ਪ੍ਰੋ.ਜੇ.ਐਸ.ਭਾਟੀਆ ਨੇ ਵਲੰਟੀਅਰਾਂ ਨੂੰ ਸਿਖਾਇਆ ਕਿ ਕਿਵੇਂ ਡੁੱਬੇ ਵਿਅਕਤੀ ਨੂੰ ਸਮੇਂ ਸਿਰ ਬਾਹਰ ਕੱਢਣ ਤੋਂ ਬਾਅਦ ਬਚਾਇਆ ਜਾ ਸਕਦਾ ਹੈ।
ਪ੍ਰੋ.ਜੇ.ਐਸ.ਭਾਟੀਆ ਨੇ ਵਲੰਟੀਅਰਾਂ ਨੂੰ ਸਿਖਾਇਆ ਕਿ ਕਿਵੇਂ ਡੁੱਬੇ ਵਿਅਕਤੀ ਨੂੰ ਸਮੇਂ ਸਿਰ ਬਾਹਰ ਕੱਢਣ ਤੋਂ ਬਾਅਦ ਬਚਾਇਆ ਜਾ ਸਕਦਾ ਹੈ।
ਤਰਨ ਤਾਰਨ, 11 ਦਸੰਬਰ :
ਭਾਰਤ ਸਰਕਾਰ, ਐਨ.ਡੀ.ਐਮ.ਏ., ਐਸ.ਡੀ.ਐਮ.ਏ. ਪੰਜਾਬ, ਡੀ.ਡੀ.ਐਮ.ਏ ਤਰਨਤਾਰਨ ਅਤੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟਰੇਟਸ਼ਨ ਚੰਡੀਗੜ ਵੱਲੋਂ ਦੇਸ਼ ਵਿੱਚ ਕਿਸੇ ਵੀ ਕਿਸਮ ਦੀ ਕੁਦਰਤੀ ਜਾਂ ਮਨੁੱਖ ਦੁਆਰਾ ਬਣਾਈ ਗਈ ਆਫ਼ਤ ਦੌਰਾਨ ਰਾਹਤ ਪ੍ਰਦਾਨ ਕਰਨ ਲਈ ਐਸ.ਡੀ.ਕਾਲਜ ਤਰਨਤਾਰਨ ਅਤੇ ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਤਹਿਸੀਲ ਪੱਟੀ ਵਿਖੇ 12 ਰੋਜ਼ਾ ਆਪਦਾ ਮਿੱਤਰ ਸਿਖਲਾਈ ਕੈਂਪ ਬੀਤੇ ਦਿਨ ਸ਼ੁਰੂ ਕੀਤਾ ਜਿਸ ਵਿੱਚ 300 ਵਲੰਟੀਅਰਾਂ ਨੂੰ ਭੁਚਾਲ, ਹੜ੍ਹ, ਅੱਗ, ਦੁਰਘਟਨਾ ਜਾਂ ਹੋਰ ਆਫ਼ਤਾਂ ਦੀ ਸਥਿਤੀ ਵਿਚ ਸਹਾਇਤਾ ਪ੍ਰਧਾਨ ਕਰਨ ਲਈ ਸਿਖਲਾਈ ਦਿੱਤੀ ਗਈ ਅਤੇ ਉਨ੍ਹਾਂ ਨੂੰ ਸਿਖਲਾਈ, ਡੈਮੋ, ਮੋਕ ਡਰਿੱਲ ਕਰਵਾ ਕੇ ਕਿਸੇ ਵੀ ਆਫ਼ਤ ਨਾਲ ਨਜਿੱਠਣ ਲਈ ਤਿਆਰ ਕੀਤਾ ਜਾ ਰਿਹਾ ਹੈ | ਇਸ ਸਿਖਲਾਈ ਕੈਂਪ ਵਿੱਚ ਪ੍ਰੋ. ਜੋਗ ਸਿੰਘ ਭਾਟੀਆ (ਕੋਰਸ ਡਾਇਰੈਕਟਰ ਅਤੇ ਸੀਨੀਅਰ ਕੰਸਲਟੈਂਟ, ਮੈਗਸੀਪਾ) ਦੀ ਅਗਵਾਈ ਹੇਠ ਉਨ੍ਹਾਂ ਦੀ ਟੀਮ ਵੱਲੋਂ ਵਲੰਟੀਅਰਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਵਲੰਟੀਅਰਾਂ ਨੂੰ ਹੜ੍ਹ ਬਚਾਓ ਕਾਰਜਾਂ ਦੀ ਡੈਮੋ ਟਰੇਨਿੰਗ ਦਿੱਤੀ ਗਈ ਜਿਸ ਵਿੱਚ ਵਲੰਟੀਅਰਾਂ ਨੂੰ ਫਲੋਟਿੰਗ, ਦਰਿਆ ਪਾਰ ਕਰਨ ਅਤੇ ਡੁੱਬ ਰਹੇ ਵਿਅਕਤੀ ਨੂੰ ਬਚਾਉਣ ਦੀ ਸਿਖਲਾਈ ਦਿੱਤੀ ਗਈ। ਇਸ ਨਾਲ ਪ੍ਰੋ. ਜੇ.ਐਸ.ਭਾਟੀਆ ਜੀ ਨੇ ਵਲੰਟੀਅਰਾਂ ਨੂੰ ਸਿਖਲਾਈ ਦਿੱਤੀ ਕਿ ਕਿਵੇਂ ਡੁੱਬੇ ਵਿਅਕਤੀ ਨੂੰ ਸਮੇਂ ਸਿਰ ਬਾਹਰ ਲਾ ਕੇ ਬਚਾਇਆ ਜਾ ਸਕਦਾ ਹੈ। ਇਸ ਮੌਕੇ ਪ੍ਰੋ. ਭਾਟੀਆ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਦੀ ਅਗਵਾਈ ‘ਚ ਉਨ੍ਹਾਂ ਦੀ ਟੀਮ ਪੰਜਾਬ ‘ਚ 3200 ਪੂਰੀ ਤਰ੍ਹਾਂ ਸਿੱਖਿਅਤ ‘ਆਪੜਾ ਮਿੱਤਰ ਵਲੰਟੀਅਰ’ ਤਿਆਰ ਕਰ ਰਹੀ ਹੈ, ਜਿਸ ‘ਚ ਤਰਨਤਾਰਨ ਜ਼ਿਲ੍ਹੇ ‘ਚ 300 ਵਲੰਟੀਅਰ ਤਿਆਰ ਕੀਤੇ ਜਾ ਰਹੇ ਹਨ, ਜੋ ਕਿਸੇ ਵੀ ਆਫ਼ਤ ਸਮੇਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਬਚਾਅ ਕੰਮ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਵਲੰਟੀਅਰਾਂ ਨੂੰ ਸੜਕ ਹਾਦਸੇ ‘ਚ ਜ਼ਖਮੀ ਵਿਅਕਤੀ ਨੂੰ ਬਚਾਉਣ ਲਈ ਸਿਖਲਾਈ ਦਿੱਤੀ ਗਈ ਹੈ ਅਤੇ ਇਹ ਵਲੰਟੀਅਰ ਕਿਸੇ ਵੀ ਸੜਕ ਹਾਦਸੇ ‘ਚ ਜ਼ਖਮੀ ਵਿਅਕਤੀ ਨੂੰ ਬਚਾਉਣ ਦੇ ਸਮਰੱਥ ਹੋਣਗੇ। ਇਸ ਕੈਂਪ ਵਿੱਚ ਸ਼ਤਰੂਘਨ ਸ਼ਰਮਾ (ਪੀ.ਏ ਟੂ ਕੋਰਸ ਡਾਇਰੈਕਟਰ), ਸੁਨੀਲ ਜਰਿਆਲ, ਯੋਗੇਸ਼ ਉਨਿਆਲ, ਅਮਨਪ੍ਰੀਤ ਕੌਰ, ਹਰਕੀਰਤ ਸਿੰਘ, ਜੀਵਨਜੋਤ ਕੌਰ, ਮਨਪ੍ਰੀਤ ਕੌਰ, ਸਚਿਨ ਸ਼ਰਮਾ, ਨੂਰ ਨਿਸ਼ਾ ਅਤੇ ਪ੍ਰੀਤੀ ਦੇਵੀ ਆਪਦਾ ਮਿੱਤਰ ਯੋਜਨਾ ਦੇ ਟਰੇਨਰ ਵਲੰਟੀਅਰਾਂ ਨੂੰ ਸਿਖਲਾਈ ਦੇ ਰਹੇ ਹਨ।