ਬੰਦ ਕਰੋ

“ਹੈੱਲਥ ਫਾੱਰ ਆਲ”“ਥੀਮ ਨੂੰ ਸਮਰਪਿਤ ਮਨਾਇਆ ਗਿਆ ਜਿਲਾ ਪੱਧਰੀ ਵਿਸ਼ਵ ਸਿਹਤ ਦਿਵਸ

ਪ੍ਰਕਾਸ਼ਨ ਦੀ ਮਿਤੀ : 10/04/2023

“ਹੈੱਲਥ ਫਾੱਰ ਆਲ”“ਥੀਮ ਨੂੰ ਸਮਰਪਿਤ ਮਨਾਇਆ ਗਿਆ ਜਿਲਾ ਪੱਧਰੀ ਵਿਸ਼ਵ ਸਿਹਤ ਦਿਵਸ
ਤਰਨ ਤਾਰਨ, 06 ਅਪ੍ਰੈਲ :
ਵਿਸ਼ਵ ਸਿਹਤ ਦਿਵਸ ਮੌਕੇ ਸਿਵਲ ਸਰਜਨ ਤਰਨ ਤਾਰਨ ਡਾ. ਰੇਨੂੰ ਭਾਟੀਆ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਦਫਤਰ ਤਰਨ ਤਾਰਨ ਵਿਖੇ “ਹੈੱਲਥ ਫਾੱਰ ਆਲ”“ਥੀਮ ਨੂੰ ਸਮਰਪਿਤ, ਜਿਲਾ ਪੱਧਰੀ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ ।
ਇਸ ਮੌਕੇ `ਤੇ ਸਿਵਲ ਸਰਜਨ ਤਰਨ ਤਾਰਨ ਡਾ. ਰੇਨੂੰ ਭਾਟੀਆ ਨੇ ਸੰਬੋਧਨ ਕਰਦਿਆ ਕਿਹਾ ਕਿ ਵਿਸ਼ਵ ਸਿਹਤ ਸੰਸਥਾਂ ਵੱਲੋਂ ਸਭ ਲਈ ਸਿਹਤ ਦੇ ਉਦੇਸ਼ ਨੂੰ ਮੁੱਖ ਰੱਖਦਿਆ ਪੂਰੇ ਭਾਰਤ ਵਿੱਚ ਆਯੂਸ਼ਮਾਨ ਭਾਰਤ ਡਿਜੀਟਲ ਮਿਸ਼ਨ ਚਲਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਹਰੇਕ ਨਾਗਰੀਕ ਦੇ ਸਿਹਤ ਕਾਰਡ ਬਣਾਏ ਜਾਣਗੇ । ਜਿਸ ਦੇ ਤਹਿਤ ਹਰੇਕ ਮਰੀਜ਼ ਦਾ ਹੈੱਲਥ ਰਿਕਾਰਡ ਅਤੇ ਰਿਪੋਰਟਾਂ ਆੱਨਲਾਈਨ ਕੀਤੀਆ ਜਾਣਗੀਆ।
ਉਨਾਂ ਨੇ ਹੋਰ ਜਾਣਕਾਰੀ ਦਿੰਦਿਆ ਦਸਿਆ ਕਿ ਕੋਵਿਡ ਦੇ ਕੇਸਾ ਵਿਚ ਵਾਧਾ ਹੋ ਰਿਹਾ ਹੈ।ਪਿਛਲੇ ਸਮੇ ਦੋਰਾਣ ਕੋਵਿਡ ਕਾਲ ਵਿਚ ਸਾਰਾ ਸੰਸਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ। ਇਸ ਲਈ ਇਹ ਜਰੂ੍ਰੁਰੀ ਹੈ ਕਿ ਅਸੀਂ ਸਾਰੇ ਰਲ ਮਿਲ ਕੇ “ਚੰਗੇ ਅਤੇ ਸਿਹਤਮੰਦ ਸੰਸਾਰ ਦੀ ਸਿਰਜਣਾਂ” ਨੂੰ ਸਾਕਾਰ ਕਰੀਏ ਅਤੇ ਸਿਹਤਮੰਦ ਸਮਾਜ ਲਈ ਆਪਣਾਂ ਯੋਗਦਾਨ ਪਾਈਏ।ਕੋਵਿਡ ਦੀਆਂ ਸਾਰੀਆਂ ਗਾਈਡ ਲਾਈਨਾਂ ਅਤੇ ਹਿਦਾਇਤਾਂ ਦੀ ਪਾਲਣਾਂ ਕਰਕੇ, ਇਸ ਬੀਮਾਰੀ ਨੂੰ ਪੁਰੇ ਵਿਸ਼ਵ ਵਿਚੋਂ ਬਾਹਰ ਕੱਢੀਏ।ਇਸ ਲਈ ਸਿਹਤ ਵਿਭਾਗ ਦੇ ਨਾਲ ਮਿਲ ਕੇ ਸਾਰੇ ਲੋਕਾਂ ਨੂੰ ਸਮੂਹਿਕ ਯਤਨ ਕਰਨੇ ਚਾਹੀਦੇ ਹਨ।
ਇਸ ਅਵਸਰ ਤੇ ਜਿਲਾ ਟੀਕਾਕਰਨ ਅਫਸਰ ਡਾ. ਵਰਿੰਦਰ ਪਾਲ ਕੌਰ, ਮਾਸ ਮੀਡੀਆ ਅਫਸਰ ਅਮਰਦੀਪ ਸਿੰਘ, ਆਰੁਸ਼ ਭੱਲਾ ਅਤੇ ਸਮੂਹ ਸਟਾਫ ਹਾਜ਼ਰ ਸਨ।