ 2. ਚੋਟ ਦੇ ਹੋਰ ਮਾਮਲੇ), ਸਰੀਰ ਦੇ ਕਿਸੇ ਹਿੱਸੇ/ਲਿੰਗ ਦੇ ਨੁਕਸਾਨ ਵਜੇ 40% ਜਾਂ ਉਸ ਤੋਂ ਉੱਪਰ ਦੀ ਅਪੰਗਤਾ ਆਦਿ।
 
ਜਿਆਦਾ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1968 ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਦੇ ਨੰਬਰ 01852-223291 ਤੋਂ ਜਾਣਕਾਰੀ ਲਈ ਜਾ ਸਕਦੀ ਹੈ।