ਉਰਦੂ ਆਮੋਜ਼ ਕਲਾਸ ਲਈ ਜਿ਼ਲ੍ਹਾ ਭਾਸ਼ਾ ਦਫ਼ਤਰ ਤਰਨਤਾਰਨ ਲਈ ਉਰਦੂ ਅਧਿਆਪਕ ਦੀ ਜ਼ਰੂਰਤ
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਉਰਦੂ ਆਮੋਜ਼ ਕਲਾਸ ਲਈ ਜਿ਼ਲ੍ਹਾ ਭਾਸ਼ਾ ਦਫ਼ਤਰ ਤਰਨਤਾਰਨ ਲਈ ਉਰਦੂ ਅਧਿਆਪਕ ਦੀ ਜ਼ਰੂਰਤ
ਤਰਨ ਤਾਰਨ, 13 ਅਪ੍ਰੈਲ :
ਭਾਸ਼ਾ ਵਿਭਾਗ ਪੰਜਾਬ ਵੱਲੋਂ ਜਿ਼ਲ੍ਹਾ ਪੱਧਰ ’ਤੇ ਉਰਦੂ ਦੀ ਪੜ੍ਹਾਈ ਕਰਾਉਣ ਲਈ ਉਰਦੂ ਆਮੋਜ਼ ਕਲਾਸ ਲਈ ਜਿ਼ਲ੍ਹਾ ਭਾਸ਼ਾ ਦਫ਼ਤਰ ਤਰਨਤਾਰਨ ਲਈ ਉਰਦੂ ਅਧਿਆਪਕ ਦੀ ਜ਼ਰੂਰਤ ਹੈ।ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਤਰਨ ਤਾਰਨ ਡਾ. ਜਗਦੀਪ ਸਿੰਘ ਸੰਧੂ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੰਸ਼ਕਾਲੀ ਉਰਦੂ ਅਧਿਆਪਕ ਦੀ ਵਿੱਦਿਅਕ ਯੋਗਤਾ ਐਮ. ਏ. ਉਰਦੂ ਹੋਣੀ ਜਰੂਰੀ ਹੈ।ਉਰਦੂ ਅਧਿਆਪਕ ਨੂੰ 8000 ਰੁਪਏ ਪ੍ਰਤੀ ਮਹੀਨਾ ਉੱਕਾ-ਪੁਕਾ ਦਿੱਤਾ ਜਾਵੇਗਾ।
ਉਹਨਾਂ ਦੱਸਿਆ ਕ ਉਰਦੂ ਆਮੋਜ਼ ਕਲਾਸ ਦਾ ਸਮਾਂ ਸ਼ਾਮ ਨੂੰ 5.15 ਤੋਂ ਸ਼ਾਮ 6.15 ਵਜੇ ਤੱਕ (ਇੱਕ ਘੰਟਾ) ਹੋਵੇਗਾ ਅਤੇ ਦਫ਼ਤਰੀ ਕੰਮ ਵਾਲੇ ਦਿਨ ਕਲਾਸਾਂ ਲੱਗਣਗੀਆਂ। ਜੋ ਉਰਦੂ ਅਧਿਆਪਕ ਉਕਤ ਵਿਦਿਅਕ ਯੋਗਤਾ ਨੂੰ ਪੂਰਾ ਕਰਦਾ ਹੋਵੇ, ਉਹ ਦਫ਼ਤਰ, ਜਿ਼ਲ੍ਹਾ ਭਾਸ਼ਾ ਅਫ਼ਸਰ, ਤਰਨ ਤਾਰਨ ਦੀ ਈ. ਮੇਲ dlotarntarn@gmail.com ਰਾਹੀਂ ਆਪਣਾ ਬਿਨੈ-ਪੱਤਰ ਦੇ ਸਕਦਾ ਹੈ ਜਾਂ ਮੋਬਾਇਲ ਨੰਬਰ 9501033165 ‘ਤੇ ਸੰਪਰਕ ਕਰ ਸਕਦਾ ਹੈ।