ਬੰਦ ਕਰੋ

ਬਾਲ ਮਜਦੂਰੀ ਅਤੇ ਬਾਲ ਭਿਖਿਆ ਰੋਕੂ ਮੁਹਿੰਮ ਤਹਿਤ ਕੀਤੀ ਗਈ ਛਾਪੇਮਾਰੀ

ਪ੍ਰਕਾਸ਼ਨ ਦੀ ਮਿਤੀ : 16/06/2023
ਬਾਲ ਮਜਦੂਰੀ ਅਤੇ ਬਾਲ ਭਿਖਿਆ ਰੋਕੂ ਮੁਹਿੰਮ ਤਹਿਤ ਕੀਤੀ ਗਈ ਛਾਪੇਮਾਰੀ
ਤਰਨ ਤਾਰਨ, 13 ਜੂਨ :
ਸ਼੍ਰੀ ਸੰਦੀਪ ਰਿਸ਼ੀ ਆਈ.ਏ.ਐਸ. ਡਿਪਟੀ ਕਮਿਸ਼ਨਰ ਤਰਨਤਾਰਨ ਦੇ ਹੁਕਮਾਂ ਅਨੁਸਾਰ ਬਾਲ ਮਜਦੂਰੀ ਅਤੇ ਬਾਲ ਭਿਖਿਆ ਰੋਕੂ ਮੁਹਿੰਮ ਅਧੀਨ ਜਿਲ੍ਹੇ ਵਿੱਚ ਵੱਖ-ਵੱਖ ਬਜ਼ਾਰਾਂ ਵਿੱਚ ਸ਼੍ਰੀ ਰਾਜੇਸ਼ ਕੁਮਾਰ ਜਿਲ੍ਹਾ ਬਾਲ ਸੁਰੱਖਿਆ ਅਫਸਰ ਤਰਨਤਾਰਨ ਦੀ ਅਗਵਾਈ ਹੇਠ ਛਾਪੇਮਾਰੀ ਕੀਤੀ ਗਈI ਇਹ ਛਾਪੇਮਾਰੀ ਤਹਸੀਲ ਚੌਂਕ, ਤਹਸੀਲ ਬਜਾਰ, ਬੋੜੀ ਚੌਂਕ , ਤਰਨਤਾਰਨ ਮੇਨ ਬਾਜਾਰ ਵਿਖੇ ਕੀਤੀ ਗਈIਇਸ ਦੌਰਾਨ ਲੋਕਾਂ ਅਤੇ ਦੁਕਾਨਦਾਰਾਂ ਨੂੰ ਬਾਲ ਮਜ਼ਦੂਰੀ ਸਬੰਧੀ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆI 
ਸ਼੍ਰੀ ਰਾਜੇਸ਼ ਕੁਮਾਰ ਜਿਲ੍ਹਾ ਬਾਲ ਸੁਰੱਖਿਆ ਅਫਸਰ ਤਰਨਤਾਰਨ ਨੇ ਦੱਸਿਆ ਕਿ ਸਿੱਖਿਆ ਹਰ ਬੱਚੇ ਦਾ ਅਧਿਕਾਰ ਹੈ ਜੋ ਕਿ ਉਸ ਨੂੰ ਮਿਲਨਾ ਚਾਹੀਦਾ ਹੈ ਨਾ ਕਿ ਬੱਚਿਆਂ ਤੋਂ ਬਾਲ ਮਜ਼ਦੂਰੀ ਕਰਵਾਈ ਜਾਵੇI   The Child and Adolescent Labour (Prohibition & regulation) Act 1986 ਤਹਿਤ 0 ਤੋਂ 14 ਸਾਲ ਦੇ ਬੱਚੇ ਕੋਈ ਵੀ ਕੰਮ ਨਹੀ ਕਰ ਸਕਦੇ ਅਤੇ 14 ਤੋਂ 18 ਸਾਲ ਦੇ ਬੱਚੇ ਆਪਣੇ ਮਾਤਾ ਪਿਤਾ ਅਤੇ ਪਰਿਵਾਰ ਨਾਲ ਉਨ੍ਹਾਂ ਦੀ ਸਹਾਇਤਾ ਲਈ ਗੈਰ- ਖਤਰਨਾਕ ਅਦਾਰੇ ਤੇ ਕੰਮ ਕਰ ਸਕਦੇ ਹਨ, ਪਰ ਉਹ ਵੀ ਆਪਣੇ ਸਕੂਲ ਸਮੇਂ ਤੋਂ ਬਾਅਦ ਜਾਂ ਛੁੁੱਟੀਆਂ ਦੌਰਾਨ ਤਾਂ ਜੋ ਉਸ ਦੀ ਸਿੱਖਿਆ ਲਗਾਤਾਰ ਰਹੇ ਅਤੇ ਬੱਚੇ ਦੇ ਲਗਾਤਾਰ ਕੰਮ ਦਾ ਸਮਾ 3 ਘੰਟੇ ਤੋਂ ਵੱਧ ਨਾ ਹੋਵੇ I ਸ਼ਾਮ 7:00 ਵਜੇ ਤੋਂ ਸਵੇਰੇ 8:00 ਵਜੇ ਦੌਰਾਨ ਬੱਚਿਆਂ ਤੋਂ ਕੰਮ ਕਰਵਾਉਣਾ ਗੈਰ ਕਾਨੂੰਨੀ ਹੈ I ਜੋ ਬੱਚੇ ਕਿਸੇ ਸਮਾਚਾਰ, ਫਿਲਮ , ਸਪੋਰਟਸ ਗਤੀਵਿਧੀਆ, ਏੰਕਰ , ਏਕਟਰ, ਸਿੰਗਰ ਆਦਿ ਮਨੋਰੰਜਨ ਦੇ ਕੰਮ ਵਿੱਚ ਕੰਮ ਕਰਨ ਲਈ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਮਨਜੂਰੀ ਤੋਂ ਬਿਨ੍ਹਾ ਕੰਮ ਨਹੀ ਕਰ ਸਕਦਾ I ਜੇਕਰ ਕੋਈ ਵਿਅਕਤੀ The Child and Adolescent Labour (Prohibition & regulation) Act 1986 ਤਹਿਤ ਦਿਤੀ ਗਈ ਹਦਾਇਤਾਂ ਦੀ ਪਾਲਣਾ ਨਹੀ ਕਰਦਾ ਤਾਂ ਉਨ੍ਹਾਂ ਦੇ ਖਿਲਾਫ਼ ਜੁਵੇਨਾਇਲ ਜਸਟਿਸ ਐਕਟ, ਹੁੂਮੈਨ ਟ੍ਰੇਫਕਿੰਗ ਐਕਟ, The Bonded Labour System (Abolition) ACT, 1976 ਅਤੇ ਬੱਚਿਆਂ ਦੀ ਸੁਰੱਖਿਆ ਲਈ ਵੱਖ ਵੱਖ ਕਾਨੂੰਨਾਂ ਅਧੀਨ ਸਖਤ ਕਾਰਵਾਈ ਕੀਤੀ ਜਾਵੇਗੀ I 
ਸ਼੍ਰੀ ਰਾਜੇਸ਼ ਕੁਮਾਰ ਜਿਲ੍ਹਾ ਬਾਲ ਸੁਰੱਖਿਆ ਅਫਸਰ ਤਰਨ ਤਾਰਨ ਨੇ ਦੱਸਿਆ ਕੀ ਧਾਰਾ 77 ਅਤੇ 78 ਤਹਿਤ ਜੇਕਰ ਕਿਸੇ ਬੱਚੇ ਨੂੰ ਕਿਸੇ ਵੀ ਪ੍ਰਕਾਰ ਦਾ ਨਸ਼ਾ ਦਿੱਤਾ ਜਾਂਦਾ ਹੈ ਜਾਂ ਉਨ੍ਹਾਂ ਨੂੰ ਨਸ਼ਾ ਸਪਲਾਈ ਕਰਨ ਲਈ ਵਰਤਿਆਂ ਜਾਂਦਾ ਹੈ ਤਾਂ ਅਜਿਹਾ ਕਰਨ ਵਾਲੇ ਵਿਅਕਤੀਆਂ ਵਿਰੁਧ FIR ਦਰਜ ਕੀਤੀ ਜਾਵੇਗੀ, ਜਿਸ ਵਿੱਚ ਉੁਹਨਾਂ ਨੂੰ 7 ਸਾਲ ਦੀ ਸਜ਼ਾ ਅਤੇ 1 ਲੱਖ ਰੁਪਏ ਦਾ ਜੁਰਮਾਨਾ ਹੋਵੇਗਾ I ਉਨ੍ਹਾਂ ਨੇ ਦੱਸਿਆ ਕਿ ਇਹ ਅਭਿਆਨ ਜੂਨ ਮਹੀਨੇ ਭਰ ਚੱਲਣਾ ਹੈ ਜੋ ਕਿ ਬਚਪਨ ਬਚਾਓ ਅੰਦੋਲਨ ਸੰਸਥਾ ਨਾਲ ਸਾਂਝੇ ਤੌਰ ‘ਤੇ ਚਲਾਇਆ ਜਾ ਰਿਹਾ ਹੈ I 
ਸ਼੍ਰੀ ਰਾਜੇਸ਼ ਕੁਮਾਰ ਜਿਲ੍ਹਾ ਬਾਲ ਸੁਰੱਖਿਆ ਅਫਸਰ ਤਰਨ ਤਾਰਨ ਨੇ ਦੱਸਿਆ ਜਿਲ੍ਹੇ ਦੇ ਸਮੂਹ ਪਿੰਡਾਂ ਵਿੱਚ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਤਰਨ ਤਾਰਨ ਵਲੋਂ ਪਿੰਡ ਪੱਧਰ ‘ਤੇ ਪਿੰਡ ਬਾਲ ਸੁਰੱਖਿਆ ਕਮੇਟੀਆ ਨਾਲ ਮਿਲਕੇ ਪਿੰਡਾ ਨੂੰ ਬਾਲ ਮਜ਼ਦੂਰੀ ਤੋਂ ਮੁੁਕਤ ਕੀਤਾ ਜਾ ਰਿਹਾ ਹੈ, ਜਿਸ ਵਿੱਚ ਹੁਣ ਤੱਕ ਕੁੁ੍ੱਲ 43 ਪਿੰਡ ਬਾਲ ਮਜ਼ਦੂਰੀ ਮੁੁਕਤ ਹੋਏ ਹਨ I ਬੱਚਿਆਂ ਪ੍ਰਤੀ ਹੋ ਰਹੇ ਕਿਸੇ ਵੀ ਤਰ੍ਹਾਂ ਦੇ ਦੁਰਵਿਹਾਰ ਸਬੰਧੀ ਸੂਚਨਾ ਦਫਤਰ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਕਮਰਾ ਨੰ  311, ਤੀਜੀ ਮੰਜਿਲ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨਤਾਰਨ ਮੋਬਾਇਲ ਨੰ 9463903411 ਜਾਂ ਬਾਲ ਹੈਲਪਲਾਈਨ 1098 ‘ਤੇ ਸੰਪਰਕ ਕੀਤਾ ਜਾ ਸਕਦਾ ਹੈ I 
ਇਸ ਦੌਰਾਨ ਸ਼੍ਰੀ ਨੀਤੀਸ਼ ਅਗਰਵਾਲ, ਲੇਬਰ ਇੰਸਪੈਕਟਰ,ਸੂਖਮਜੀਤ ਸਿੰਘ ਬਾਲ ਸੁਰੱਖਿਆ ਅਫਸਰ, ਸੰਦੀਪ ਸਿੰਘ ਸਿੱਖਿਆ ਵਿਭਾਗ, ਗੁਰਭੇਜ ਸਿੰਘ ਪੁਲਿਸ ਵਿਭਾਗ, ਵਿਰੇੰਦਰ ਕੌਰ, ਦੀਪਤੀ ਕੁਮਾਰੀ ਟੀਮ ਮੈਂਬਰ ਬਾਲ ਹੈਲਪਲਾਈਨ 1098, ਸਿਹਤ ਵਿਭਾਗ ਦੇ ਨੁਮਾਇੰਦੇ ਹਾਜਰ ਸਨ I