ਬੰਦ ਕਰੋ

ਆਪਸੀ ਝਗੜਿਆਂ ਰਾਹੀਂ ਅਲੱਗ ਹੋਏ ਵਿਵਾਹਿਤ ਜੋੜਿਆਂ ਨੂੰ ਇਕੱਠੇ ਕੀਤਾ ਗਿਆ ਅਤੇ ਸਾਲਾਂ ਪੁਰਾਣੇ ਝਗੜੇ ਖਤਮ ਕੀਤੇ ਗਏ। ਖਡੂਰ ਸਾਹਿਬ ਜਿਲ੍ਹੇ ਵਿੱਚ ਨੈਸ਼ਨਲ ਲੋਕ ਅਦਾਲਤ ਵਿੱਚ 372 ਕੇਸਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ।

ਪ੍ਰਕਾਸ਼ਨ ਦੀ ਮਿਤੀ : 16/09/2024
ਆਪਸੀ ਝਗੜਿਆਂ ਰਾਹੀਂ ਅਲੱਗ ਹੋਏ ਵਿਵਾਹਿਤ ਜੋੜਿਆਂ ਨੂੰ ਇਕੱਠੇ ਕੀਤਾ ਗਿਆ ਅਤੇ ਸਾਲਾਂ ਪੁਰਾਣੇ ਝਗੜੇ ਖਤਮ ਕੀਤੇ ਗਏ। ਖਡੂਰ ਸਾਹਿਬ ਜਿਲ੍ਹੇ ਵਿੱਚ ਨੈਸ਼ਨਲ ਲੋਕ ਅਦਾਲਤ ਵਿੱਚ 372 ਕੇਸਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ।
 
ਜੱਜ ਸਾਹਿਬ ਸ੍ਰੀਮਤੀ ਇੰਦੂ ਬਾਲਾ ਏ. ਸੀ. ਜੇ. ਐਸ. ਡੀ. (ਸਬ ਡਿਵੀਜ਼ਨ) ਕਮ ਐਸ. ਡੀ. ਜੇ. ਐਮ. ਖਡੂਰ ਸਾਹਿਬ ਦੀ ਅਗਵਾਹੀ  ਹੇਠ  ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਜੱਜ ਸਾਹਿਬ ਵੱਲੋ ਜ਼ਿਲ੍ਹਾ ਖਡੂਰ ਸਾਹਿਬ ਵਿੱਚ ਲੋਕ ਅਦਾਲਤ ਲਗਾਈ ਗਈ ਜਿਸ ਵਿਚ ਆਪਸੀ ਝਗੜਿਆਂ ਰਾਹੀਂ ਅਲੱਗ ਹੋਏ ਵਿਵਾਹਿਤ ਜੋੜਿਆਂ ਨੂੰ ਇਕੱਠੇ ਕੀਤਾ ਗਿਆ ਅਤੇ ਸਾਲਾਂ ਪੁਰਾਣੇ ਝਗੜੇ ਖਤਮ ਕੀਤੇ ਗਏ।ਮੈਂਬਰ ਦਲਜੀਤ ਸਿੰਘ ਸੰਧੂ ਐਡਵੋਕੇਟ, ਡਾਕਟਰ ਵਰਿਆਮ ਸਿੰਘ , ਪੀ. ਐਲ. ਵੀ. ਪਲਵਿੰਦਰ ਕੌਰ ਅਤੇ ਸਮੂਹ ਸਟਾਫ਼ ਸ਼ਾਮਿਲ ਸਨ। Total 372 case ਦਾ ਨਿਪਟਾਰਾ ਕੀਤਾ ਗਿਆ ਅਤੇ 2,59,54,070.94 ਰੁਪੈ ਦਵਾਏ ਗਏ।
ਅਗਲੀ ਨੈਸ਼ਨਲ ਲੋਕ ਅਦਾਲਤ ਮਿਤੀ 14.12.2024 ਨੂੰ ਲੱਗੇਗੀ।ਜ਼ਿਆਦਾ ਜਾਣਕਾਰੀ ਲਈ 15100, 1968 ਜਾਂ 01852-223291 ਤੋਂ ਲਈ ਜਾ ਸਕਦੀ ਹੈ।