ਬੰਦ ਕਰੋ

ਜਿਲ੍ਹਾ ਤਰਨ ਤਾਰਨ ਵਿਖੇ ਕੇਂਦਰੀ ਟੀਮ ਵੱਲੋਂ ਕੀਤਾ ਗਿਆ ਆਰਸੈਨਿਕ ਮੁਕਤ ਪਾਣੀ ਵਾਲੇ ਪਲਾਂਟਾਂ ਦਾ ਨਿਰੀਖਣ

ਪ੍ਰਕਾਸ਼ਨ ਦੀ ਮਿਤੀ : 24/05/2023
ਜਿਲ੍ਹਾ ਤਰਨ ਤਾਰਨ ਵਿਖੇ ਕੇਂਦਰੀ ਟੀਮ ਵੱਲੋਂ ਕੀਤਾ ਗਿਆ ਆਰਸੈਨਿਕ ਮੁਕਤ ਪਾਣੀ ਵਾਲੇ ਪਲਾਂਟਾਂ ਦਾ ਨਿਰੀਖਣ
ਤਰਨ ਤਾਰਨ, 23 ਮਈ:
ਪਿੰਡਾਂ ਦੇ ਲੋਕਾਂ ਨੂੰ ਸਾਫ ਅਤੇ ਸ਼ੁੱਧ ਆਰਸੈਨਿਕ ਮੁਕਤ ਪਾਣੀ ਮੁਹੱਈਆ ਕਰਵਾਉਣ ਲਈ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਸਰਹੱਦੀ ਜ਼ਿਲ੍ਹਾ ਤਰਨ ਤਾਰਨ ਵੀ ਲਗਾਏ ਗਏ ਸੀ. ਡਬਲਯੂ. ਪੀ .ਪੀ. ਪਲਾਂਟਾ ਦੀ ਚੈਕਿੰਗ ਲਈ ਕੇਂਦਰੀ ਟੀਮ ਬਲਾਕ ਤਰਨ ਤਾਰਨ ਦੇ ਪਿੰਡ ਪੰਡੋਰੀ  ਰਹਿਮਾਨਾ , ਮੰਮਣਕੇ ਬਲਾਕ ਗੰਡੀਵਿੰਡ ਦੇ ਪਿੰਡ ਛਿਛਰੇਵਾਲ ਬਲਾਕ ਭਿੱਖੀਵਿੰਡ ਦੇ ਪਿੰਡ ਮੱਖੀ ਕਲਾਂ ਅਤੇ ਥੇਹ ਚਾਹਲ ਵਿਖੇ ਪਹੁੰਚੀ।
ਇਸ ਕੇਂਦਰੀ ਟੀਮ ਦੀ ਅਗਵਾਈ ਪਾਣੀ ਦੇ ਮਾਹਿਰ ਡਾ. ਐਸ.ਕੇ ਕੁਲਸ਼੍ਰੇਸਥਾ ਅਤੇ ਸ਼੍ਰੀ ਆਰ ਕੇ ਬਾਂਸਲ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਵਲੋ ਉਕਤ ਪਿੰਡਾ ਦੇ ਮੋਹਤਬਰਾਂ, ਸਰਪੰਚਾਂ ,ਪੰਚਾਂ , ਆਂਗਨਵਾੜੀ ਵਰਕਰਾਂ, ਆਸ਼ਾ ਵਰਕਰਾਂ, ਪਿੰਡ ਵਾਸੀਆਂ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਉਪਰੰਤ ਉਹਨਾਂ ਵੱਲੋਂ ਪਿੰਡ ਵਿੱਚ ਲਗਾਏ ਗਏ ਸੀ. ਡਬਲਯੂ. ਪੀ. ਪੀ. ਪਲਾਂਟਾ ਦਾ ਨਿਰੀਖਣ/ਜਾਇਜ਼ਾ ਲਿਆ ਅਤੇ ਪਿੰਡਾਂ ਦੇ ਲੋਕਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਸਾਂਝੇ ਤੌਰ ‘ਤੇ ਦੱਸਿਆ ਕਿ ਭਾਰਤ ਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਜ਼ਿਲ੍ਹਾ ਤਰਨ ਤਾਰਨ ਦੇ 8 ਬਲਾਕਾਂ ਦੇ 16 ਪਿੰਡਾਂ ਵਿੱਚ ਲਗਾਏ ਗਏ ਪਲਾਂਟਾਂ ਦਾ ਨਿਰੀਖਣ ਕੀਤਾ ਜਾਵੇਗਾ। 
ਉਨ੍ਹਾਂ ਕਿਹਾ ਕੇ ਪਾਣੀ ਵਿੱਚ ਆਰਸੈਨਿਕ ਤੇ ਹੈਵੀ ਮੈਟਲ ਤੱਤਾਂ ਕਾਰਨ ਕੈਂਸਰ ਦੇ ਰੋਗ ਪੈਦਾ ਹੁੰਦੇ ਹਨ,ਜਿਸ ਲਈ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਜਿਸ ਖੇਤਰ ਵਿਚ ਪੀਣ ਵਾਲਾ ਪਾਣੀ ਦੂਸ਼ਿਤ ਹੋ ਚੁੱਕਾ ਹੈ ਉਨ੍ਹਾਂ ਨੂੰ ਆਰਸੈਨਿਕ ਮੁਕਤ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਪਿੰਡਾਂ ਵਿੱਚ ਲਗਾਏ ਗਏ ਪਲਾਂਟਾਂ ਰਾਹੀ ਲਾਭਪਾਤਰੀਆਂ ਨੂੰ ਪ੍ਰਤੀ ਦਿਨ 40 ਲੀਟਰ ਪਾਣੀ ਲੈਣ ਲਈ ਪਾਣੀ ਵਾਲੇ ਏ.ਟੀ.ਐੱਮ ਕਾਰਡ ਵੰਡੇ ਗਏ ਹਨ। ਉਨਾਂ ਕਿਹਾ ਕਿ ਇਸ ਤੋਂ ਇਲਾਵਾ ਭੁੱਚਰ ਕਲਾਂ ਨਹਿਰੀ ਪ੍ਰੋਜੈਕਟ ਰਾਹੀਂ 99 ਪਿੰਡਾਂ ਦੇ ਪਿੰਡ ਵਾਸੀਆਂ /ਲਾਭਪਾਤਰੀਆਂ ਨੂੰ ਨਹਿਰੀ ਪਾਣੀ ਨੂੰ ਟ੍ਰੀਟ ਕਰਕੇ ਆਰਸੈਨਿਕ ਮੁਕਤ ਪੀਣ ਯੋਗ ਸ਼ੁੱਧ ਪਾਣੀ ਮੁੱਹਈਆ ਕਰਵਾਉਣ ਲਈ ਪ੍ਰੋਜੈਕਟ ਦੇ ਕੰਮ ਪ੍ਰਗਤੀ ਅਧੀਨ ਹਨ। 
ਇਸ ਮੌਕੇ ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਜੇ. ਈ ਸ਼੍ਰੀ ਤਰਲੋਚਨ ਸਿੰਘ ,ਸ਼੍ਰੀ ਤੇਜਬੀਰ ਸਿੰਘ,ਸ਼੍ਰੀ ਹਰਜੀਤ ਸਿੰਘ, ਸ਼੍ਰੀ ਮੋਹਿਤ ਕੁਮਾਰ, ਬਲਾਕ ਕੋਆਰਡੀਨੇਟਰ ਸ਼੍ਰੀ ਗੁਰਬੀਰ  ਸਿੰਘ,ਸ਼੍ਰੀ ਸੁਖਵਿੰਦਰ ਸਿੰਘ ,ਸ਼੍ਰੀ ਸਰਵਣ ਸਿੰਘ ,ਸ਼੍ਰੀ ਕਸ਼ਮੀਰ ਸਿੰਘ, ਸ਼੍ਰੀ ਅਮਨ ਅਰੋੜਾ ਲੈਬ ਕੈਮਿਸਟ ਅਤੇ ਸ਼੍ਰੀ ਜਗਦੀਪ ਸਿੰਘ ਆਈ.ਈ.ਸੀ ਜਿਲ੍ਹਾ ਕੋਆਰਡੀਨੇਟਰ ਹਾਜ਼ਰ ਸਨ।