ਡੇਅਰੀ ਵਿਕਾਸ ਵਿਭਾਗ ਵੱਲੋਂ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ
ਪ੍ਰਕਾਸ਼ਨ ਦੀ ਮਿਤੀ : 23/10/2023
ਡੇਅਰੀ ਵਿਕਾਸ ਵਿਭਾਗ ਵੱਲੋਂ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ
ਤਰਨਤਾਰਨ, 20 ਅਕਤੂਬਰ
ਕੈਬੀਨੈਟ ਮੰਤਰੀ ਸਰਦਾਰ ਗੁਰਮੀਤ ਸਿੰਘ ਖੁਡੀਆ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪਸ਼ੂ ਪਾਲਣ, ਮੱਛੀ ਪਾਲਣ ਅਤੇ
ਡੇਅਰੀ ਵਿਕਾਸ ਵਿਭਾਗ ਮੰਤਰੀ ਅਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਸ਼੍ਰੀ ਕੁਲਦੀਪ ਸਿੰਘ ਜੱਸੋਵਾਲ ਦੇ ਦਿਸ਼ਾ ਨਿਰਦੇਸ਼ਾ ਹੇਠ ਡਿਪਟੀ ਡਾਇਰੈਕਟਰ ਡੇਅਰੀ, ਸ਼੍ਰੀ ਵਰਿਆਮ ਸਿੰਘ ਗਿੱਲ ਵੱਲੋਂ ਪਿੰਡ ਮੀਆਂਵਿੰਡ , ਬਲਾਕ ਖਡੂਰ ਸਾਹਿਬ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ । ਇਸ ਕੈਂਪ ਵਿੱਚ ਆਏ ਹੋਏ ਡੇਅਰੀ ਫਾਰਮਰਾਂ ਨੂੰ ਡਾ. ਸ਼ੁਭਾਸ਼ ਅਰੋੜਾ ਰਿਟਾ. ਸੀਨੀਅਰ ਵੈਟਨਰੀ ਅਫਸਰ ਵੱਲੋਂ ਪਸ਼ੂਆਂ ਦੀਆਂ ਬਿਮਾਰੀਆਂ ਅਤੇ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ। ਸ੍ਰੀ ਗੁਰਦਿਆਲ ਸਿੰਘ
ਕਾਹਲੋਂ, ਰਿਟਾ. ਡੇਅਰੀ ਵਿਕਾਸ ਇੰਸਪੈਕਟਰ ਵੱਲੋਂ ਦੁੱਧ ਦੀ ਬਣਤਰ ਅਤੇ ਫੈਟ ਵਧਣ ਘਟਣ ਦੇ ਕਾਰਨਾਂ ਦੀ ਜਾਣਕਾਰੀ ਦਿੱਤੀ ਗਈ।
ਵਰਿਆਮ ਸਿੰਘ ਗਿੱਲ, ਡਿਪਟੀ ਡਾਇਰੈਕਟਰ ਡੇਅਰੀ ਵੱਲੋਂ ਵਿਭਾਗੀ ਸਕੀਮਾਂ ਸਬੰਧੀ ਵਿਸਥਾਰ ਪੂਰਵਕ ਦੱਸਿਆ ਗਿਆ।
ਡਾਕਟਰ ਤਜਿੰਦਰ ਸਿੰਘ ਵੈਟਨਰੀ ਅਫ਼ਸਰ ਸੀ. ਵੀ. ਐਚ ਮੀਆਂਵਿੰਡ ਵੱਲੋਂ ਪਸ਼ੂ ਦੀ ਨਸਲ ਸੁਧਾਰ, ਕਿਰਮ ਰਹਿਤ ਕਰਨ ਅਤੇ ਟੀਕਾਕਰਨ ਬਾਰੇ ਜਾਣਕਾਰੀ ਕਿਸਾਨਾਂ ਨਾਸ ਸਾਂਝੀ ਕੀਤੀ ਗਈ। ਕੰਵਲਜੀਤ ਸਿੰਘ, ਡੇਅਰੀ ਵਿਕਾਸ ਸਬ ਇੰਸਪੈਕਟਰ ਅਤੇ ਤਜਿੰਦਰ ਸਿੰਘ ਵੱਲੋਂ ਕੈਂਪ ਦਾ ਯੋਗ ਪ੍ਰਬੰਧ ਕੀਤਾ ਗਿਆ । ਸ.
ਜਸਬੀਰ ਸਿੰਘ ਫੋਜੀ ਵੱਲੋਂ ਇਸ ਕੈਂਪ ਵਿਚ ਆਏ ਹੋਏ ਅਫ਼ਸਰਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਕੈਂਪ ਵਿਚ
ਦਿਆਲ ਸਿੰਘ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਨਿਸ਼ਾਨ ਸਿੰਘ, ਮੈਂਬਰ ਸਰਬਜੀਤ ਸਿੰਘ, ਚਮਕੌਰ ਸਿੰਘ, ਗੁਰਮੁੱਖ ਬੱਲ ਆਦਿ ਹਾਜਰ
ਸਨ।