ਬੰਦ ਕਰੋ

ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਵੱਲੋਂ ਸਵੱਸ਼ ਭਾਰਤ ਅਭਿਆਨ ਦਿਵਸ ਮਨਾਇਆ ਗਿਆ

ਪ੍ਰਕਾਸ਼ਨ ਦੀ ਮਿਤੀ : 06/10/2023
ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਵੱਲੋਂ ਸਵੱਸ਼ ਭਾਰਤ ਅਭਿਆਨ ਦਿਵਸ ਮਨਾਇਆ ਗਿਆ।
ਤਰਨ ਤਾਰਨ,  02 : ਅਕਤੂਬਰ
ਅੱਜ ਮਿਤੀ 02.10.2023 ਨੂੰ ਸ਼੍ਰੀਮਤੀ ਪ੍ਰਿਆ ਸੂਦ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਤਰਨ 
ਤਾਰਨ, ਸ਼੍ਰੀ. ਬਗੀਚਾ ਸਿੰਘ, ਸਿਵਲ ਜੱਜ ਸੀਨੀਅਰ ਡੀਵੀਜ਼ਨ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ (ਡਿਊਟੀ)  ਜੀ ਵਲੋਂ ਸਵੱਸ਼ ਭਾਰਤ ਅਭਿਆਨ ਦਿਵਸ ਮਨਾਇਆ ਗਿਆ। ਜਿਸ ਵਿੱਚ ਜ਼ਿਲ੍ਹਾ ਕਚਿਹਰੀਆਂ ਤਰਨ ਤਾਰਨ ਦਾ ਸਾਰਾ ਸਟਾਫ਼ ਹਾਜ਼ਰ ਰਿਹਾ। 
 
ਸ਼੍ਰੀਮਤੀ ਪ੍ਰਿਆ ਸੂਦ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਤਰਨ ਤਾਰਨ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕੌਰਟ ਕੰਮਪਲੈਕਸ, ਤਰਨ ਤਾਰਨ ਦੀ ਸਾਰੀ ਸਾਫ ਸਫਾਈ ਕਰਵਾਈ ਗਈ। ਇਸ ਮੌਕੇ ਕੌਰਟ ਦਾ ਸਾਰਾ ਸਟਾਫ਼ ਹਾਜ਼ਰ ਰਿਹਾ। 
 
ਸ਼੍ਰੀ. ਬਗੀਚਾ ਸਿੰਘ, ਮਾਨਯੋਗ ਸਿਵਲ ਜੱਜ ਸੀਨੀਅਰ ਡੀਵੀਜ਼ਨ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ 
ਸੇਵਾਵਾਂ ਅਥਾਰਟੀ, ਤਰਨ ਤਾਰਨ (ਡਿਊਟੀ)  ਜੀ ਨੇ ਦਸਿਆ ਕਿ ਸਵੱਸ਼ ਭਾਰਤ ਅਭਿਆਨ ਦਿਵਸ ਭਾਰਤ ਸਰਕਾਰ ਦੁਆਰਾ 02 ਅਕਤੂਬਰ 2014 ਨੂੰ ਸ਼ੁਰੂ ਕੀਤਾ ਗਿਆ ਸੀ । ਲੋਕਾਂ ਨੂੰ ਸਵੱਸ਼ ਭਾਰਤ ਅਭਿਆਨ ਮਿਸ਼ਨ ਵਿਚ ਸ਼ਾਮਿਲ ਹੋਣ ਅਤੇ ਦੂਜਿਆਂ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਬੇਨਤੀ ਕੀਤੀ ਤਾਂ ਕਿ ਸਾਡੇ ਦੇਸ਼ ਨੂੰ ਵਿਸ਼ਵ ਦਾ ਸਭ ਤੋਂ ਵਧੀਆਂ ਅਤੇ ਸਾਫ ਸੁਥਰਾ ਦੇਸ਼ ਬਣਾ ਸਕੀਏ। ਮਾਨਯੋਗ ਜੱਜ ਸਾਹਿਬ ਜੀ ਨੇ ਦਸਿਆ ਕਿ ਸਵੱਸ਼ ਅਤੇ ਸੁੰਦਰ ਭਾਰਤ ਦਾ ਸੁਪਨਾ ਮਹਾਤਮਾ ਗਾਂਧੀ ਜੀ ਨੇ ਦੇਖਿਆ ਸੀ ਉਹਨਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਸਾਨੂੰ ਗਲੀਆਂ, ਸੜਕਾਂ, ਪਿੰਡਾਂ, ਮਹੁਲਿਆਂ ਅਤੇ ਆਲੇ ਦੁਆਲੇ ਦੀ ਸਾਫ ਸਫਾਈ ਦਾ ਧਿਆਨ ਰੱਖਣਾ ਹੈ ਤਾਂ ਜੋ ਆਲੇ ਦੁਆਲੇ ਫੈਲਿਆ ਕੂੜਾ ਬਾਹਰੋਂ ਆਉਣ ਵਾਲੇ ਵਿਅਕਤੀਆਂ ਨੂੰ ਦੇਖ ਕਿ ਵੀ ਬੁਰਾ ਲਗਦਾ ਹੈ ਅਤੇ ਇਹ ਫੈਲਿਆ ਕੂੜਾ ਵਾਤਾਵਰਨ ਵਿਚ ਬੰਦਬੂ ਫੈਲਾਉਂਦਾ ਹੈ ਅਤੇ ਇਸ ਦਾ ਸਾਡੀ ਸਿਹਤ ਉਪੱਰ ਵੀ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ ਸਾਨੂੰ ਆਪਣੇ ਵਾਤਾਵਰਣ ਨੂੰ ਸਿਹਤ ਮੰਦ ਰੱਖਣ ਲਈ ਸਵੱਸ਼ਤਾ ਮੁਹਿੰਮ ਦੀ ਲੋੜ ਹੈ। ਮਾਨਯੋਗ ਜੱਜ ਸਾਹਿਬ ਜੀ ਨੇ ਦੱਸਿਆ ਕਿ ਪੂਰੇ ਦੇਸ਼ ਨੂੰ ਕੋਈ ਇਕ ਵਿਅਕਤੀ ਸਾਫ ਨਹੀ ਕਰ ਸਕਦਾ ਆਪਾ ਸਾਰਿਆਂ ਨੂੰ ਰਲ ਮਿਲ ਕਿ ਇਸ ਮਿਸ਼ਨ ਨੂੰ ਪੂਰਾ ਕਰਨਾ ਹੈ। ਸੱਵਸ਼ ਭਾਰਤ ਅਭਿਆਨ ਉਦੋਂ ਹੀ ਲਾਭਦਾਇਕ ਹੋਵੇਗਾ ਜਦੋਂ ਹਰ ਕੋਈ ਵਿਅਕਤੀ ਆਪਣਾ ਆਲਾ ਦੁਆਲਾ ਸਾਫ ਰੱਖਣ ਲਈ ਜਿੰਮੇਵਾਰੀ ਨਿਭਾਵੇਗਾ ਅਤੇ ਸਾਡੇ ਦੇਸ਼ ਭਾਰਤ ਨੂੰ ਸਾਫ ਰੱਖਣਾ ਹਰ ਨਾਗਰਿਕ ਦਾ ਫਰਜ ਹੈ।