ਬੰਦ ਕਰੋ

ਸਿਵਲ ਹਸਪਤਾਲ ਤਰਨ ਤਾਰਨ ਵਿਖੇ ਮਨਾਇਆ ਗਿਆ ਵਿਸ਼ਵ ਸੁਰੱਖਿਅਤ ਭੋਜਨ ਦਿਵਸ

ਪ੍ਰਕਾਸ਼ਨ ਦੀ ਮਿਤੀ : 09/06/2023

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਸਿਵਲ ਹਸਪਤਾਲ ਤਰਨ ਤਾਰਨ ਵਿਖੇ ਮਨਾਇਆ ਗਿਆ ਵਿਸ਼ਵ ਸੁਰੱਖਿਅਤ ਭੋਜਨ ਦਿਵਸ
ਤਰਨ ਤਾਰਨ, 07 ਜੂਨ :
ਸਿਵਲ ਸਰਜਨ ਤਰਨ ਤਾਰਨ ਡਾ. ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਅੱਜ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਵਿਸ਼ਵ ਸੁਰੱਖਿਅਤ ਭੋਜਨ ਦਿਵਸ ਮਨਾਇਆ ਗਿਆ। ਇਸ ਮੌਕੇ ਸਿਵਲ ਸਰਜਨ ਤਰਨ ਤਾਰਨ ਨੇ ਦੱਸਿਆ ਕਿ ਅੱਜ ਤੋਂ ਪੰਜਾਬ ਵਿੱਚ ਸੁਰੱਖਿਅਤ ਭੋਜਨ ਤੇ ਸਿਹਤਮੰਦ ਪੰਜਾਬ ਅਭਿਆਨ ਸ਼ੁਰੂ ਹੋ ਰਿਹਾ ਹੈ। ਜਿਸ ਤਹਿਤ ਫੂਡ ਬਿਜਨੇਸ ਉਪਰੇਟਰਾਂ ਨੂੰ ਮਿਲਾਵਟ ਰਹਿਤ ਫੂਡ ਵੇਚਣ ਲਈ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇਗਾ ਅਤੇ ਜ਼ਿਲ੍ਹੇ ਦੇ ਲੋਕਾਂ ਨੂੰ ਸਹੀ ਭੋਜਨ ਸੇਵਨ ਕਰਨ ਵਾਸਤੇ ਜਾਗਰੂਕ ਕੀਤਾ ਜਾਵੇਗਾ।
ਇਸ ਮੌਕੇ ਤੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਬੀਰ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਸਾਰਿਆਂ ਨੂੰ ਸੁਰੱਖਿਅਤ ਭੋਜਨ ਦੇਣ ਵਾਸਤੇ ਐਫ. ਐੱਸ. ਐੱਸ. ਆਈ ਵੱਲੋਂ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਤਹਿਤ 09 ਜੂਨ ਤੱਕ ਜ਼ਿਲ੍ਹੇ ਵਿੱਚ ਫੂਡ ਸੇਫ਼ਟੀ ਆੱਨ-ਵੀਲਜ਼ ਵੈੱਨ ਰਾਹੀਂ ਆਮ ਲੋਕ ਵੱਖ-ਵੱਖ ਖਾਦ ਪਦਾਰਥਾਂ ਦੀ 50 ਰੁਪਏ ਸੈਂਪਲ ਫੀਸ ਦੇ ਕੇ ਖੁਦ ਮੌਕੇ ‘ਤੇ ਟੈਸਟਿੰਗ ਕਰਵਾ ਸਕਦੇ ਹਨ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਉਪਰਾਲੇ ਦਾ ਵੱਧ ਤੋਂ ਵੱਧ ਫਾਈਦਾ ਉਠਾਇਆ ਜਾਵੇ।
ਜ਼ਿਲ੍ਹਾ ਸਿਹਤ ਅਫ਼ਸਰ ਨੇ ਸਾਰੇ ਫੂਡ ਬਿਜਨਸ ਉਪਰੇਟਰਾਂ ਨੂੰ ਹਦਾਇਤ ਕੀਤੀ ਕਿ ਉਨ੍ਹਾਂ ਵਾਸਤੇ ਲਾਇਸੰਸ/ਰਜਿਸ਼ਟ੍ਰੇਸ਼ਨ ਲੈਣਾ ਅਤਿ ਜ਼ਰੂਰੀ ਹੈ।ਲੋਕਾਂ ਨੂੰ ਅਪੀਲ ਕੀਤੀ ਗਈ ਕਿ ਖਾਦ ਪਦਾਰਥ ਲੈਣ ਤੋਂ ਪਹਿਲਾਂ ਜਰੂਰ ਦੇਖ ਲੈਣ ਅਤੇ ਫੂਡ ਬਿਜਨਸ ਉਪਰੇਟਰਸ ਨੂੰ ਹਦਾਇਤ ਕੀਤੀ ਗਈ ਕਿ ਖਾਦ ਪਦਾਰਥਾਂ ਨੂੰ ਬਾਕੀ ਖਾਦ ਪਦਾਰਥਾਂ ਤੋਂ ਵੱਖ ਰੱਖਿਆ ਜਾਵੇ ।
ਉਹਨਾਂ ਕਿਹਾ ਕਿ ਭੋਜਨ ਬਣਾਉਣ ਲਈ ਪੀਣਯੋਗ ਪਾਣੀ ਦੀ ਹੀ ਵਰਤੋਂ ਕੀਤੀ ਜਾਵੇ। ਭੋਜਨ ਨੂੰ ਚੰਗੀ ਤਰ੍ਹਾਂ ਪਕਾਉ। ਗਰਮ ਭੋਜਨ ਨੂੰ 60 ਡਿਗਰੀ ਸੈਲਸੀਅਸ ਤੋਂ ਉਪਰ ਅਤੇ ਠੰਢੇ ਭੋਜਨ ਨੂੰ 05 ਡਿਗਰੀ ਸੈਲਸੀਅਸ ਤੋਂ ਥੱਲੇ ਰੱਖਿਆ ਜਾਵੇ । ਜੰਮੇ ਹੋਏ ਪਦਾਰਥਾਂ ਨੂੰ -18 ਡਿਗਰੀ ਸੈਲਸੀਅਸ ਤੋਂ ਘੱਟ ਤਾਪਮਾਨ ਉੱਤ ਸਟੋਰ ਕੀਤਾ ਜਾਵੇ । ਖੁੱਲ੍ਹੇ ਜਖ਼ਮਾਂ ਅਤੇ ਕੱਟ ਲੱਗ ਜਾਣ ਮਗਰੋਂ ਵਾਟਰ ਪਰੂਫ ਪੱਟੀ ਲਗਾਈ ਜਾਵੇ ਅਤੇ ਸਮੇਂ ਸਮੇਂ ਤੇ ਮੈਡੀਕਲ ਚੈੱਕਅੱਪ ਕਰਵਾਇਆ ਜਾਵੇ ।
ਇਸ ਮੌਕੇ ਤੇ ਜ਼ਿਲ੍ਹੇ ਦੇ ਸਾਰੇ ਪ੍ਰੋਗਰਾਮ ਅਫ਼ਸਰ, ਮੈਡੀਕਲ ਅਫਸਰ ਤੇ ਸੇਵਾ ਭਾਰਤੀ (ਐੱਨ. ਜੀ. ਓ) ਦੇ ਮੈਂਬਰ ਸਾਹਿਬਾਨ ਹਾਜ਼ਰ ਸਨ ।