ਬੰਦ ਕਰੋ

ਡੇਅਰੀ ਵਿਕਾਸ ਵਿਭਾਗ ਪੰਜਾਬ ਵੱਲੋਂ ਦੁਧਾਰੂ ਪਸ਼ੂਆਂ ਦੇ ਬੀਮੇ ‘ਤੇ ਦਿੱਤੀ ਜਾ ਰਹੀ ਹੈ 50 ਤੋਂ 70 ਫੀਸਦੀ ਸਬਸਿਡੀਡਿਪਟੀ ਡਾਇਰੈਕਟਰ ਡੇਅਰੀ ਵਿਕਾਸ

ਪ੍ਰਕਾਸ਼ਨ ਦੀ ਮਿਤੀ : 16/08/2024

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਡੇਅਰੀ ਵਿਕਾਸ ਵਿਭਾਗ ਪੰਜਾਬ ਵੱਲੋਂ ਦੁਧਾਰੂ ਪਸ਼ੂਆਂ ਦੇ ਬੀਮੇ ‘ਤੇ ਦਿੱਤੀ ਜਾ ਰਹੀ ਹੈ 50 ਤੋਂ 70 ਫੀਸਦੀ ਸਬਸਿਡੀਡਿਪਟੀ ਡਾਇਰੈਕਟਰ ਡੇਅਰੀ ਵਿਕਾਸ
ਤਰਨ ਤਾਰਨ, 14 ਅਗਸਤ :
ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ, ਤਰਨ ਤਾਰਨ ਸਰਦਾਰ ਵਰਿਆਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਸ਼ੂਆਂ ਵਿੱਚ ਗਰਮੀਆਂ ਵਿੱਚ ਵੱਧ ਰਹੀਆਂ ਬਿਮਾਰੀਆਂ ਦੇ ਮੱਦੇਨਜਰ ਦੁਧਾਰੂ ਪਸ਼ੂਆਂ ਦਾ ਬੀਮਾ ਕਰਾਇਆ ਜਾਵੇ।
ਉਹਨਾਂ ਕਿਹਾ ਕਿ ਦੁਧਾਰੂ ਪਸ਼ੂਆਂ ਦਾ ਬੀਮਾਂ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਜਨਰਲ ਵਰਗ ਲਈ 50% ਅਤੇ ਅਨੁਸ਼ੂਚਿਤ ਜਾਤੀ ਵਰਗ ਲਈ 70% ਸਬਸਿਡੀ ਦਿੱਤੀ ਜਾ ਰਹੀ ਹੈ । ਦੁਧਾਰੂ ਪਸ਼ੂ ਦੀ 70,000 ਰੁਪਏ ਦੀ ਕੀਮਤ ‘ਤੇ 1 ਸਾਲ ਲਈ ਕੇਵਲ 1120 ਰੁਪਏ ਪ੍ਰੀਮੀਅਮ ਲੱਗੇਗੀ ਅਤੇ ਅਨੁਸੂਚਿਤ ਜਾਤੀ ਲਈ 672 ਰੁਪਏ ਪ੍ਰੀਮੀਅਮ ਲੱਗੇਗੀ । ਉਹਨਾਂ ਦੱਸਿਆ ਕਿ 2 ਸਾਲ ਦਾ ਬੀਮਾਂ ਕਰਵਾਉਣ ਲਈ ਜਨਰਲ ਵਰਗ ਦੀ 2100 ਰੁਪਏ ਅਤੇ ਅਨੁਸੂਚਿਤ ਵਰਗ ਲਈ 1260 ਰੁਪਏ ਪ੍ਰੀਮੀਅਮ ਲੱਗੇਗੀ। ਇਸ ਤੋਂ ਇਲਾਵਾ 3 ਸਾਲ ਦਾ ਬੀਮਾ ਕਰਵਾਉਣ ਲਈ ਜਨਰਲ ਵਰਗ ਲਈ 2800 ਰੁਪਏ  ਪ੍ਰੀਮੀਅਮ ਲੱਗੇਗੀ ਅਤੇ ਅਨੁਸੂਚਿਤ ਵਰਗ ਲਈ 1680 ਰੁਪਏ ਪ੍ਰੀਮੀਅਮ ਲੱਗੇਗੀ। ਉਹਨਾਂ ਦੱਸਿਆ ਕਿ ਇਹ ਬੀਮਾ ਕਰਵਾਉਣ ਲਈ ਕਰਨਦੀਪ ਭਗਤ-9417766062, ਕੰਵਲਜੀਤ ਸਿੰਘ-9417373648 ਨਾਲ ਸੰਪਰਕ ਕੀਤਾ ਜਾ ਸਕਦਾ ਹੈ।