ਐਸ. ਸੀ. ਸਿਖਿਆਰਥੀਆਂ ਲਈ ਦੋ ਹਫਤੇ ਡੇਅਰੀ ਟ੍ਰੇਨਿੰਗ ਲਈ ਕਾਉਂਸਲਿੰਗ ਮਿਤੀ 18 ਜੁਲਾਈ ਨੂੰ
ਐਸ. ਸੀ. ਸਿਖਿਆਰਥੀਆਂ ਲਈ ਦੋ ਹਫਤੇ ਡੇਅਰੀ ਟ੍ਰੇਨਿੰਗ ਲਈ ਕਾਉਂਸਲਿੰਗ ਮਿਤੀ 18 ਜੁਲਾਈ ਨੂੰ
ਤਰਨਤਾਰਨ 12 ਜੁਲਾਈ : ਮਾਨਯੋਗ ਕੈਬਨਿਟ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ, ਸ਼੍ਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ, ਪੰਜਾਬ ਸ਼੍ਰੀ ਕੁਲਦੀਪ ਸਿੰਘ ਜੱਸੋਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਵਰਿਆਮ ਸਿੰਘ ਜੀ ਡਿਪਟੀ ਡਾਇਰੈਕਟਰ ਡੇਅਰੀ ਤਰਨਤਾਰਨ ਦੀ ਰਹਿਨੁਮਾਈ ਹੇਠ ਦੋ ਹਫਤੇ ਦੀ ਡੇਅਰੀ ਸਿਖਲਾਈ ਕੇਵਲ ਐਸ. ਸੀ. ਕੈਟਾਗਰੀ ਦੇ ਬੇਰੋਜਗਾਰ ਸਿਖਿਆਰਥੀਆਂ (ਲੜਕੇ/ਲੜਕੀਆਂ) ਲਈ ਮਿਤੀ 24-07-2023 ਤੋਂ ਡੇਅਰੀ ਟ੍ਰੇਨਿੰਗ ਸੈਂਟਰ, ਤਰਨ ਤਾਰਨ ਵਿਖੇ ਸ਼ੁਰੂ ਹੋਣ ਜਾ ਰਹੀ ਹੈ ਜਿਸ ਲਈ ਸਿਖਿਆਰਥੀਆਂ ਦੀ ਕਾਉਂਸਲਿੰਗ 18-07-2023 ਨੂੰ ਦਫਤਰ ਡੇਅਰੀ ਡਿਪਟੀ ਡਾਇਰੈਕਟਰ ਡੇਅਰੀ, ਤਰਨ ਤਾਰਨ ਵਿਖੇ ਕੀਤੀ ਜਾਣੀ ਹੈ । ਇਸ ਸਿਖਲਾਈ ਦੀ ਯੋਗਤਾ ਪੰਜਵੀ ਪਾਸ ਰੱਖੀ ਗਈ ਹੈ, ਸਿਖਿਆਰਥੀ ਦੀ ਉਮਰ 18 ਤੋਂ 50 ਸਾਲ ਦੇ ਦਰਮਿਆਨ ਹੋਵੇ ਅਤੇ ਸਿਖਿਆਰਥੀ ਪੇਂਡੂ ਇਲਾਕੇ ਦਾ ਵਸਨੀਕ ਹੋਵੇ ਅਤੇ ਸਿਖਿਆਰਥੀ ਕੋਲ ਪਸ਼ੂ ਰੱਖਣ ਲਈ ਜਗਾਂ ਦਾ ਯੋਗ ਪ੍ਰਬੰਧ ਅਤੇ ਚਾਰੇ ਦਾ ਪ੍ਰਬੰਧ ਹੋਵੇ ਅਤੇ ਨਾਲ ਹੀ ਸਿਖਿਆਰਥੀ ਦਾ ਬੈਂਕ ਖਾਤਾ ਜੋ ਕਿ ਚਾਲੂ ਹੋਣਾ ਜਰੂਰੀ ਹੈ । ਇਹ ਸਿਖਲਾਈ ਬਿਲਕੁਲ ਹੀ ਮੁਫਤ ਕਰਵਾਈ ਜਾ ਰਹੀ ਹੈ ਅਤੇ ਸਿਖਲਾਈ ਸਫਲਤਾ ਪੂਰਵਕ ਪੂਰੀ ਕਰਨ ਤੇ ਸਿਖਿਆਰਥੀਆਂ ਨੂੰ 3500/- ਵਜੀਫਾ ਵੀ ਦਿੱਤਾ ਜਾ ਰਿਹਾ ਹੈ । ਟ੍ਰੇਨਿੰਗ ਵਿੱਚ ਸਿਖਿਆਰਥੀਆਂ ਨੂੰ ਦੁਧਾਰੂ ਪਸ਼ੂਆਂ ਦੀਆਂ ਨਸਲਾਂ, ਖਾਦ-ਖੁਰਾਕ ਅਤੇ ਪਸ਼ੂਆਂ ਦੀ ਸਾਂਭ ਸੰਭਾਲ ਦੀ ਜਾਣਕਾਰੀ ਦਿੱਤੀ ਜਾਵੇਗੀ । ਚਾਹਵਾਨ ਸਿਖਿਆਰਥੀ (ਅਸਲ ਅਤੇ ਫੋਟੋ ਕਾਪੀਆਂ)ਪੜਾਈ ਦਾ ਸਰਟੀਫਿਕੇਟ, ਅਧਾਰ ਕਾਰਡ, ਪਾਸਪੋਰਟ ਸਾਈਜ ਫੋਟੋ ਅਤੇ ਅਨੁਸੂਚਿਤ ਜਾਤੀ ਸਰਟੀਫਿਕੇਟ ਅਤੇ ਬੈਂਕ ਪਾਸਬੁਕ ਦੀ ਫੋਟੋ ਕਾਪੀ ਲੈ ਦਫਤਰ ਡਿਪਟੀ ਡਾਇਰੈਕਟਰ ਡੇਅਰੀ, ਤਰਨ ਤਾਰਨ ਨਾਲ ਸੰਪਰਕ ਕਰ ਸਕਦੇ ਹਨ । ਟ੍ਰੇਨਿੰਗ ਕਰਨ ਉਪਰੰਤ ਸਿਖਿਆਰਥੀਆਂ ਨੂੰ ਬੈਂਕਾਂ ਤੋਂ ਸਸਤੇ ਦਰਾਂ ਤੇ ਕਰਜਾ ਮੁਹੱਈਆ ਕਰਵਾਇਆ ਜਾਵੇਗਾ ਅਤੇ ਸਰਕਾਰ ਵੱਲੋਂ ਦੁਧਾਰੂ ਪਸ਼ੂਆਂ ਦੀ ਖਰੀਦ ਤੇ 33% ਸਬਸਿਡੀ ਵੀ ਮੁਹੱਈਆਂ ਕਰਵਾਈ ਜਾਵੇਗੀ । ਚਾਹਵਾਨ ਸਿਖਿਆਰਥੀ ਮਿਤੀ 18-07-2023 ਨੂੰ ਦਫਤਰ ਡਿਪਟੀ ਡਾਇਰੈਕਟਰ ਡੇਅਰੀ, ਤਰਨ ਤਾਰਨ, ਅੰਮ੍ਰਿਤਸਰ ਰੋਡ, ਨੇੜੇ ਮਾਲਮੰਡੀ, ਤਰਨ ਤਾਰਨ ਵਿਖੇ ਕਾਉਂਸਲਿੰਗ ਲਈ ਹਾਜਰ ਹੋ ਸਕਦੇ ਹਨ । ਵਧੇਰੇ ਜਾਣਕਾਰੀ ਲਈ ਚਾਹਵਾਨ ਫੋਨ ਨੰ. 01852-299095 , 9914111712 ਅਤੇ 9815982593 ਤੇ ਸੰਪਰਕ ਕਰ ਸਕਦੇ ਹਨ ।