ਬੰਦ ਕਰੋ

ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਤਰਨ ਤਾਰਨ ਵਿਖੇ 11 ਅਗਸਤ ਨੂੰ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ

ਪ੍ਰਕਾਸ਼ਨ ਦੀ ਮਿਤੀ : 10/08/2023

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਤਰਨ ਤਾਰਨ ਵਿਖੇ 11 ਅਗਸਤ ਨੂੰ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ
ਤਰਨ ਤਾਰਨ, 10 ਅਗਸਤ :
ਪੰਜਾਬ ਸਰਕਾਰ ਵੱਲੋਂ ਬੇਰੋਜਗਾਰ ਨੌਜਵਾਨ ਪ੍ਰਾਰਥੀਆਂ ਨੂੰ ਰੋਜ਼ਗਾਰ ਮੁਹੱਇਆ ਕਰਵਾਉਣ ਲਈ ਵਧੀਕ ਡਿਪਟੀ ਕਮਿਸ਼ਨਰ(ਵਿਕਾਸ)-ਕਮ-ਸੀ. ਈ. ਓ. ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਤਰਨ ਤਾਰਨ ਦੀ ਰਹਿਨੁਮਾਈ ਹੇਠ 11 ਅਗਸਤ, 2023 ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ, ਤਰਨ ਤਾਰਨ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਜਿਲਾ ਰੋਜਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਸ਼੍ਰੀ ਪ੍ਰਭਜੋਤ ਸਿੰਘ, ਵਲੋਂ ਦੱਸਿਆ ਗਿਆ ਕਿ ਪਲੇਸਮੈਂਟ ਕੈਂਪ ਵਿੱਚ ਜੀ. ਐੱਨ. ਐੱਮ, ਏ. ਐੱਨ. ਐੱਮ ਅਤੇ ਉ.ਟੀ ਟੈਕਨੀਸ਼ਨ ਦੀਆਂ ਅਸਾਮੀਆਂ ਭਰਨ ਲਈ ਗੁਰੂ ਮੇਹਰ ਹਸਪਤਾਲ ਤਰਨ ਤਾਰਨ ਅਤੇ ਰਖਸ਼ਾ ਸਕਿਉਰਿਟੀ ਸਰਵਿਸਜ਼ ਲਿਮਟਿਡ (ਜੀ. ਐਮ. ਆਰ. ਗਰੁੱਪ) ਕੰਪਨੀ ਭਾਗ ਲੈ ਰਹੀ ਹੈ। ਪਲੇਸਮੈਂਟ ਲਈ ਗੁਰੂ ਮੇਹਰ ਹਸਪਤਾਲ ਤਰਨ ਤਾਰਨ ਦੀਆਂ ਜੀ. ਐਨ. ਐਮ, ਏ. ਐਨ. ਐਮ ਅਤੇ ਓ. ਟੀ ਟੈਕਨੀਸ਼ਨ ਦੀਆਂ ਅਸਾਮੀਆਂ ਲਈ ਘੱਟੋ-ਘੱਟ ਯੋਗਤਾ ਜੀ. ਐੱਨ. ਐੱਮ, ਏ. ਐੱਨ. ਐੱਮ ਅਤੇ ਓ. ਟੀ. ਟੈਕਨੀਸ਼ਨ ਦਾ ਡਿਪਲੋਮਾ ਪ੍ਰਾਰਥੀ ਕੋਲ ਹੋਣਾ ਲਾਜ਼ਮੀ ਹੈ, ਅਤੇ ਰਖਸ਼ਾ ਸਕਿਉਰਿਟੀ ਕੰਪਨੀ ਨੂੰ ਸਕਿਉਰਟੀ ਗਾਰਡ ਲਈ ਘੱਟੋ-ਘੱਟ ਯੋਗਤਾ ਦਸਵੀਂ ਪਾਸ (ਤਨਖਾਹ 13000 ਤੋਂ 18000 ਰੁਪਏ ਸਮੇਤ ਈ. ਐੱਸ. ਆਈ, ਈ. ਪੀ. ਐੱਫ਼, ) ਇਨ੍ਹਾਂ ਅਸਾਮੀਆਂ ਲਈ ਲੜਕਿਆਂ ਦੀ ਲੰਬਾਈ 5 ਫੁੱਟ 6 ਇੰਚ ਅਤੇ ਲੜਕੀਆਂ ਦੀ ਲੰਬਾਈ 5 ਫੁੱਟ 2 ਇੰਚ ਉਮਰ ਹੱਦ 18 ਤੋਂ 35 ਸਾਲ ਹੈ। ਲੜਕੇ ਅਤੇ ਲੜਕੀਆਂ ਦੋਨੋ ਹੀ ਇਸ ਪਲੇਸਮੈਂਟ ਕੈਂਪ ਵਿੱਚ ਭਾਗ ਲੈ ਸਕਦੇ ਹਨ।